ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ ਨੂੰ ਭਾਰਤੀ ਥਲ ਸੈਨਾ ਦੇ ਪੂਰਵੀ ਕਮਾਨ ਦੇ ਚੀਫ਼ ਆਫ ਸਟਾਫ ਬਣੇ

395
ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ
ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ

ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਾਲਿਤਾ ਨੂੰ ਭਾਰਤੀ ਥਲ ਸੈਨਾ ਦੇ ਪੂਰਵੀ ਕਮਾਨ ਦਾ ਚੀਫ਼ ਆਫ ਸਟਾਫ ਬਣਾਇਆ ਗਿਆ ਹੈ। ਜਨਰਲ ਕਾਲਿਤਾ ਅਸਮ ਨਾਲ ਸੰਬੰਧ ਰੱਖਣ ਵਾਲੇ ਦੂਸਰੇ ਭਾਰਤੀ ਫੌਜੀ ਅਫ਼ਸਰ ਹਨ ਜਿਨ੍ਹਾਂ ਨੂੰ ਪੂਰਵੀ ਕਮਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਲੈਫਟੀਨੈਂਟ ਜਨਰਲ ਕਾਲਿਤਾ ਨੇ ਕਲਕੱਤਾ ਦੇ ਫੋਰਟ ਵਿਲੀਅਮ ‘ਚ ਸ਼ੁੱਕਰਵਾਰ ਨੂੰ ਕਾਰਜਭਾਰ ਸੰਭਾਲਿਆ। ਉੱਤਰ – ਪੂਰਵ ਦਾ ਸਾਰਾ ਇਲਾਕਾ ਪੂਰਵੀ ਕਮਾਨ ਅਧੀਨ ਆਉਂਦਾ ਹੈ।

ਲੈਫਟੀਨੈਂਟ ਜਨਰਲ ਕਾਲਿਤਾ ਅਸਮ ਦੇ ਗੋਲਪਾੜਾ ਦੇ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹਨ। ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤੀ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਜਨਰਲ ਕਾਲਿਤਾ ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਸਥਿਤ 19 ਵੀਂ ਇੰਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ-GOC) ਰਹੇ ਹਨ ਅਤੇ ਉਰੀ ਹਮਲੇ ਦੇ ਸਮੇਂ ਵੀ ਉਹ ਕਸ਼ਮੀਰ ‘ਚ ਜੀਓਸੀ ਸਨ। ਅਸਮ ਦੇ ਰੰਗੀਆ ‘ਚ ਜਾਣੇ ਮਾਣੇ ਅਧਿਆਪਕ ਜੋਗੇਂਦਰ ਕਾਲਿਤਾ ਅਤੇ ਰੇਣੂ ਕਾਲਿਤਾ ਦੇ ਘਰ ਜਨਮੇ ਰਾਣਾ ਪ੍ਰਤਾਪ ਕਾਲਿਤਾ ਨੇ ਜੂਨ 1984 ‘ਚ 9 ਕੁਮਾਉਂ ਰੈਜੀਮੈਂਟ ‘ਚ ਕਮਿਸ਼ਨ ਹਾਸਿਲ ਕੀਤਾ।

ਲੈਫਟੀਨੈਂਟ ਜਨਰਲ ਕਾਲਿਤਾ ਨੇ ਵੱਖੋ – ਵੱਖ ਮੁੱਖ ਅਹੁਦਿਆਂ ਤੇ ਰਹਿੰਦੀਆਂ ਸੈਨਾ ਦੀ ਸੇਵਾ ਕੀਤੀ। ਉਨ੍ਹਾਂ ਨੇ ਕਸ਼ਮੀਰ ‘ਚ 13 ਕੌਮੀ ਰਾਈਫਲਜ਼, ਲਖਨਊ ‘ਚ 71 ਇਨਫੈਂਟਰੀ ਬ੍ਰਿਗੇਡ ਅਤੇ ਸ੍ਰੀਨਗਰ ਵਿਚ ਰਣਨੀਤਕ ਮਹੱਤਵ ਦੀ 15 ਵੀਂ ਕਮਾਂਡਿੰਗ ਕੋਰ ਦੀ ਕਮਾਨ ਸੰਭਾਲੀ ਸੀ। ਲੈਫਟੀਨੈਂਟ ਜਨਰਲ ਕਾਲਿਤਾ ਸੰਯੁਕਤ ਰਾਸ਼ਟਰ ‘ਚ ਵੀ ਦੋ ਵਾਰ ਪ੍ਰਤੀਨਿਧਤਾ ਤੇ ਗਏ। ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਅੰਤਮ ਸੰਸਕਾਰ ਦੇ ਕਈ ਪ੍ਰਬੰਧ ਜਨਰਲ ਕਾਲਿਤਾ ਦੀ ਦੇਖਰੇਖ ‘ਚ ਹੀ ਕੀਤੇ ਗਏ ਸਨ।