ਭਾਰਤੀ ਸਮੁੰਦਰੀ ਫੌਜ ਨੂੰ ਨਵੇਂ ਆਈਐੱਨਐੱਸ ਵਿਕ੍ਰਾਂਤ ਨਾਲ ਨਵਾਂ ਝੰਡਾ ਮਿਲਿਆ

22
INS ਵਿਕ੍ਰਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਬਣੇ ਪਹਿਲੇ ਏਅਰਕ੍ਰਾਫਟ ਕੈਰੀਅਰ ਜੰਗੀ ਬੇੜੇ INS ਵਿਕਰਾਂਤ ਨੂੰ ਲਾਂਚ ਕੀਤਾ।

ਭਾਰਤ ਦੇ ਪਹਿਲੇ ਨਿਰਮਿਤ ਏਅਰਕ੍ਰਾਫਟ ਕੈਰੀਅਰ INS ਵਿਕ੍ਰਾਂਤ ਨੂੰ ਅੱਜ ਰਸਮੀ ਤੌਰ ‘ਤੇ ਭਾਰਤੀ ਸਮੁੰਦਰੀ ਫੌਜਦੇ ਬੇੜੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਹਰ ਤਰ੍ਹਾਂ ਦੀਆਂ ਅਜਮਾਇਸ਼ਾਂ ਤੋਂ ਬਾਅਦ, ਪ੍ਰੋਗਰਾਮ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਕੇਰਲ ਦੇ ਕੋਚੀ ਵਿੱਚ ਇੱਕ ਪ੍ਰੋਗਰਾਮ ਵਿੱਚ ਆਈਐੱਨਐੱਸ ਵਿਕ੍ਰਾਂਤ ਨੂੰ ਪਾਣੀ ਵਿੱਚ ਛੱਡਿਆ ਗਿਆ। INS ਭਾਰਤੀ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗੁੰਝਲਦਾਰ ਜੰਗੀ ਜਹਾਜ਼ ਹੈ।

ਆਈਐੱਨਐੱਸ ਵਿਕ੍ਰਾਂਤ 20000 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਇੱਕ ਅਜਿਹਾ ਜੰਗੀ ਬੇੜਾ ਹੈ ਜਿਸ ਵਿੱਚ ਸਾਰੀਆਂ ਮਸ਼ੀਨਾਂ ਅਤੇ ਪੁਰਜ਼ੇ ਭਾਰਤ ਵਿੱਚ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਸਾਰੇ ਭਾਰਤ ਦੇ ਮੱਧਮ ਅਤੇ ਛੋਟੇ ਪੱਧਰ ਦੇ ਉਦਯੋਗਾਂ ਵਿੱਚ ਬਣਾਏ ਗਏ ਹਨ। ਇਸ ਲਿਹਾਜ ਨਾਲ ਇਹ ਭਾਰਤ ਵਿੱਚ ਬਣਿਆ ਆਪਣੀ ਕਿਸਮ ਦਾ ਪਹਿਲਾ ਏਅਰਕ੍ਰਾਫਟ ਕੈਰੀਅਰ ਹੈ। INS ਵਿਕ੍ਰਾਂਤ, ਛੱਤਰਪਤੀ ਸ਼ਿਵਾਜੀ ਨੂੰ ਸਮਰਪਿਤ ਨੂੰ ਵੀ ਇੱਕ ਨਵੇਂ ਸਮੁੰਦਰੀ ਫੌਜ ਪ੍ਰਤੀਕ ਝੰਡੇ ਨਾਲ ਫਿੱਟ ਕੀਤਾ ਗਿਆ ਹੈ ਕਿਉਂਕਿ ਪੁਰਾਣੇ ਨੂੰ ਬਸਤੀਵਾਦ ਦੀ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਪੀਐੱਮ ਮੋਦੀ ਨੇ ਇਹ ਝੰਡਾ ਲਹਿਰਾਇਆ। ਇਸ ਮੌਕੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਰਲ ਦੇ ਰਾਜਪਾਲ ਮੁਹੰਮਦ ਆਰਿਫ ਖਾਨ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ, ਕੇਂਦਰੀ ਬੰਦਰਗਾਹ ਤੇ ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰੱਖਿਆ ਰਾਜ ਮੰਤਰੀ ਅਜੇ ਭੱਟ ਸਮੇਤ ਵੱਖ-ਵੱਖ ਸੰਸਦ ਮੈਂਬਰ, ਸਿਆਸੀ ਪਾਰਟੀਆਂ ਦੇ ਵਿਧਾਇਕ ਅਤੇ ਆਗੂਆਂ ਸਮੇਤ ਕਈ ਪਤਵੰਤੇ ਹਾਜਰ ਸਨ। ਇਸ ਮੌਕੇ ‘ਤੇ ਪੀਐੱਮ ਮੋਦੀ, ਰਾਜਨਾਥ ਸਿੰਘ ਤੋਂ ਇਲਾਵਾ ਭਾਰਤੀ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਮੁੰਦਰੀ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਫੌਜ ਦੇ ਹੋਰ ਹਿੱਸਿਆਂ ਦੇ ਅਧਿਕਾਰੀ ਅਤੇ ਸੇਵਾਮੁਕਤ ਅਧਿਕਾਰੀ ਵੀ ਮੌਜੂਦ ਸਨ।

