ਜਿਹੋ ਜਾ ਚੁਣੌਤੀ ਭਰਿਆ ਮੁਕਾਬਲਾ, ਉਹੀ ਜਿਹਾ ਹੀ ਜ਼ਿੰਦਾਦਿਲ ਹਰੀ ਝੰਡੀ ਦਿਖਾ ਕੇ ਪ੍ਰੇਰਿਤ ਕਰਨ ਵਾਲੀ ਸਖਸ਼ੀਅਤ। ਜੀ ਹਾਂ ਭਾਰਤ ਦੀ ਪਹਿਲੀ ਬਹੁਤ ਹੀ ਸਤਿਕਾਰਿਤ ਸ਼੍ਰੇਣੀ ਵਾਲੀ 1400 ਕਿਲੋਮੀਟਰ ਦੀ ਅੰਤਰਦੇਸ਼ੀ ਬਰੇਵੇਟ ਮਤਲਬ ਕਿ ਸਾਇਕਲਿੰਗ ਮੈਰਾਥਨ ਬਾਰੇ ਇਹ ਕਹਿਣਾ ਗਲਤ ਨਹੀਂ ਹੋਵੇਗਾ। 33 ਪ੍ਰਤੀਭਾਗੀਆਂ ਵਾਲੀ ਇਸ ਬਰੇਵੇਟ ਨੂੰ ਭਾਰਤੀ ਸੈਨਾ ਦੀ ਗੋਲਡਨ ਕਟਾਰ ਡਵੀਜ਼ਨ ਦੇ ਜੀਓਸੀ ਮੇਜਰ ਜਨਰਲ ਅਨਿਲ ਪੁਰੀ ਨੇ ਨੋਇਡਾ ਤੋਂ ਹਰੀ ਝੰਡੀ ਦਿਖਾ ਕੇ ਨਾ ਸਿਰਫ਼ ਰਵਾਨਾ ਕੀਤਾ ਬਲਕਿ ਆਪਣਾ ਕੁੱਝ ਫਾਸਲਾ ਪ੍ਰਤੀਭਾਗੀਆਂ ਦੇ ਨਾਲ ਸਾਈਕਲ ਨਾਲ ਹੀ ਪੂਰਾ ਕਿੱਤਾ।
ਅੰਤਰਰਾਸ਼ਟਰੀ ਖੇਤਰ ਤਕ ਨਾਮ ਕਮਾਉਣ ਵਾਲੀ ਆਡਕਸ ਕਲੱਬ ਤੋਂ ਮੰਜੂਰੀ ਪ੍ਰਾਪਤ ਕਰ ਇਸ ਬਰੇਵੇਟ ਦਾ ਆਯੋਜਨ ਨੋਇਡਾ ਰੰਡੋਨੇਅਰਜ਼ ਨੇ ਕੀਤਾ ਹੈ, ਜਿਸ ‘ਚ ਸਾਈਕਲਿਸਟ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਉਹਨਾਂ ਨੇ 1400 ਕਿਲੋਮੀਟਰ ਦਾ ਫ਼ਾਸਲਾ ਨਾ ਸਿਰਫ 112 ਘੰਟਿਆਂ ‘ਚ ਪੂਰਾ ਕਰਨਾ ਹੈ ਬਲਕਿ ਇਸ ਦੌਰਾਨ 6 ਰਾਜਾਂ ‘ਚੋਂ ਗੁਜ਼ਰਦੇ ਸਮੇਂ ਸਮੁੰਦਰ ਤੋਂ 8 ਹਜ਼ਰ ਫੁੱਟ ਉੱਚੀ ਪਹਾੜੀ ਸੜਕਾਂ ਤੇ ਵੀ ਆਪਣੀ ਮਾਂਸਪੇਸ਼ਿਆਂ ਦੀ ਜ਼ੋਰਅਜਮਾਇਸ਼ ਵੀ ਕਰਨੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਸਾਈਕਲ ਮਹਾਂਰਥੀਆਂ ਦੇ ਵਿੱਚ ਇੱਕੋ ਇੱਕ ਮਹਿਲਾ ਸਾਈਕਲਿਸਟ ਤ੍ਰਿਪਤ ਰਾਵ ਵੀ ਹਨ। ਤ੍ਰਿਪਤ ਛਤੀਸਗੜ੍ਹ ਦੇ ਰਾਏਪੁਰ ਦੀ ਰਹਿਣ ਵਾਲੀ ਹਨ ਜੋਕਿ ਪੇਸ਼ੇ ਤੋਂ ਵਕੀਲ ਹਨ।
ਬਰੇਵੇਟ ਦੇ ਆਯੋਜਕ ਆਡਕਸ ਇੰਡੀਆ ਨਾਲ ਸਿੰਘ ਸੰਬੰਧਿਤ ਨੋਇਡਾ ਰੰਡੋਨੇਅਰਜ਼ ਦੇ ਦੀਪਿੰਦਰ ਸਹਿਜਪਾਲ ਨੇ ਦੱਸਿਆ ਕਿ ਨੋਇਡਾ ਤੋਂ ਦਿੱਲੀ ਹਰਿਆਣਾ ਪਾਰ ਕਰਦੇ ਹੋਏ ਇਹ ਸਾਈਕਲਿਸਟ ਜੰਮੂ ਅਤੇ ਫੇਰ ਡਲਹੌਜ਼ੀ ਤੋਂ ਜਲੰਧਰ ਹੁੰਦੇ ਹੋਏ ਗ੍ਰੇਟਰ ਨੋਇਡਾ ਪਰਤਣਗੇ। ਮਿੱਥੇ ਸਮੇਂ ‘ਚ ਬਰੇਵੇਟ ਪੂਰੀ ਕਰਨ ਵਾਲੇ ਫਿਨਿਸ਼ਰ ਨੂੰ ਤਗਮਾ ਅਤੇ ਲੇਸ ਰੰਡੋਨੇਅਰਜ਼ ਮੋਂਡੀਆਕਸ (LRM – London) ਵਲੋਂ ਪ੍ਰਮਾਣ ਦੇ ਕੇ ਸਨਮਾਨਿਤ ਕਿੱਤਾ ਜਾਵੇਗਾ।