ਭਾਰਤ ਵਿੱਚ ਅਤੇ ਖ਼ਾਸ ਕਰਕੇ ਫੌਜ ਵਿੱਚ ਜਾਂ ਵਰਦੀਧਾਰੀ ਅਦਾਰਿਆਂ ਨਾਲ ਜੁੜੇ ਜਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚਾਲੇ ਇਸ ਮੁਟਿਆਰ ਦੇ ਚਰਚੇ ਛਿੜੇ ਹੋਏ ਹਨ। ਉੱਤਰ-ਪੂਰਬ ਦੇ ਦੂਰ ਦੁਰਾਡੇ ਪਹਾੜੀ ਪਿੰਡ ਦੀ ਜੰਮਪਲ, ਪਰ ਆਪਣੀ ਯੋਗਤਾ ਅਤੇ ਮਿਹਨਤ ਸਦਕਾ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕੀ ਫੌਜ ਦਾ ਹਿੱਸਾ ਬਣ ਗਈ। ਨਾਂਅ ਹੈ ਨਿਕੀ ਲੇਗੋ।
ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ਦੇ ਯੇਂਗ ਪਿੰਡ ਦੀ ਵਸਨੀਕ ਨਿਕੀ ਬੈਥ ਲੇਗੋ ਦਾ ਪੂਰਾ ਨਾਂਅ ਹੈ ਨਿਕੀ ਬੈਥ ਲੇਗੋ ਹੈ ਜੋ ਇੱਕ ਹੋਟਲ ਵਿੱਚ ਕੰਮ ਕਰਦਿਆਂ ਅਮਰੀਕਾ ਵਿੱਚ ਫੌਜੀ ਦੇ ਤੌਰ ‘ਤੇ ਯੂਐੱਸ ਫੌਜ ਦਾ ਹਿੱਸਾ ਬਣੀ। ਅਤੇ ਅਸਲ ਵਿੱਚ, ਇਹ ਲੜਕੀ ਅਰੁਣਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਦੇ ਡਾਇਰੈਕਟਰ ਐਨੋਂਗ ਲੇਗੋ ਦੀ ਧੀ ਹੈ। ਨਿਕੀ ਦੀ ਮਾਂ ਯਯਿਰ ਰੀਬਾ ਲੇਗੋ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚੇ ਦੀ ਉਪ-ਪ੍ਰਧਾਨ ਹੈ। ਨਿੱਕੀ ਲੇਗੋ ਨੂੰ ਪਿਛਲੇ ਸਾਲ ਜੂਨ ਵਿੱਚ ਯੂਐੱਸ ਆਰਮੀ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਫੇਸਬੁੱਕ ‘ਤੇ ਪ੍ਰੋਫਾਈਲ ਤਸਵੀਰ ਬਦਲੀ ਅਤੇ ਯੂਐੱਸ ਆਰਮੀ ਦੀ ਵਰਦੀ ਦੀ ਤਸਵੀਰ ਪੋਸਟ ਕੀਤੀ।
ਨਿਕੀ ਲੇਗੋ ਨੇ ਅਸਲ ਵਿੱਚ 5 ਮਾਰਚ ਨੂੰ ਸਿਖਲਾਈ ਪੂਰੀ ਕੀਤੀ ਸੀ ਜੋ ਕਿ ਸਤੰਬਰ ਵਿੱਚ ਦੱਖਣੀ ਕੈਰੋਲਿਨਾ ਵਿੱਚ ਸ਼ੁਰੂ ਹੋਈ ਸੀ ਅਤੇ ਨਵੰਬਰ ਵਿੱਚ ‘ਸਿਸਟਮ ਪ੍ਰਬੰਧਨ ਅਤੇ ਇੰਜੀਨੀਅਰਿੰਗ ਟੀਮ’ ਵਿੱਚ ਤਾਇਨਾਤ ਕੀਤੀ ਗਈ ਸੀ। ਨਿਕੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਜਦੋਂ ਉਨ੍ਹਾਂ ਨੇ ਆਪਣੀ ਫੋਟੋ ਫੇਸਬੁੱਕ ‘ਤੇ ਪਾਈ ਹੋਵੇ ਤਾਂ ਕਿਸੇ ਨੇ ਜ਼ਰੂਰ ਸ਼ੇਅਰ ਕੀਤੀ ਹੋਵੇਗੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ। ਇਸ ਤੋਂ ਬਾਅਦ ਹੀ ਜ਼ਿਆਦਾਤਰ ਲੋਕਾਂ ਨੂੰ ਉਨ੍ਹਾਂ ਦੀ ਫੌਜ ਵਿੱਚ ਭਰਤੀ ਹੋਣ ਬਾਰੇ ਪਤਾ ਲੱਗਿਆ।
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਆਗੂ ਨਿਨੋਂਗ ਏਰਿੰਗ ਨੇ ਨਿਕੀ ਲੇਗੋ ਦੀ ਕਹਾਣੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਦੀ ਪ੍ਰੇਰਣਾ ਦੱਸਿਆ ਹੈ।
ਨਿਕੀ ਲੇਗੋ ਦੇ ਦੋਸਤ, ਰਿਸ਼ਤੇਦਾਰ ਅਤੇ ਲੋਕ ਸੋਸ਼ਲ ਮੀਡੀਆ ‘ਤੇ ਵਧਾਈਆਂ ਦੇ ਰਹੇ ਹਨ, ਉਨ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਦੇ ਸੰਦੇਸ਼ ਵਿੱਚ ਦੱਸਿਆ ਗਿਆ ਸੀ ਕਿ ਨਿਕੀ ਲੇਗੋ ਨੇ ਦਿੱਲੀ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਕੀਤੀ ਹੈ। ਉਨ੍ਹਾਂ ਨੇ ਆਈਟੀਸੀ ਸ਼ੈਰਟਨ, ਵਿੱਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕੀਤਾ। ਪਾਸੀਘਾਟ ਦੇ ਸਿਆਂਗ ਮਾਡਲ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਨਿਕੀ ਸ਼ਿਲਾਂਗ ਦੇ ਲੇਡੀ ਕੇਨ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਟ ਹੋਈ ਪਰ ਉਸ ਤੋਂ ਬਾਅਦ ਦਿੱਲੀ ਆ ਗਈ।
ਅਮਰੀਕੀ ਫੌਜ ਵਿੱਚ ਸਿਖਲਾਈ ਅਤੇ ਤਾਇਨਾਤੀ ਤੋਂ ਬਾਅਦ ਨਿਕੀ 15 ਦਿਨਾਂ ਦੀ ਛੁੱਟੀ ‘ਤੇ ਪਹਿਲੀ ਵਾਰ ਭਾਰਤ ਆ ਕੇ ਪਰਿਵਾਰ ਨਾਲ ਮਿਲਣ ਦਾ ਪ੍ਰੋਗਰਾਮ ਸੀ, ਪਰ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਆਪਣੀ ਯੋਜਨਾ ਬਦਲਣੀ ਪਈ।