INS ਵਿਕ੍ਰਾਂਤ
INS ਵਿਕ੍ਰਾਂਤ

ਐਡਮਿਰਲ ਹਰੀ ਕੁਮਾਰ ਨੇ ਆਈਐੱਨਐੱਸ ਵਿਕ੍ਰਾਂਤ ਦੇ ਕਮਾਂਡਿੰਗ ਅਫ਼ਸਰ ਅਤੇ ਬੈਟਲਸ਼ਿਪ ਸਟਾਫ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਈਐੱਨਐੱਸ ਵਿਕ੍ਰਾਂਤ ਦੀ ਮਾਣਮੱਤੀ ਰਵਾਇਤ ਨੂੰ ਅੱਗੇ ਵਧਾਉਂਣਗੇ, ਜਿਸ ਨੇ 36 ਸਾਲ ਤੱਕ ਸੇਵਾ ਕੀਤੀ ਅਤੇ 1971 ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਆਈਐੱਨਐੱਸ ਵਿਕ੍ਰਾਂਤ ਭਾਰਤ ਦਾ ਪਹਿਲਾ ਸਭ ਤੋਂ ਵੱਡਾ ਜੰਗੀ ਬੇੜਾ ਸੀ। ਇਸੇ ਨਾਮ ਨੂੰ ਜਾਰੀ ਰੱਖਦੇ ਹੋਏ ਭਾਰਤ ਵਿੱਚ ਬਣੇ ਇਸ ਪੂਰੀ ਤਰ੍ਹਾਂ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਜੰਗੀ ਬੇੜੇ ਦਾ ਨਾਮ ਰੱਖਿਆ ਗਿਆ ਹੈ।

ਕੇਰਲ ਦੇ ਬੀਚ ‘ਤੇ ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਹਰ ਭਾਰਤੀ ਇਸ ਸਮੇਂ ਨਵੇਂ ਭਵਿੱਖ ਦਾ ਸੂਰਜ ਚੜ੍ਹਦਾ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੇ ਮਜਬੂਤ ਅਤੇ ਸਮਰੱਥ ਭਾਰਤ ਦਾ ਸੁਪਨਾ ਸਾਕਾਰ ਹੁੰਦਾ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਕ੍ਰਾਂਤ ਸਿਰਫ਼ ਇੱਕ ਜੰਗੀ ਬੇੜਾ ਨਹੀਂ ਹੈ, ਇਹ 21ਵੀਂ ਸਦੀ ਵਿੱਚ ਭਾਰਤ ਦੇ ਸੰਕਲਪ, ਮਿਹਨਤ, ਹੁਨਰ ਅਤੇ ਪ੍ਰਭਾਵ ਦਾ ਸਬੂਤ ਹੈ। ਵਿਕ੍ਰਾਂਤ ਭਾਰਤ ਦੀ ਸਵੈ-ਨਿਰਭਰਤਾ ਦਾ ਵਿਲੱਖਣ ਪ੍ਰਤੀਬਿੰਬ ਹੈ।

ਸਮੁੰਦਰੀ ਫੌਜਦੇ ਨਵੇਂ ਝੰਡੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੁਰਾਣੇ ਝੰਡੇ ਨੂੰ ਗੁਲਾਮੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ 2 ਸਤੰਬਰ ਦਾ ਦਿਨ ਉਹ ਇਤਿਹਾਸਕ ਦਿਨ ਹੈ ਜਦੋਂ ਗੁਲਾਮੀ ਨੇ ਆਪਣੇ ਦਾਗ਼ ਅਤੇ ਬੋਝ ਤੋਂ ਮੁਕਤੀ ਮਿਲੀ ਹੈ। ਹੁਣ ਛੱਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਸਮੁੰਦਰੀ ਫੌਜ ਦਾ ਨਵਾਂ ਝੰਡਾ ਸਮੁੰਦਰ ਤੋਂ ਅਸਮਾਨ ਵੱਲ ਲਹਿਰਾਉਂਦਾ ਰਹੇਗਾ।