ਭਾਰਤੀ ਫੌਜ ਨੇ ਭਾਰਤ-ਚੀਨ ਸਰਹੱਦ ‘ਤੇ ਲੱਦਾਖ ਦੀ ਗਲਵਾਨ ਵਾਦੀ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਖੂਨੀ ਝੜਪ ਦੌਰਾਨ ਕਿਸੇ ਵੀ ਭਾਰਤੀ ਫੌਜੀ ਦੇ ਲਾਪਤਾ ਹੋਣ ਦੀ ਖ਼ਬਰ ਦਾ ਖੰਡਨ ਕੀਤਾ ਹੈ। ਅਮਰੀਕੀ ਅਖਬਾਰ ਵਿੱਚ ‘ਲਾਪਤਾ ਫੌਜੀਆਂ’ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਫੌਜ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ।
ਭਾਰਤੀ ਸੈਨਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਅਮਰੀਕਾ ਵਿੱਚ ਪ੍ਰਕਾਸ਼ਿਤ ਇੱਕ ਅੰਗਰੇਜ਼ੀ ਅਖਬਾਰ, ਨਿਊ ਯਾਰਕ ਟਾਈਮਜ਼ ਦੇ 17 ਜੂਨ ਦੇ ਅੰਕ ਵਿੱਚ, “ਇਨ ਚਾਈਨਾ- ਇੰਡੀਆ ਕਲੈਸ਼ਸ, ਟੂ ਨੈਸ਼ਨਲਿਸਟ ਲੀਡਰਸ ਵਿਦ ਲਿਟਲ ਰੂਮ ਟੂ ਗਿਵ” ਸਿਰਲੇਖ ਨਾਲ ਪ੍ਰਕਾਸ਼ਿਤ ਲੇਖ ਦਾ ਹਵਾਲਾ ਦਿੰਦੇ ਹੋਏ ਇੱਕ ਵਾਕ ਦਾ ਸਪਸ਼ਟੀਕਰਨ ਜਾਰੀ ਕੀਤਾ ਹੈ” ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਭਾਰਤੀ ਸੈਨਿਕ ਕਾਰਵਾਈ ਦੌਰਾਨ ਲਾਪਤਾ ਨਹੀਂ ਹੈ”।
ਤਾਜ਼ਾ ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਦੇ ਸੈਨਿਕ ਸੰਘਰਸ਼ ਖੇਤਰ ਤੋਂ ਪਿੱਛੇ ਹਟ ਗਏ ਹਨ। ਅੱਜ ਸ਼ਾਮ 5 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਭਾਰਤ-ਚੀਨ ਸਰਹੱਦ ਦੀ ਸਥਿਤੀ ਅਤੇ ਇਸ ਮੁੱਦੇ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਵੀਡੀਓ ਮੀਟਿੰਗ ਕਰਨਗੇ। ਰੱਖਿਆ, ਗ੍ਰਹਿ ਅਤੇ ਵਿਦੇਸ਼ ਮੰਤਰੀਆਂ ਦੇ ਨਾਲ-ਨਾਲ ਸੈਨਾ ਅਤੇ ਸੁਰੱਖਿਆ ਨਾਲ ਜੁੜੇ ਚੁਣੇ ਅਧਿਕਾਰੀਆਂ ਦੀ ਮੌਜੂਦਗੀ ਦੀ ਸੰਭਾਵਨਾ ਹੈ. ਇਹ ਮੀਟਿੰਗ ਘਟਨਾ ਦੇ ਚਾਰ ਦਿਨਾਂ ਬਾਅਦ ਕੀਤੀ ਜਾ ਰਹੀ ਹੈ।
ਭਾਰਤ-ਚੀਨੀ ਸੈਨਿਕਾਂ ਵਿਚਾਲੇ ਇਸ ਖ਼ੂਨੀ ਟਕਰਾਅ ਦੀ ਪਹਿਲੀ ਖ਼ਬਰ ਇਹ ਸੀ ਕਿ ਇਕ ਕਰਨਲ ਸਮੇਤ ਤਿੰਨ ਸੈਨਿਕਾਂ ਦੀ ਮੌਤ ਹੋ ਗਈ। ਅਗਲੇ ਦਿਨ, 17 ਹੋਰ ਸੈਨਿਕਾਂ ਦੀ ਸ਼ਹਾਦਤ ਦੀ ਖ਼ਬਰ ਮਿਲਣ ਤੋਂ ਬਾਅਦ, ਲੋਕਾਂ ਨੇ ਭਾਰਤ ਵਿੱਚ ਵੱਖ-ਵੱਖ ਤਰੀਕਿਆਂ ਨਾਲ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੇ ਛੋਟੇ-ਮੋਟੇ ਪੱਧਰ ‘ਤੇ ਚੀਨ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੈਨਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਝਗੜੇ ਵਿੱਚ ਕੋਈ ਗੋਲੀਬਾਰੀ ਨਹੀਂ ਹੋਈ ਸੀ, ਇਸ ਲਈ ਸਾਰੀ ਘਟਨਾ ਬਾਰੇ ਇੱਕ ਸ਼ੰਕਾ ਸੀ। ਅਜਿਹੀ ਕਿਆਸ ਅਰਾਈਆਂ ਵਿਚਾਲੇ ਰਾਜਨੀਤਕ ਪੱਧਰ ’ਤੇ ਵੀ ਘਿਨਾਉਣੀ ਬਿਆਨਬਾਜ਼ੀ ਸ਼ੁਰੂ ਹੋ ਗਈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇੱਕ ਬਿਆਨ ਜਾਰੀ ਕਰਨਾ ਪਿਆ ਕਿ ਭਾਰਤੀ ਸੈਨਿਕ ਅਜੇ ਵੀ ਹਥਿਆਰਾਂ ਨਾਲ ਲੈਸ ਸਨ। ਬੇਸ਼ੱਕ 1962 ਵਿੱਚ ਭਾਰਤ ਅਤੇ ਚੀਨ ਵਿਚਾਲੇ ਜੰਗ ਹੋਇਆ ਸੀ ਅਤੇ ਉਸ ਤੋਂ ਬਾਅਦ ਵੀ ਸੈਨਿਕਾਂ ਦੇ ਜਾਨੀ ਨੁਕਸਾਨ ਦੀਆਂ ਘਟਨਾਵਾਂ ਵਾਪਰੀਆਂ ਸਨ, ਪਰ ਪਿਛਲੇ 45 ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿੱਚ ਪਹਿਲੀ ਵਾਰ ਅਜਿਹਾ ਖੁੱਲਾ ਟਕਰਾਅ ਹੋਇਆ ਹੈ ਅਤੇ ਉਹ ਵੀ ਸਿਰਫ 9 ਦਿਨ ਪਹਿਲਾਂ ਜਦੋਂ ਸਰਹੱਦ ਦੇ ਦੋਵਾਂ ਦੇਸ਼ਾਂ ਦੇ ਇੰਚਾਰਜ ਅਧਿਕਾਰੀਆਂ ਦੇ ਵਿਚਾਲੇ ਮੀਟਿੰਗ ਹੋਈ ਹੋਵੇ।
ਆਲਮੀ ਮਹਾਂਮਾਰੀ ਕੋਵਿਡ-19 ਵਾਇਰਸ ਦੀ ਚੁਣੌਤੀ ਤੋਂ ਪਹਿਲਾਂ ਹੀ ਪ੍ਰੇਸ਼ਾਨ ਭਾਰਤ ਦੀਆਂ ਅਜਿਹੀਆਂ ਅੰਦਰੂਨੀ ਸਥਿਤੀਆਂ ਅਤੇ ਦਬਾਅ ਦੇ ਨਾਲ-ਨਾਲ ਚੀਨ ਨਾਲ ਇਸ ਦੇ ਵਪਾਰਿਕ ਅਤੇ ਕੂਟਨੀਤਕ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੀ ਲੀਡਰਸ਼ਿਪ ਨੂੰ ਇਸ ਮੁੱਦੇ ‘ਤੇ ਸੰਪੂਰਨਤਾ ਨਾਲ ਸੋਚ ਬਣਾਉਣੀ ਜ਼ਰੂਰੀ ਮਹਿਸੂਸ ਹੋ ਰਿਹਾ ਹੈ। ਇਸ ਮੁੱਦੇ ‘ਤੇ ਪੂਰੇ ਦੇਸ਼ ਦੇ ਨੂੰ ਨਾਲ ਲੈ ਕੇ ਚੱਲਣ ਅਤੇ ਨੀਤੀ ਨਿਰਧਾਰਣ ਦੇ ਨਾਲ-ਨਾਲ ਇਸ ਘਟਨਾ ਦੇ ਸੰਦਰਭ ਵਿੱਚ ਚੀਨ ਪ੍ਰਤੀ ਅਪਣਾਏ ਜਾਣ ਵਾਲੇ ਰਵੱਈਏ ‘ਤੇ ਸਾਰੇ ਦੇਸ਼ ਨੂੰ ਇਕਜੁੱਟ ਹੋਣ ਲਈ ਅਤੇ ਸਰਬ ਪਾਰਟੀ ਬੈਠਕ ਬੁਲਾਉਣ ਲਈ ਇਹ ਜ਼ਰੂਰੀ ਸਮਝਿਆ ਗਿਆ ਹੈ, ਜੋਕਿ ਲੋਕਰਾਜੀ ਰਿਵਾਇਤਾਂ ਦੀ ਵੀ ਜ਼ਰੂਰਤ ਅਨੁਸਾਰ ਵੀ ਇਸ ਨੂੰ ਵੀ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ
ਇਹ ਵਰਣਨਯੋਗ ਹੈ ਕਿ ਸੋਮਵਾਰ ਯਾਨੀ 15 ਜੂਨ 2020 ਨੂੰ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਏ ਆਹਮੋ-ਸਾਹਮਣੇ ਦੀ ਲੜਾਈ ਵਿੱਚ ਭਾਰਤ ਦੇ 20 ਫੌਜੀਆਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਖੂਨੀ ਸੰਘਰਸ਼ ਵਿੱਚ ਚੀਨੀ ਸੈਨਿਕ ਵੀ ਮਾਰੇ ਗਏ ਅਤੇ ਜ਼ਖ਼ਮੀ ਹੋਏ, ਪਰ ਚੀਨ ਨੇ ਅਜੇ ਤੱਕ ਉਨ੍ਹਾਂ ਦੀ ਸਥਿਤੀ ਜਾਂ ਸੰਖਿਆ ਬਾਰੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਪਰ ਭਾਰਤ ਦੀ ਸਮਾਚਾਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਝੜਪ ਸਰਹੱਦ ‘ਤੇ ਹੋਈ ਸੀ। ਚੀਨ ਵਿੱਚ 43 ਚੀਨੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਉਸ ਖੇਤਰ ਤੋਂ ਚੀਨੀ ਸੈਨਾ ਦੇ ਹੈਲੀਕਾਪਟਰਾਂ ਵਿੱਚ ਲਿਜਾਇਆ ਗਿਆ ਸੀ। ਚੀਨ ਵੱਲੋਂ ਵੀ ਇਸ ਗਿਣਤੀ ਨੂੰ ਨਕਾਰਿਆ ਨਹੀਂ ਗਿਆ ਹੈ।