ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਆਈਐੱਨਐੱਸ ਨੀਲਗਿਰੀ ਨੂੰ ਮੁੰਬਈ ਦੇ ਮਝਗਾਂਵ ਡੌਕਯਾਰਡ ਸ਼ਿਪਬਿਲਡਰਸ ਲਿਮਿਟੇਡ ਵਿੱਚ ਲੌਂਚ ਕੀਤਾ ਗਿਆ। ਇਹ ਸਮੁੰਦਰੀ ਫੌਜ ਦੇ ਸੱਤ ਨਵੇਂ ਸਟੀਲਥ ਫ੍ਰਿਗੇਟਸ (ਰਾਡਾਰ ਨੂੰ ਝਕਾਨੀ ਦੇਣ ਵਾਲਾ ਜੰਗੀ ਬੇੜਾ) ਵਿੱਚੋਂ ਪਹਿਲਾ ਜੰਗੀ ਬੇੜਾ ਹੈ। ਆਈਐੱਨਐੱਸ ਨੀਲਗਿਰੀ ਪ੍ਰੋਜੈਕਟ 17ਏ ਦਾ ਪਹਿਲਾ ਜਹਾਜ਼ ਹੈ। ਪ੍ਰੋਜੈਕਟ 17ਏ ਜੰਗੀ ਬੇੜੇ ਵਿੱਚੋਂ ਬਿਹਤਰ ਟਿਕਾਉ ਸਮਰੱਥਾ, ਸਮੁੰਦਰ ਵਿੱਚ ਮੌਜੂਦ ਰਹਿਣ, ਰਾਡਾਰ ਤੋਂ ਬਚਣ ਅਤੇ ਬਿਹਤਰ ਰਫ਼ਤਾਰ ਲਈ ਨਵੀਂ ਡਿਜਾਈਨ ਧਾਰਨਾ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ। ਆਈਐੱਨਐੱਸ ਨੀਲਗਿਰੀ ਨੂੰ ਲੌਂਚ ਕਰਨ ਦੇ ਮੌਕੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਸਮੁੰਦਰੀ ਫੌਜ ਦੀ ਸਮੁੰਦਰੀ ਫੌਜ ਦੇ ਤੌਰ ‘ਤੇ ਮੁਲਕ ਦੀ ਰੱਖਿਆ ਕਰਨ ਦੇ ਨਾਲ-ਨਾਲ ਤਿਜਾਰਤ ਅਤੇ ਵਣਜ ਵਿੱਚ ਸਹਿਯੋਗ ਅਤੇ ਅਹਿਮ ਭੂਮਿਕਾ ਨਿਭਾਉਣ ‘ਤੇ ਸ਼ਲਾਘਾ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਭਾਰਤ ਦੇ ਸਮੁੰਦਰੀ ਹਿਤਾਂ ਦੇ ਲ਼ਈ ਕਿਸੇ ਵੀ ਰਿਵਾਇਤੀ ਅਤੇ ਨਵੇਂ ਖਤਰਿਆਂ ਨਾਲ ਨਜਿਠਣ ਲਈ ਸਮੁੰਦਰੀ ਫੌਜ ਦੇ ਅਧੁਨਿਕੀਕਰਨ ਅਤੇ ਬਿਹਰਤਰੀਨ ਪਲੇਟਫਾਰਮਾਂ, ਹਥਿਆਰਾਂ ਅਤੇ ਸੈਂਸਰ ਨਾਲ ਲੈਸ ਕਰਨ ਲਈ ਠੋਸ ਯਤਨ ਕਰ ਰਹੀ ਹੈ। ਉਨ੍ਹਾਂ ਕਿ ਕੀਮਤ ਦੇ ਹਿਸਾਬ ਨਾਲ ਭਾਰਤ ਦਾ 70 ਫੀਸਦੀ ਅਤੇ ਮਾਤਰਾ ਦੇ ਲਿਹਾਜ ਨਾਲ 95 ਫੀਸਦੀ ਵਪਾਰ ਸਮੁੰਦਰ ਰਾਹੀਂ ਹੋ ਰਿਹੈ। ਉਨ੍ਹਾਂ ਕਿਹਾ ਕਿ ਸਮੁੰਦਰੀ ਡਕੈਤੀ, ਅੱਤਵਾਦ ਜਾਂ ਲੜਾਈ ਕਰਕੇ ਸਮੁੰਦਰੀ ਵਪਾਰ ਵਿੱਚ ਆਂਸ਼ਕ ਰੋਕ ਵੀ ਦੇਸ਼ ਦੇ ਮਾਲੀ ਵਾਧੇ ਅਤੇ ਕਲਿਆਣ ‘ਤੇ ਗੰਭੀਰ ਅਸਰ ਪਾ ਸਕਦੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਲਕ ਦੀ ਭਰੋਸੇਯੋਗ ਰੱਖਿਆ ਉਸਦੀ ਸਵਦੇਸੀ ਰੱਖਿਆ ਸਮਰੱਥਾ ‘ਤੇ ਅਧਾਰਿਤ ਹੁੰਦੀ ਹੈ। ਉਨ੍ਹਾਂ ਰੱਖਿਆ ਉਪਕਰਨਾਂ ਦੇ ਸੰਦਰਭ ਵਿੱਚ ‘ਮੇਕ ਇਨ ਇੰਡੀਆ‘ ਅਤੇ ‘ਡਿਜਾਈਨ ਐਂਡ ਮੇਕ ਇਨ ਇੰਡੀਆ‘ ‘ਤੇ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਮੁੰਦਰੀ ਡਿਜਾਈਨ ਜਨਰਲ ਡਾਇਰੈਕਟੋਰੇਟ ਨੇ 19 ਤੋਂ ਵੱਧ ਜਹਾਜਾਂ ਦਾ ਡਿਜਾਈਨ ਤਿਆਰ ਕੀਤਾ ਹੈ, ਜਿਨ੍ਹਾਂ ਦੇ ਅਧਾਰ ‘ਤੇ 90 ਤੋਂ ਵੱਧ ਜਹਾਜ਼ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਝ ਉਨ੍ਹਾਂ ਚੁਣਿੰਦਾ ਮੁਲਕਾਂ ਦੇ ਸਮੂਹ ਵਿੱਚ ਸ਼ਾਮਲ ਹੈ, ਜੋ ਖੁਦ ਆਪਣੇ ਜਹਾਜ਼ ਲੈ ਜਾਣ ਵਾਲੇ ਅਤੇ ਤਕਨੀਕੀ ਜੰਗੀ ਬੇੜੇ ਬਣਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਸ਼ਿਪਯਾਰਡਾਂ ਨੂੰ ਹੁਣ ਤੱਕ ਮਿਲੇ ਕੁੱਲ 51 ਜਹਾਜਾਂ ਅਤੇ ਪਣਡੁੱਬੀਆਂ ਦੇ ਆਰਡਰ ਵਿੱਚੋਂ 49 ਦਾ ਨਿਰਮਾਣ ਸਵਦੇਸੀ ਤੌਰ ‘ਤੇ ਕੀਤਾ ਜਾ ਰਿਹੈ।
ਰੱਖਿਆ ਮੰਤਰੀ ਨੇ ਜਹਾਜ਼ ਨਿਰਮਾਣ ਉਦਯੋਗ ਵਿੱਚ ਕਾਫੀ ਮਿਹਨਤ ਦੀ ਜ਼ਰੂਰਤ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਵਿੱਚ ਨਾ ਸਿਰਫ਼ ਆਪਣੇ ਖੇਤਰ, ਬਲਕਿ ਵੱਖ-ਵਖ ‘ਅਪਸਟ੍ਰੀਮ ਅਤੇ ਡਾਉਨਸਟ੍ਰੀਮ‘ ਉਦਯੋਗਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਅਪਾਰ ਸਮਰੱਥਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ‘‘ਇੱਕ ਜੀਵੰਤ ਜਹਾਜ਼ ਨਿਰਮਾਣ ਉਦਯੋਗ ਮੁਲਕ ਦੇ ਚਹੁੰਮੁੱਖੀ ਮਾਲੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।‘‘ ਇੱਕ ਜੰਗੀ ਬੇੜੇ ਦੇ ਨਿਰਮਾਣ ਤੋਂ 8 ਸਾਲ ਦੇ ਸਮੇਂ ਲਈ 4800 ਮੁਲਾਜ਼ਮਾਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਅਤੇ ਤਕਰੀਬਨ 27000 ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲਦਾ ਹੈ। ਜੰਗੀ ਬੇੜੇ ਦੀ ਕੁੱਲ ਲਾਗਤ ਦਾ ਕਰੀਬ 87 ਫੀਸਦੀ ਧੰਨ ਭਾਰਤੀ ਅਰਥ-ਵਿਵਸਥਾ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਜੋ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ ਬਹੁਤ ਸਰਗਰਮੀਆਂ ਦਾ ਕੇਂਦਰ ਹੈ ਅਤੇ ਪੂਰੀ ਦੁਨੀਆ ਭਾਰਤੀ ਸਮੁੰਦਰੀ ਫੌਜ ਨੂੰ ਇੱਥੇ ਇੱਕ ਖਾਲਸ ਸੁਰੱਖਿਆ ਮੁਹੱਈਆ ਕਰਾਉਣ ਵਾਲੇ ਮੁਲਕ ਦੇ ਤੌਰ ‘ਤੇ ਵੇਖਦੀ ਹੈ। ਉਨ੍ਹਾਂ ਕਿਹਾ ਕਿ ਭੂ-ਸਿਆਸੀ ਅਤੇ ਭੂ-ਜੰਗੀ ਖਿੱਤਿਆਂ ਵਿੱਚ ਭਾਰਤ ਦੇ ਵੱਧਦੇ ਕਦ ਅਤੇ ਸਾਡੇ ਉੱਪਰ ਗੁਆਂਢੀਆਂ ਦੀ ਵੱਧਦੀ ਨਿਰਭਰਤਾ ਦੇ ਮੱਦੇਨਜ਼ਰ ਸਮੁੰਦਰੀ ਫੌਜ ਦੀ ਇਹ ਜਿੰਮੇਦਾਰੀ ਬਣਦੀ ਹੈ। ਕਿ ਉਹ ਭਰੋਸੇਯੋਗ ਸੁਰੱਖਿਆ ਅਤੇ ਅਮਨ ਅਤੇ ਸੁਖਾਲਾ ਸਮੁੰਦਰੀ ਮਾਰਗ ਉਪਲਬਧ ਕਰਾਏ। ਰਾਜਨਾਥ ਸਿੰਘ ਨੇ ਕਿਹਾ ਕਿ ਹਾਲਾਂਕਿ ਸਮੁੰਦਰੀ ਫੌਜ ਆਪਣੇ ਅਤਿ-ਅਧੁਨਿਕ ਪਲੇਟਫਾਰਮਾਂ ਅਤੇ ਬੁਨਿਆਦੀ ਢਾਂਚੇ ਰਾਹੀਂ ਭਾਰਤ ਦੇ ਸਮੁੰਦਰੀ ਹਿਤਾਂ ਦੀ ਉਭਰਦੀਆਂ ਚੁਣੌਤੀਆਂ ਨਾਲ ਨਜਿਠਣ ਲਈ ਲਗਾਤਾਰ ਵਿਕਸਿਤ ਹੋ ਰਹੀ ਹੈ ਪਰ ਸਾਡੀਆਂ ਫੌਜਾਂ ਦੀ ਅਸਲੀ ਤਾਕਤ ਸਾਡੇ ਜਵਾਨ ਹਨ।
ਰੱਖਿਆ ਮੰਤਰੀ ਨੇ ਭਰੋਸਾ ਜਤਾਇਆ ਕਿ ਨੀਲਗਿਰੀ ਅਤੇ ਇਸ ਪ੍ਰੋਜੈਕਟ ਦੇ ਹੋਰ 6 ਜੰਗੀ ਬੇੜੇ ਭਾਰਤੀ ਝੰਡੇ ਨੂੰ ਮਾਣ ਦੇ ਨਾਲ ਮਹਾਸਾਗਰਾਂ ਵਿੱਚ ਲਹਿਰਾਉਂਣਗੇ। ਨਾਲ ਹੀ ਉਹ ਦੁਨੀਆ ਭਰ ਵਿੱਚ ਭਾਰਤ ਦੀ ਜਹਾਜ਼ ਨਿਰਮਾਣ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਦੇ ਅਮਨ ਅਤੇ ਸ਼ਕਤੀ ਦੇ ਸੁਨੇਹੇ ਨੂੰ ਫੈਲਾਉਣਗੇ। ਉਨ੍ਹਾਂ ਸ਼ਿਪਯਾਰਡ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਹਾਜ਼ ਸਿਰਫ਼ ਧਾਤ ਅਤੇ ਪੇਂਟ ਹੀ ਨਹੀਂ ਹੈ ਬਲਕਿ ਇਹ ਇਸ ਪ੍ਰੋਜੈਕਟ ਨਾਲ ਜੁੜੇ ਲੋਕਾਂ ਦੀ ਕਰੜੀ ਮਿਹਨਤ, ਪਸੀਨੇ ਅਤੇ ਸਿਰੜ ਦੀ ਕਹਾਣੀ ਬਿਆਨ ਕਰਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਦੇ ਨੇਵਲ ਡੌਕਯਾਰਡ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਸਭਤੋਂ ਵੱਡੇ ਡਾਰਕ ਡੌਕ- ਦਾ ਏਅਰਕ੍ਰਾਫਟ ਕੈਰਿਅਰ ਡੌਕ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਇਸਨੂੰ “ਅਧੁਨਿਕ ਭਾਰਤ ਦਾ ਮਹਿਲ” ਕਿਹਾ।