ਐੱਨਸੀਸੀ ਦਾ 12 ਦਿਨਾਂ ਆਲ ਇੰਡੀਆ ਆਰਮੀ ਕੈਂਪ ਦਿੱਲੀ ਵਿੱਚ ਸ਼ੁਰੂ ਹੋਇਆ

8
ਮੇਜਰ ਜਨਰਲ ਸਿੱਧਾਰਥ ਚਾਵਲਾ ਨੇ ਐੱਨਸੀਸੀ ਕੈਂਪ ਦੇ ਉਦਘਾਟਨ ਮੌਕੇ ਕੈਡਿਟਾਂ ਨੂੰ ਸੰਬੋਧਨ ਕੀਤਾ।

ਰਾਸ਼ਟਰੀ ਕੈਡਿਟ ਕੋਰ ਦਾ 12 ਦਿਨਾਂ ਆਲ ਇੰਡੀਆ ਐੱਨਸੀਸੀ ਆਰਮੀ ਕੈਂਪ ਅੱਜ (03 ਸਤੰਬਰ, 2024) ਰਾਜਧਾਨੀ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ। ਐੱਨਸੀਸੀ ਦੇ ਵਧੀਕ ਡਾਇਰੈਕਟਰ ਜਨਰਲ (ਬੀ) ਮੇਜਰ ਜਨਰਲ ਸਿੱਧਾਰਥ ਚਾਵਲਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ, ਜੋ 13 ਸਤੰਬਰ ਨੂੰ ਸਮਾਪਤ ਹੋਵੇਗਾ। ਇਸ ਕੈਂਪ ਵਿੱਚ ਦੇਸ਼ ਭਰ ਦੇ 17 ਡਾਇਰੈਕਟੋਰੇਟਾਂ ਦੇ 1,547 ਕੈਡਿਟ (ਲੜਕੇ ਅਤੇ ਲੜਕੀਆਂ ਦੋਵੇਂ) ਭਾਗ ਲੈ ਰਹੇ ਹਨ।

 

ਕੈਂਪ ਵਿੱਚ ਭਾਗੀਦਾਰਾਂ ਨੂੰ ਰੁਕਾਵਟਾਂ ਦੀ ਸਿਖਲਾਈ, ਨਕਸ਼ੇ ਦੀ ਸਮਝ ਅਤੇ ਹੋਰ ਮੁਕਾਬਲਿਆਂ ਸਮੇਤ ਬਹੁਤ ਸਾਰੀਆਂ ਸਰਗਰਮੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਸਰਗਰਮੀਆਂ ਸਰੀਰਕ ਧੀਰਜ, ਮਾਨਸਿਕ ਤੀਬਰਤਾ ਅਤੇ ਟੀਮ ਵਰਕ ਨੂੰ ਪਰਖਣ ਅਤੇ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਸਰਗਰਮੀਆਂ ਐੱਨ.ਸੀ.ਸੀ. ਕੈਡਿਟਾਂ ਨੂੰ ਇੱਕ ਤੀਬਰ ਸਿਖਲਾਈ ਅਨੁਭਵ ਪ੍ਰਦਾਨ ਕਰਨਗੀਆਂ।

ਐੱਨਸੀਸੀ ਦਾ 12 ਦਿਨਾਂ ਦਾ ਆਲ ਇੰਡੀਆ ਆਰਮੀ ਕੈਂਪ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ

ਐੱਨ.ਸੀ.ਸੀ ਕੈਂਪ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿੱਚ ਮੇਜਰ ਜਨਰਲ ਸਿੱਧਾਰਥ ਚਾਵਲਾ ਨੇ ਐੱਨ.ਸੀ.ਸੀ. ਵੱਲੋਂ ਪੇਸ਼ ਕੀਤੇ ਗਏ ਵਿਲੱਖਣ ਮੌਕਿਆਂ ਨੂੰ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਇਹ ਕਿਵੇਂ ਨੌਜਵਾਨਾਂ ਵਿੱਚ ਹਿੰਮਤ, ਅਨੁਸ਼ਾਸਨ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਰਮੀ ਕੈਂਪ ਕੈਡਿਟਾਂ ਨੂੰ ਆਪਣੇ ਭਵਿੱਖ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਦੇਸ਼ ਲਈ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗਾ।

 

ਥਾਲ ਸੈਨਿਕ ਕੈਂਪ, ਖਾਸ ਤੌਰ ‘ਤੇ ਆਰਮੀ ਵਿੰਗ ਦੇ ਕੈਡਿਟਾਂ ਲਈ, ਵਿਆਪਕ ਸਿਖਲਾਈ ਅਤੇ ਚਰਿੱਤਰ ਵਿਕਾਸ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਜਾਣੇ ਜਾਂਦੇ ਹਨ, ਜਿਸਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਵਿੱਚ ਲੀਡਰਸ਼ਿਪ ਅਤੇ ਟੀਮ ਵਰਕ ਦੀ ਮਜ਼ਬੂਤ ​​ਨੀਂਹ ਬਣਾਉਣਾ ਹੈ।