ਭਾਰਤੀ ਫੌਜ ਦੀ ਇੱਕੋਇੱਕ ਮਹਿਲਾ ਕੋਰ ਫੌਜੀ ਨਰਸਿੰਗ ਸੇਵਾ ਦਾ ਸੋਮਵਾਰ ਨੂੰ ਸਥਾਪਨਾ ਦਿਹਾੜਾ ਮਨਾਇਆ ਗਿਆ। ਕੋਰ ਦੀ 94ਵੀਂ ਵਰ੍ਹੇਗੰਢ ‘ਤੇ ਐਡਿਸ਼ਨਲ ਡਾਇਰੈਕਟਰ ਜਨਰਲ ਜੌਇਸ ਗਲੈਡਿਸ ਰੌਸ਼ ਅਤੇ ਆਰਮੀ ਹਾਸਪਿਟਲ (ਰੈਫੈਰਲ ਐਂਡ ਰਿਸਰਚ) ਦੀ ਪ੍ਰਿੰਸੀਪਲ ਮੈਟ੍ਰਨ ਮੇਜਰ ਜਨਰਲ ਸੋਨਾਲੀ ਘੋਸ਼ਾਲ ਨੇ ਕੌਮੀ ਜੰਗੀ ਯਾਦਗਾਰ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ‘ਤੇ ਫਲੋਰੈਂਸ ਨਾਈਟੇਂਗਲ ਸਹੁੰ ਲੈ ਕੇ ਨਰਸਿੰਗ ਅਧਿਕਾਰੀਆਂ ਨੇ ਆਪਣੇ ਮਰੀਜਾਂ ਨੂੰ ਉੱਚ-ਕੁਆਲਿਟੀ ਵਾਲੀ ਨਿਰਸਵਾਰਥ ਸੇਵਾ ਦੀ ਵਚਨਬਧੱਤਾ ਦੁਹਰਾਈ।
ਭਾਰਤੀ ਹਥਿਆਰਬੰਦ ਦਸਤਿਆਂ ਦਾ ਇਹ ਇੱਕਇੱਕੋ ਯੂਨਿਟ ਮਿਲੀਟਰੀ ਨਰਸਿੰਗ ਸੇਵਾ (ਐੱਮਐੱਨਐੱਸ) ਤਤਕਾਲੀ ਬੰਬਈ ਵਿੱਚ 10 ਫੀਸਦੀ ਬ੍ਰਿਟਿਸ਼ ਨਰਸਾਂ ਦੀ ਪਹਿਲੀ ਆਮਦ ਦੇ ਨਾਲ 28 ਮਾਰਚ, 1888 ਨੂੰ ਹੋਂਦ ਵਿੱਚ ਆਈ ਸੀ। ਇਸਦੀ ਸਥਾਪਨਾ ਭਾਰਤ ਵਿੱਚ ਫੌਜੀ ਹਸਪਤਾਲਾਂ ਵਿੱਚ ਨਰਸਿੰਗ ਸਰਗਰਮੀਆਂ ਦੇ ਲਈ ਕੀਤੀ ਗਈ ਸੀ। 1893 ਵਿੱਚ ਇਸਦਾ ਨਾਂਅ ਇੰਡੀਅਨ ਆਰਮੀ ਨਰਸਿੰਗ ਸਰਵਿਸ (ਆਈਏਐੱਨਐੱਸ) ਅਤੇ 1902 ਵਿੱਚ ਇਸਦਾ ਨਾਂਅ ਕਵੀਨ ਏਲੈਕਜਾਂਡ੍ਰਾ ਮਿਲੀਟਰੀ ਨਰਸਿੰਗ ਸਰਵਿਸ (ਕਯੂਏਐੱਸਐੱਨਐੱਸ QAMNS) ਕਰ ਦਿੱਤਾ ਗਿਆ ਸੀ, ਪਰ ਸਾਲ 1914 ਵਿੱਚ ਪਹਿਲੀ ਵਾਰ ਨਰਸਾਂ ਨੂੰ ਭਾਰਤ ਵਿੱਚ ਰਜਿਸਟਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਯੂਏਐੱਸਐੱਨਐੱਸ ਨਾਲ ਜੋੜਿਆ ਗਿਆ ਸੀ।
1 ਅਕਤੂਬਰ, 1926 ਨੂੰ ਭਾਰਤੀ ਟੁਕੜੀਆਂ ਦੇ ਲਈ ਇੱਕ ਪੱਕੀ ਨਰਸਿੰਗ ਸੇਵਾ ਬਣਾਈ ਗਈ ਅਤੇ ਉਸਨੂੰ ਇੰਡੀਅਨ ਮਿਲੀਟਰੀ ਨਰਸਿੰਗ ਸਰਵਿਸ (ਆਈਐੱਮਐੱਨਐੱਸ) ਦਾ ਨਾਂਅ ਦਿੱਤਾ ਗਿਆ। 15 ਸਤੰਬਰ, 1943 ਨੂੰ ਆਈਐੱਮਐੱਨਐੱਸ ਅਧਿਕਾਰੀ ਭਾਰਤੀ ਫੌਜ ਦੇ ਅਧਿਕਾਰੀ ਬਣੇ ਅਤੇ ਉਨ੍ਹਾਂ ਨੂੰ ਕਮੀਸ਼ਨ ਅਧਿਕਾਰੀ ਬਣਾਇਆ ਗਿਆ। ਜਥੇਬੰਦੀ ਦੀ ਅਗਵਾਈ ਫੌਜ ਹੈੱਡ-ਕੁਆਰਟਰ ਵਿੱਚ ਏਡੀਜੀਐੱਮਐੱਨਐੱਸ ਵੱਲੋਂ ਕੀਤਾ ਜਾਂਦਾ ਹੈ, ਜੋ ਮੇਜਰ ਜਨਰਲ ਦਾ ਅਹੁਦਾ ਹੁੰਦਾ ਹੈ। ਇਸੇ ਤਰ੍ਹਾਂ ਕਮਾਨ ਪੱਧਰ ‘ਤੇ ਇਸਦੀ ਅਗਵਾਈ ਬ੍ਰਿਗੇਡੀਅਰ ਐੱਮਐੱਨਐੱਸ ਵੱਲੋਂ ਕੀਤਾ ਜਾਂਦਾ ਹੈ, ਜੋ ਬ੍ਰਿਗੇਡੀਅਰ ਦੇ ਅਹੁਦੇ ਦੇ ਬਰਾਬਰ ਹੁੰਦਾ ਹੈ।