ਭਾਰਤ ਅਤੇ ਫ਼ਰਾਂਸ ਦੀ ਸਮੰਦਰੀ ਫੌਜ ਦਾ ਸਭ ਤੋਂ ਵੱਡਾ ਜੰਗੀ ਅਭਿਆਸ

473
ਫੌਜ
ਫਰਾਂਸੀਸੀ ਜਹਾਜ਼ ਚਾਰਲਸ ਦ ਗਾਲ ਵਿੱਚ ਭਾਰਤੀ ਅਤੇ ਫਰੈਂਚ ਅਧਿਕਾਰੀ

ਫਰਾਂਸੀਸੀ ਜੰਗੀ ਬੇੜਾ ਚਾਰਲਸ ਦ ਗਾਲ ਭਾਰਤ ਆ ਚੁੱਕਿਆ ਹੈ। ਭਾਰਤ ਅਤੇ ਫ਼ਰਾਂਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ 17ਵਾਂ ਸਲਾਨਾ ਸਮੰਦਰੀ ਫੌਜ ਅਭਿਆਸ ਸ਼ੁਰੂ ਹੋ ਗਿਆ ਹੈ। ਇਸੇ ਕਰਕੇ ਮਾਲਵਾਹੀ ਜਹਾਜਾਂ ਦਾ ਰਾਹ ਬਦਲ ਦਿੱਤਾ ਗਿਆ ਹੈ। ਨਾਮ ਨਹੀਂ ਲਿਆ ਗਿਆ ਹੈ ਪਰ ਇਹ ਚੀਨ ਵਾਲੇ ਪਾਸਿਓਂ ਵੱਧ ਰਹੀ ਚੁਣੌਤੀ, ਨਵੇਂ ਖੇਤਰਾਂ ‘ਤੇ ਉਸਦੇ ਦਾਅਵੇ ਅਤੇ ਦੱਖਣ ਚੀਨ ਸਾਗਰ ‘ਤੇ ਉਸਦੇ ਵੱਧਦੇ ਕਬਜੇ ਨੂੰ ਧਿਆਨ ਵਿੱਚ ਰੱਖਕੇ ਹੋ ਰਿਹਾ ਹੈ।

ਫੌਜ
ਫਰਾਂਸੀਸੀ ਜੰਗੀ ਬੇੜੇ ਚਾਰਲਸ ਦ ਗਾਲ ਉੱਤੇ ਰਾਫੇਲ ਨੇ ਲੈਂਡਿੰਗ ਕੀਤੀ

ਫਰਾਂਸੀਸੀ ਸਮੰਦਰੀ ਫੌਜ ਦੇ ਬੇੜੇ ਦੀ ਅਗੁਵਾਈ ਕਰ ਰਹੇ ਰੀਅਰ ਐਡਮਿਰਲ ਓਲਿਵਰ ਲੇਬਸ ਨੇ ਕਿਹਾ, ਅਸੀਂ ਖੇਤਰੀ ਸਥਿਰਤਾ ਨੂੰ ਵਧਾਉਣ ਦੀ ਸੋਚ ਨਾਲ ਅਭਿਆਸ ਕਰ ਰਹੇ ਹਾਂ। ਇਹ ਖੇਤਰ (ਹਿੰਦ ਮਹਾਸਾਗਰ) ਜੰਗੀ ਅਤੇ ਕੌਮਾਂਤਰੀ ਵਪਾਰ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ। ਇਸ ਲਈ ਇੱਥੇ ਦੇ ਹਾਲਾਤ ਵਿਗੜਨੇ ਨਹੀਂ ਚਾਹੀਦੇ। ਫ਼ਰਾਂਸ ਦੇ ਬੇੜੇ ਵਿੱਚ ਉਸਦਾ ਇਕੱਲਾ ਵਿਮਾਨਵਾਹਕ ਪੋਤ ਵੀ ਸ਼ਾਮਿਲ ਹੈ। ਏਸ਼ੀਆ ਅਤੇ ਯੂਰੋਪ ਦੇ ਵਿਚਾਲੇ ਹੋਣ ਵਾਲਾ ਜਿਆਦਾਤਰ ਵਪਾਰ, ਮੱਧ-ਪੂਰਵ ਤੋਂ ਵੱਡੀ ਮਿਕਦਾਰ ਵਿੱਚ ਆਉਣ ਵਾਲਾ ਤੇਲ, ਇਸੇ ਰਾਹ ਤੋਂ ਹੋਕੇ ਆਉਂਦਾ ਹੈ। ਇੱਥੇ ਸਮੁੰਦਰ ਦੇ ਹੇਠਾਂ ਵੱਡੇ ਤੇਲ ਅਤੇ ਗੈਸ ਭੰਡਾਰ ਨੇ। ਸਮੁੰਦਰ ਦੇ ਅੰਦਰ ਵੱਡੀ ਗਿਣਤੀ ਵਿੱਚ ਸੰਚਾਰ ਕੇਬਲ ਵਿਛੀਆਂ ਹੋਈਆਂ ਨੇ। ਇਸ ਲਈ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣੀ ਰਹਿਣੀ ਜ਼ਰੂਰੀ ਹੈ।

