ਉਮਰ ਸਿਰਫ ਇੱਕ ਅੰਕੜਾ ਹੈ ਅਤੇ ਬੁਲੰਦ ਇਰਾਦੇ, ਮਿਹਨਤ ਅਤੇ ਹੁਨਰ ਦੇ ਦਮ ‘ਤੇ ਵੱਡੇ ਤੋਂ ਵੱਡਾ ਨਤੀਜਾ ਵੀ ਹਾਸਿਲ ਕੀਤਾ ਜਾ ਸਕਦਾ ਹੈ। ਇਸ ਵਾਰ ਇਹ ਗੱਲ ਸਾਬਤ ਕੀਤੀ ਹੈ ਭਾਰਤੀ ਫੌਜ ਦੇ ਮੇਜਰ ਜਨਰਲ ਅਨਿਲ ਪੁਰੀ ਨੇ ਜੋ ਫ਼ਰਾਂਸ ਵਿੱਚ ਪ੍ਰਬੰਧਿਤ ਸਭ ਤੋਂ ਪੁਰਾਣੇ ਅਤੇ ਸਭ ਤੋਂ ਮੁਸ਼ਕਿਲ ਸਾਈਕਲਿੰਗ ਮੁਕਾਬਲੇ ਨੂੰ ਪੂਰਾ ਕਰਨ ਵਾਲੇ, ਭਾਰਤੀ ਫੌਜ ਦੇ ਪਹਿਲੇ ਸੇਵਾਰਤ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਬਣੇ।
ਪੈਰਿਸ ਬ੍ਰੈਸਟ ਪੈਰਿਸ (ਪੀਬੀਪੀ) ਸਰਕਿਟ ਦੇ ਨਾਮ ਨਾਲ ਮਸ਼ਹੂਰ ਇਸ ਸਾਈਕਲਿੰਗ ਮੁਕਾਬਲੇ ਦੇ ਤਹਿਤ 56 ਸਾਲ ਦੇ ਮੇਜਰ ਜਨਰਲ ਅਨਿਲ ਨੇ 90 ਘੰਟੇ 35 ਮਿੰਟ ਸਾਈਕਲ ਚਲਾਈ। ਯਾਨੀ ਸਾੜ੍ਹੇ ਤਿੰਨ ਦਿਨਾਂ ਅੰਦਰ ਉਨ੍ਹਾਂ ਨੇ ਨੀਂਦ ਵੀ ਨਹੀਂ ਲਈ। ਇਸ ਮੁਕਾਬਲੇ ਦੌਰਾਨ ਉਨ੍ਹਾਂ ਨੇ 1200 ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ। ਇਹ ਸਾਇਕਲਿੰਗ ਮੁਕਾਬਲਾ ਫ਼ਰਾਂਸ ਦਾ ਸਭ ਤੋਂ ਪੁਰਾਣਾ ਮੁਕਾਬਲਾ ਹੈ ਜੋ 1931 ਵਿੱਚ ਸ਼ੁਰੂ ਹੋਇਆ ਸੀ ਜਿਸ ਨੂੰ ਹੁਣ ਤੱਕ 31,125 ਸਾਇਕਲਿਸਟ ਪੂਰਾ ਕਰ ਸਕੇ ਨੇ। ਮੇਜਰ ਜਨਰਲ ਅਨਿਲ ਪੁਰੀ ਨੇ ਮੁਕਾਬਲਾ 23 ਅਗਸਤ ਨੂੰ ਪੂਰਾ ਕੀਤਾ .