ਮੈਂ ਇਹ ਕਹਾਣੀ ਮੁੜ-ਮੁੜ ਸੁਣਾਉਂਣ ਤੋਂ ਥੱਕਾਗਾਂ ਨਹੀਂ
ਮੈਂ ਅਜਿਹਾ ਹਰ ਵਾਰ 21 ਫਰਵਰੀ ਨੂੰ ਕਰਾਂਗਾ
ਤੁਸੀਂ ਵੀ ਪਸੰਦ ਕਰੋਗੇ …
‘ਸਰ, ਮੈਂ ਆਪਣੇ ਮੁੰਡਿਆਂ (ਫੌਜੀਆਂ) ਨਾਲ ਰਹਿਣਾ ਚਾਹੁੰਦਾ ਹਾਂ’, ਸ਼੍ਰੀਨਗਰ ਦੇ ਬੇਸ ਹਸਪਤਾਲ ਵਿੱਚ ਇਹ 24 ਸਾਲਾ ਅਧਿਕਾਰੀ ਕਹਿ ਰਿਹਾ ਸੀ, ਜਿਸ ਨੂੰ ਅੱਤਵਾਦੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਟੀਮ ਨਾਲ ਵਾਪਸ ਪਰਤਦਿਆਂ ਭੀੜ ਨੂੰ ਪੱਥਰਬਾਜ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵਿੱਚ ਉਸਦਾ ਜਬੜਾ ਟੁੱਟ ਗਿਆ ਸੀ। ਇਹ ਅਧਿਕਾਰੀ ਬਿਮਾਰੀ ਦੀ ਛੁੱਟੀ ਲੈ ਕੇ ਘਰ ਜਾਣ ਤੋਂ ਇਨਕਾਰ ਕਰ ਰਿਹਾ ਸੀ। ਮਸੋਸਿਆ ਜਿਹਾ ਮੈਂ ਉਸ 24-ਸਾਲਾ ਦੇ ਲੜਕੇ ਨੂੰ ਦੇਖ ਰਿਹਾ ਸੀ ਜੋ ਆਪਣੇ ਮੁੰਡਿਆਂ (ਸੈਨਿਕਾਂ) ਕੋਲ ਪਰਤਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਸਪੈਸ਼ਲ ਫੋਰਸਿਸ ਦੇ ਸਿੱਖਿਅਤ ਸਿਪਾਹੀ ਸਨ, ਸਾਰੇ ਉਸ ਤੋਂ ਵੱਡੇ ਅਤੇ ਤਜਰਬੇਕਾਰ ਸਨ। ਉਹ ਮੇਰੇ ਛੋਟੇ ਬੇਟੇ ਤੋਂ ਛੋਟਾ ਸੀ, ਮੈਂ ਜੋਸ਼ ਵਿੱਚ ਆ ਕੇ ਪ੍ਰੋਟੋਕੋਲ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਉਸਦੇ ਵਾਲਾਂ ‘ਤੇ ਹੱਥ ਫੇਰਿਆ ਅਤੇ ਕਿਹਾ, ‘ਹੈਪੀ ਸ਼ਿਕਾਰੀ ਬੇਟਾ’।
ਇੱਕ ਹਫ਼ਤੇ ਦੇ ਅੰਦਰ, ਮੈਂ ਉਸਦੀ ਦੇਹ ਨੂੰ ਸਲਾਮ ਕੀਤਾ। ਮੈਂ ਮਾਣ ਮਹਿਸੂਸ ਕਰ ਰਿਹਾ ਸੀ।
ਇਹ ਇੱਕ ਵੱਡਾ ਓਪ੍ਰੇਸ਼ਨ ਸੀ। ਕਸ਼ਮੀਰ ਵਿੱਚ ਚਿਨਾਰ ਕੋਰ ਦੇ ਜੀਓਸੀ ਵਜੋਂ ਮੇਰੇ ਕਾਰਜਕਾਲ ਦੌਰਾਨ ਇਹ ਸਭ ਤੋਂ ਲੰਬੀ ਅਜਿਹੀ ਘਟਨਾ ਸੀ ਜਿਸ ਵਿੱਚ ਅੱਤਵਾਦੀਆਂ ਨੇ ਕਸ਼ਮੀਰ ਦੇ ਬਾਹਰੀ ਪੰਪੋਰ ਵਿੱਚ ਇੱਕ ਛੇ ਮੰਜ਼ਿਲਾ ਇਮਾਰਤ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਇਨ੍ਹਾਂ ਬਹਾਦਰਾਂ ਨੇ ਸਾਰੀਆਂ 60 ਕਸ਼ਮੀਰੀ ਔਰਤਾਂ ਅਤੇ ਮਰਦਾਂ ਨੂੰ ਬਾਹਰ ਕੱਢਿਆ, ਪਰ ਇਸ ਲਈ ਆਪਣੀ ਭਾਰੀ ਕੀਮਤ ਚੁਕਾਉਣੀ ਪਈ … ਆਪਣੀ ਜਾਨ ਦੇ ਕੇ।
ਕਪਤਾਨ ਪਵਨ ਕੁਮਾਰ, ਕੈਪਟਨ ਤੁਸ਼ਾਰ ਮਹਾਜਨ ਅਤੇ ਲਾਂਸ ਨਾਇਕ, ਸਾਰੇ ਕਮਾਂਡੋ ਸ਼ਹੀਦ ਹੋਏ ਸਨ। ਮੈਂ ਇਹ ਕਹਾਣੀ ਪਵਨ ਦੀ ਸੁਣਾਈ ਜਿਸ ਨਾਲ ਮੈਂ ਮਿਲਿਆ ਪਰ ਬਾਕੀ ਵੀ ਕਿਸੇ ਤੋਂ ਘੱਟ ਬਹਾਦਰ ਨਹੀਂ ਸਨ। ਦਰਅਸਲ, ਓਪ੍ਰੇਸ਼ਨਾਂ ਵਿੱਚ ਹਮੇਸ਼ਾ ਕਈ ਗੁਮਨਾਮ ਹੀਰੋ ਹੁੰਦੇ ਹਨ ਜੋ ਬਹਾਦਰੀ ਦਿਖਾਉਂਦੇ ਹਨ ਪਰ ਸਾਰਿਆਂ ਨੂੰ ਤਾਂ ਬਹਾਦਰੀ ਮੈਡਲ ਨਹੀਂ ਮਿਲ ਸਕਦਾ।
ਹੁਣ ਮੈਂ ਤੁਹਾਨੂੰ ਇੱਕ ਵੱਡੇ ਹੀਰੋ ਨਾਲ ਮਿਲ ਕੇ ਹੈਰਾਨ ਕਰ ਰਿਹਾ ਹਾਂ। ਕੈਪਟਨ ਪਵਨ ਦੇ ਅੰਤਿਮ ਸਸਕਾਰ ਉਨ੍ਹਾਂ ਦੇ ਪਿਤਾ ਰਾਜਬੀਰ ਨੇ ਕਿਹਾ, ਜਿਸਨੂੰ ਏਐੱਨਆਈ ਨੇ ਟਵੀਟ ਕੀਤਾ।
‘ਮੇਰਾ ਇਕ ਬੱਚਾ ਸੀ। ਮੈਂ ਇਹ ਸੈਨਾ ਨੂੰ ਦੇ ਦਿੱਤਾ। ਮੇਰੇ ਤੋਂ ਵੱਧ ਕਿਸ ਪਿਤਾ ਨੂੰ ਮਾਣ ਹੋਏਗਾ। ਸਾਡੀ ਨੌਜਵਾਨ ਲੀਡਰਸ਼ਿਪ ਸਾਡਾ ਮਾਣ ਹੈ।
ਸਦਾ!
ਪਰ ਪਿਤਾ ਵੀ ਉਨ੍ਹਾਂ ਤੋਂ ਘੱਟ ਨਹੀਂ ਹੈ।
ਸਲਾਮ!
ਸਨਮਾਨ!
ਫਖ਼ਰ!
ਜੈ ਹਿੰਦ
(ਭਾਰਤੀ ਸੈਨਿਕਾਂ ਦੀ ਬਹਾਦਰੀ ਵਾਲੀ ਯਾਦ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਤੀਸ਼ ਦੁਆ ਦੀ ਫੇਸਬੁੱਕ ਪੇਜ ਤੋਂ ਲਿਆ ਗਿਆ ਹੈ।)