ਭਾਰਤ ਦੇ 20ਵੇਂ ਜ਼ਮੀਨੀ ਫੌਜ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਦੇਹਾਂਤ

13
ਜਨਰਲ ਸੁੰਦਰਰਾਜਨ ਪਦਮਨਾਭਨ, ਭਾਰਤ ਦੇ 20ਵੇਂ ਫੌਜ ਮੁਖੀ

ਭਾਰਤੀ ਜ਼ਮੀਨੀ ਫੌਜ ਦੇ 20ਵੇਂ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਨੇ ਸੋਮਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਜਨਰਲ ਪਦਮਨਾਭਨ, ਜਿਨ੍ਹਾਂ ਨੂੰ ਫੌਜ ਵਿੱਚ ‘ਪੈਡੀ’ (paddy) ਵਜੋਂ ਵੀ ਜਾਣਿਆ ਜਾਂਦਾ ਸੀ, ਨੇ ਕੱਲ੍ਹ (19.08.2024) ਬਸੰਤ ਨਗਰ, ਚੇੱਨਈ ਵਿੱਚ ਆਪਣੇ ਅਪਾਰਟਮੈਂਟ ਵਿੱਚ ਆਖਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ।

 

ਜਨਰਲ ਸੁੰਦਰਰਾਜਨ ਪਦਮਨਾਭਨ 83 ਸਾਲ ਦੇ ਸਨ ਅਤੇ 43 ਸਾਲ ਤੱਕ ਫੌਜ ਵਿੱਚ ਸੇਵਾ ਨਿਭਾ ਚੁੱਕੇ ਸਨ। ਜਨਰਲ ਪਦਮਨਾਭਨ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਬੇਟੇ ਦੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਮੰਗਲਵਾਰ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ।

 

ਜਨਰਲ ਸੁੰਦਰਰਾਜਨ (General Sundararajan Padhamanabhan), 5 ਦਸੰਬਰ 1940 ਨੂੰ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਪੈਦਾ ਹੋਏ, ਨੇ ਕਾਰਗਿਲ ਜੰਗ ਤੋਂ ਬਾਅਦ ਅਕਤੂਬਰ 2000 ਵਿੱਚ ਫੌਜ ਦੀ ਕਮਾਨ ਸੰਭਾਲੀ ਅਤੇ ਦਸੰਬਰ 2022 ਤੱਕ ਭਾਰਤ ਦੇ ਫੌਜ ਮੁਖੀ ਰਹੇ।

 

ਨੈਸ਼ਨਲ ਇੰਡੀਅਨ ਮਿਲਟਰੀ ਕਾਲਜ (ਦੇਹਰਾਦੂਨ) ਅਤੇ ਨੈਸ਼ਨਲ ਡਿਫੈਂਸ ਅਕੈਡਮੀ (National Defence Academy) ਦੇ ਸਾਬਕਾ ਵਿਦਿਆਰਥੀ, ਜਨਰਲ ਪਦਮਨਾਭਨ ਦਾ ਜੁਲਾਈ 1993 ਤੋਂ ਫਰਵਰੀ 1995 ਤੱਕ ਦਾ ਕਾਰਜਕਾਲ ਬਹੁਤ ਵੱਡੀ ਪ੍ਰਾਪਤੀ ਸੀ। ਉਦੋਂ ਉਹ ਜੰਮੂ-ਕਸ਼ਮੀਰ ਸਥਿਤ ਫੌਜ ਦੀ 15ਵੀਂ ਕੋਰ (15 corps)

ਦੇ ਕਮਾਂਡਰ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਫੌਜ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਦਾ ਜ਼ੋਰਦਾਰ ਮੁਕਾਬਲਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ (Director General Military Intelligence) ਬਣਾਇਆ ਗਿਆ। ਉਨ੍ਹਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਨਾਲ ਵੀ ਸਨਮਾਨਿਤ ਕੀਤਾ ਗਿਆ।

 

ਜਨਰਲ ਸੁੰਦਰਾਜਨ ਪਦਮਨਾਭਨ, ਭਾਰਤੀ ਰੱਖਿਆ ਅਕੈਡਮੀ, (Indian Military Academy) ਦੇਹਰਾਦੂਨ ਤੋਂ ਗ੍ਰੈਜੂਏਟ ਹਨ, ਨੂੰ ਦਸੰਬਰ 1959 ਵਿੱਚ ਤੋਪਖਾਨੇ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਥਲ ਫੌਜ ਮੁਖੀ ਬਣਾਏ ਜਾਣ ਤੋਂ ਪਹਿਲਾਂ, ਜਨਰਲ ਪਦਮਨਾਭਨ ਭਾਰਤੀ ਫੌਜ ਦੇ ਉੱਤਰੀ ਅਤੇ ਦੱਖਣੀ ਕਮਾਂਡਾਂ ਦੇ ਜਨਰਲ ਕਮਾਂਡਿੰਗ ਅਫਸਰ (GOC) ਸਨ। 1977 ਤੋਂ 1980 ਤੱਕ, ਉਨ੍ਹਾਂ ਨੇ ਭਾਰਤੀ ਫੌਜ ਦੀ ਇਤਿਹਾਸਕ ਅਤੇ ਵੱਕਾਰੀ ਗਜ਼ਾਲਾ ਮਾਉਂਟੇਨ ਰੈਜੀਮੈਂਟ ਦੀ ਕਮਾਂਡ ਕੀਤੀ ਜਿਸ ਨੇ ਸਾਰੀਆਂ ਮਹੱਤਵਪੂਰਨ ਜੰਗਾਂ ਵਿੱਚ ਹਿੱਸਾ ਲਿਆ ਹੈ।