ਫੌਜ
ਫਰਾਂਸੀਸੀ ਜਹਾਜ਼ ਚਾਰਲਸ ਦ ਗਾਲ ਵਿੱਚ ਭਾਰਤੀ ਅਤੇ ਫਰੈਂਚ ਅਧਿਕਾਰੀ

42 ਹਜਾਰ ਟਨ ਦੇ ਭਾਰ ਵਾਲੇ ਵਿਮਾਨਵਾਹਕ ਪੋਤ ਚਾਰਲਸ ਦ ਗਾਲ ਦੇ ਨਾਲ 12 ਵੱਡੇ ਜੰਗੀ ਜਹਾਜ਼ ਅਤੇ ਪਣਡੁੱਬੀ (ਦੋਨਾਂ ਦੇਸ਼ਾਂ ਦੀਆਂ ਛੇ-ਛੇ) ਇਸ 17ਵੇਂ ਸਲਾਨਾ ਯੁੱਧ ਅਭਿਆਸ ਵਿੱਚ ਸ਼ਾਮਿਲ ਨੇ। ਵਿਮਾਨਵਾਹਕ ਪੋਤ ਦੇ 261 ਮੀਟਰ ਲੰਬੇ ਰਨਵੇ ਤੋਂ ਰਾਫੇਲ ਲੜਾਕੂ ਜਹਾਜ਼ ਉਡਾਰੀ ਭਰਨਗੇ ਅਤੇ ਉਤਰਣਗੇ। ਇਨ੍ਹਾਂ ਜਹਾਜ਼ਾਂ ਦੀ ਤਾਇਨਾਤੀ ਚਾਰਲਸ ਦ ਗਾਲ ਉੱਤੇ ਹੈ। ਇਹ ਅਭਿਆਸ ਗੋਵਾ ਦੇ ਸਮੁੰਦਰੀ ਕੰਡੇ ਦੇ ਨੇੜੇ ਚੱਲ ਰਿਹਾ ਹੈ। ਫ਼ਰਾਂਸ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਦੋਵੇਂ ਮੁਲਕਾਂ ਦੇ ਵਿਚਾਲੇ ਹੁਣੇ ਤੱਕ ਦਾ ਸਭ ਤੋਂ ਵੱਡਾ ਸਮੰਦਰੀ ਫੌਜ ਦਾ ਅਭਿਆਸ ਹੈ। ਇਸਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਦੀ ਤਿਆਰੀਆਂ 18 ਮਹੀਨੇ ਤੋਂ ਚੱਲ ਰਹੀਆਂ ਸਨ।

ਹਿੰਦ ਮਹਾਸਾਗਰ ‘ਤੇ ਭਾਰਤ ਦਾ ਰਵਾਇਤੀ ਤੌਰ ‘ਤੇ ਅਸਰ ਰਿਹਾ ਹੈ। ਪਰ ਚੀਨ ਦੀ ਵੱਧਦੀ ਤਾਕਤ ਅਤੇ ਉਸਦੀਆਂ ਹਰਕਤਾਂ ਨੇ ਹਿੰਦ ਮਹਾਸਾਗਰ ਖੇਤਰ ਦੀ ਸਥਿਰਤਾ ਨੂੰ ਲੈ ਕੇ ਖਦਸ਼ੇ ਪੈਦਾ ਕੀਤੇ ਨੇ। ਚੀਨ ਨੇ ਹਿੰਦ ਮਹਾਸਾਗਰ ਵਿੱਚ ਨਾ ਸਿਰਫ ਜੰਗੀ ਬੇੜਿਆਂ ਦੀ ਨਿਯੁਕਤੀ ਕੀਤੀ ਹੈ ਸਗੋਂ ਉਸਦੀਆਂ ਪਣਡੁੱਬੀਆਂ ਵੀ ਪਾਣੀ ਦੇ ਅੰਦਰ ਘੁੰਮਦੀਆਂ ਰਹਿੰਦੀਆਂ ਨੇ।

ਇੰਨਾ ਹੀ ਨਹੀਂ ਵਨ ਬੈਲਟ – ਵਨ ਰੋਡ (ਓ.ਬੀ.ਓ.ਆਰ.) ਅਭਿਆਨ ਦੇ ਤਹਿਤ ਉਸਨੇ ਭਾਰਤ ਦੇ ਕੜੇ ਵਿਰੋਧ ਦੇ ਬਾਵਜੂਦ ਆਪਣੇ ਮਾਲਵਾਹੀ ਜਹਾਜਾਂ ਲਈ ਵੱਖ ਤੋਂ ਲੇਨ ਵੀ ਨਿਰਧਾਰਤ ਕਰ ਦਿੱਤੀ ਹੈ। ਫਰਾਂਸੀਸੀ ਸਮੰਦਰੀ ਫੌਜ ਦੇ ਖੇਤਰੀ ਪ੍ਰਮੁੱਖ ਰੀਅਰ ਐਡਮਿਰਲ ਡੀਡਿਅਰ ਮਾਲਤੇਰੇ ਨੇ ਕਿਹਾ ਹੈ ਕਿ ਚੀਨ ਆਪਣੇ ਨੇੜਲੇ ਸਮੁੰਦਰੀ ਖੇਤਰ ਵਿੱਚ ਜੋ ਕਰ ਰਿਹਾ ਹੈ, ਉਹੋ ਜਿਹਾ ਅਸੀ ਹਿੰਦ ਮਹਾਸਾਗਰ ਵਿੱਚ ਨਹੀਂ ਹੋਣ ਦੇ ਸੱਕਦੇ।