ਲੈਫਟੀਨੈਂਟ ਜਨਰਲ ਰਾਕੇਸ਼ ਕਪੂਰ ਨੇ ਭਾਰਤੀ ਫੌਜ ਦੇ ਡਿਪਟੀ ਚੀਫ ਆਫ ਆਰਮੀ ਸਟਾਫ ਦਾ ਅਹੁਦਾ ਸੰਭਾਲ ਲਿਆ ਹੈ। ਦਿੱਲੀ ਵਿੱਚ ਇਹ ਅਹੁਦਾ ਸੰਭਾਲਣ ਤੋਂ ਪਹਿਲਾਂ, ਲੈਫਟੀਨੈਂਟ ਜਨਰਲ ਰਾਕੇਸ਼ ਕਪੂਰ ਭਾਰਤੀ ਫੌਜ ਦੀ 12ਵੀਂ ਕੋਰ ਦੇ ਕਮਾਂਡਰ ਸਨ, ਜੋ ਕਿ ਕੋਨਾਰਕ ਕੋਰ ਭਾਵ ਮਾਰੂਥਲ ਕੋਰ ਦੇ ਨਾਮ ਨਾਲ ਮਸ਼ਹੂਰ ਹੈ। ਹੁਣ ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਮੋਹਿਤ ਮਲਹੋਤਰਾ ਨੂੰ ਕੋਨਾਰਕ ਕੋਰ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ।
ਲੈਫਟੀਨੈਂਟ ਜਨਰਲ ਕਪੂਰ ਨੇ ਲਗਭਗ ਡੇਢ ਸਾਲ ਪਹਿਲਾਂ 7 ਮਾਰਚ, 2022 ਨੂੰ ਲੈਫਟੀਨੈਂਟ ਜਨਰਲ ਪੀਐੱਸ ਮਿਨਹਾਸ ਤੋਂ ਕੋਨਾਰਕ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਦੀ ਕਮਾਨ ਸੰਭਾਲੀ ਸੀ। ਫਿਲਹਾਲ, ਲੈਫਟੀਨੈਂਟ ਜਨਰਲ ਰਾਕੇਸ਼ ਕਪੂਰ ਨੂੰ ਥਲ ਸੈਨਾ ਦਾ ਉਪ ਮੁਖੀ (ਸੂਚਨਾ ਪ੍ਰਣਾਲੀ ਅਤੇ ਤਾਲਮੇਲ) ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਮੋਹਿਤ ਮਲਹੋਤਰਾ ਨੇ 9 ਜੂਨ ਨੂੰ ਕੋਨਾਰਕ ਕੋਰ ਦੀ ਕਮਾਨ ਸੰਭਾਲੀ ਸੀ। ਲੈਫਟੀਨੈਂਟ ਜਨਰਲ ਰਾਕੇਸ਼ ਕਪੂਰ ਨੇ ਉਨ੍ਹਾਂ ਨੂੰ ਕੋਨਾਰਕ ਕੋਰ ਦੀ ਕਮਾਂਡ ਸੌਂਪੀ, ਜੋ ਕਿ ਭਾਰਤੀ ਫੌਜ ਦੀ ਦੱਖਣੀ ਕਮਾਂਡ ਦਾ ਹਿੱਸਾ ਹੈ। ਗੁਜਰਾਤ ਅਤੇ ਰਾਜਸਥਾਨ ਕੋਨਾਰਕ ਕੋਰ ਦੇ ਤੈਨਾਤ ਖੇਤਰ ਹਨ, ਇਸ ਖੇਤਰ ਵਿੱਚ ਵਿਸ਼ਾਲ ਰੇਗਿਸਤਾਨ ਹੈ ਅਤੇ ਇਸਦੀ ਸਰਹੱਦ ਪਾਕਿਸਤਾਨ ਨੂੰ ਛੂੰਹਦੀ ਹੈ। ਕੋਨਾਰਕ ਕੋਰ ਦਾ ਮੁੱਖ ਦਫ਼ਤਰ ਜੋਧਪੁਰ ਵਿਖੇ ਹੈ।