ਇਜ਼ਰਾਈਲ ਦੀ ਇਹ ਮਹਿਲਾ ਫੌਜੀ ਅਫਸਰ ਨਾ ਸਿਰਫ਼ ਪੂਰੀ ਦੁਨੀਆ ਲਈ ਫੌਜੀ ਭਾਈਚਾਰੇ ਅਤੇ ਵਰਦੀਧਾਰੀ ਬਲਾਂ ਦਾ ਮਾਣ ਬਣ ਗਈ ਹੈ, ਸਗੋਂ ਬਲੱਡ ਕੈਂਸਰ ਵਰਗੀ ਖਤਰਨਾਕ ਬੀਮਾਰੀ ਦੇ ਪੀੜਤਾਂ ਲਈ ਵੀ ਪ੍ਰੇਰਨਾ ਸਰੋਤ ਬਣੀ ਹੈ। ਇਸ ਅਫਸਰ ਨੂੰ ਬਚਪਨ ਵਿੱਚ ਹੀ ਲਿਊਕੀਮੀਆ ਹੋ ਗਿਆ ਸੀ ਪਰ ਇਸ ਦਲੇਰ ਲੜਕੀ ਨੇ ਨਾ ਸਿਰਫ਼ ਉਸ ਬੀਮਾਰੀ ਨੂੰ ਹਰਾਇਆ ਸਗੋਂ ਫੌਜ ਵਿੱਚ ਵੀ ਖਾਸ ਥਾਂ ਬਣਾਈ।
ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਨੇਤਾ ਨਾਂਅ ਦੀ ਇਸ ਫੌਜੀ ਮਹਿਲਾ ਅਧਿਕਾਰੀ ਬਾਰੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪ੍ਰਕਾਸ਼ਿਤ ਕੀਤੀ ਹੈ। ਨੇਤਾ ਸਿਰਫ਼ 10 ਸਾਲਾਂ ਦੀ ਸੀ ਜਦੋਂ ਉਹ ਲਿਊਕੀਮੀਆ ਨਾਲ ਗ੍ਰਸਤ ਹੋ ਗਈ ਸੀ। ਨੇਤਾ ਮੌਜੂਦਾ ਸਮੇਂ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਦੀ ਅੰਤਰਰਾਸ਼ਟਰੀ ਸਹਿਯੋਗ ਯੂਨਿਟ ਵਿੱਚ ਪ੍ਰੋਟੋਕੋਲ ਅਫਸਰ ਹਨ। ਵਿਸ਼ਵ ਕੈਂਸਰ ਦਿਵਸ ‘ਤੇ #WorldCancerDay IDF ਨੇਤਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਨੇਤਾ ਦੀ ਕਹਾਣੀ ਲੱਖਾਂ ਕੈਂਸਰ ਪੀੜਤਾਂ ਨੂੰ ਪ੍ਰੇਰਿਤ ਕਰਦੀ ਹੈ।