ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਮਾਣ ਨਾਲ ਮਨਾਇਆ 175ਵਾਂ ਸਥਾਪਨਾ ਦਿਹਾੜਾ

430
ਰਾਮਗੜ੍ਹ, ਝਾਰਖੰਡ ਵਿਖੇ ਰੈਜੀਮੈਂਟਲ ਸੈਂਟਰ ਨੇ ਆਪਣੀ ਸਥਾਪਨਾ ਦੇ 175 ਸਾਲ ਪੂਰੇ ਹੋਣ 'ਤੇ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਮਾਣਮੱਤੀ ਸਿੱਖ ਰੈਜੀਮੈਂਟ ਨੇ ਸ਼ਨੀਵਾਰ ਨੂੰ ਝਾਰਖੰਡ ਦੇ ਰਾਮਗੜ੍ਹ ਵਿਖੇ ਰੈਜੀਮੈਂਟਲ ਸੈਂਟਰ ਵਿਖੇ ਆਪਣੀ ਸਥਾਪਨਾ ਦੇ 175 ਸਾਲ ਮਨਾਏ ਅਤੇ ਇਸ ਮੌਕੇ ਵੱਖ-ਵੱਖ ਪ੍ਰੋਗਰਾਮਾਂ ਕਰਵਾਏ ਗਏ। ਫੌਜੀ ਰਵਾਇਤ ਦੇ ਅਨੁਸਾਰ ਰੈਜੀਮੈਂਟਲ ਸੈਂਟਰ ਦੇ ਵਾਰ ਮੈਮੋਰੀਅਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਸਥਾਪਨਾ ਦਿਹਾੜੇ ਦੇ ਜਸ਼ਨਾਂ ਦੀ ਸ਼ੁਰੂਆਤ ਹੋਈ। ਕੁਝ ਕਾਰਨਾਂ ਕਰਕੇ ਸਥਾਪਨਾ ਦਿਵਸ ਮਨਾਉਣ ਵਿੱਚ ਇੱਕ ਮਹੀਨੇ ਦੀ ਦੇਰ ਵੀ ਹੋਈ ਹੈ।

ਸਿੱਖ ਰੈਜੀਮੈਂਟ ਦੇ ਕਰਨਲ ਅਤੇ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਲੇਹ ਤੋਂ ਵੀਡੀਓ ਕਾਨਫ੍ਰੰਸਿੰਗ ਰਾਹੀਂ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਜੰਗੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਅਤੇ ਸੈਨਿਕ ਸੰਮੇਲਨ ਨੂੰ ਸੰਬੋਧਨ ਕੀਤਾ। ਲੈਫਟੀਨੈਂਟ ਜਨਰਲ ਮੈਨਨ ਨੇ ਇਸ ਮੌਕੇ ‘ਸਿੱਖ’ ਮੈਗਜ਼ੀਨ ਅਤੇ ‘ਡੋਡਰਨਸਬੀਸੇਨਟੇਨਿਅਲ ਸਿਲਵਰ ਟਰਾਫੀ’ (Dodransbicentennial ਯਾਨੀ 175 ਵੀਂ ਵਰ੍ਹੇਗੰਢ)) ਵੀ ਜਾਰੀ ਕੀਤੀ। ਸਿੱਖ ਸਿਪਾਹੀਆਂ ਵੱਲੋਂ ਲੜੀਆਂ ਗਈਆਂ ਜੰਗਾਂ ਦੀਆਂ ਵਿਸਤ੍ਰਿਤ ਕਹਾਣੀਆਂ ਰਸਾਲੇ ‘ਸਿੱਖ’ (SIKH) ​​ਵਿੱਚ ਪ੍ਰਕਾਸ਼ਤ ਕੀਤੀਆਂ ਗਈਆਂ ਹਨ।

ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਇਸ ਦਿਨ ਦੀ ਯਾਦ ਵਿੱਚ ‘ਫਸਟ ਡੇ ਕਵਰ’ ਜਾਰੀ ਕੀਤਾ.

ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਸਿੱਖ ਰੈਜੀਮੈਂਟ ਦੇ ਕਰਨਲ ਅਤੇ ਲੇਹ ਸਥਿਤ ਭਾਰਤੀ ਫੌਜ ਦੀ 14 ਕੋਰ ਦੇ ਕਮਾਂਡਰ ਹਨ, ਜੋ ਚੀਨ ਨਾਲ ਅਸਲ ਕੰਟ੍ਰੋਲ ਰੇਖਾ ਦੀ ਨਿਗਰਾਨੀ ਕਰਦੇ ਹਨ। ਲੈਫਟੀਨੈਂਟ ਜਨਰਲ ਮੈਨਨ ਨੇ ਇਸ ਦਿਨ ਦੀ ਯਾਦ ਵਿੱਚ ‘ਫਸਟ ਡੇ ਕਵਰ’ ਵੀ ਜਾਰੀ ਕੀਤਾ।

ਸਿੱਖ ਰੈਜੀਮੈਂਟ, ਜੋ ਕਿ ਜੰਗ ਵਿੱਚ ਆਪਣੀ ਬਹਾਦਰੀ, ਜੁੱਸੇ ਅਤੇ ਕੁਰਬਾਨੀਆਂ ਦੇ ਅਧਾਰ ‘ਤੇ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਹੈ, ਨੂੰ 30 ਜੁਲਾਈ 1846 ਨੂੰ 15 ਫਿਰੋਜ਼ਪੁਰ ਸਿੱਖ ਦੇ ਤੌਰ ‘ਤੇ ਹੋਈ ਸੀ ਅਤੇ ਉਦੇਂ ਇਹ ਇੱਕ ਬਟਾਲੀਅਨ ਸੀ। ਇਸ ਰੈਜੀਮੈਂਟ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪਹਿਲੀ ਅਤੇ ਦੂਜੀ- ਦੋਵੇਂ ਸੰਸਾਰ ਜੰਗਾਂ ਆਪਣੀ ਸਫਲਤਾ ਦੀਆਂ ਕਹਾਣੀਆਂ ਸਥਾਪਤ ਕੀਤੀਆਂ ਹਨ। ਕੌਣ ਨਹੀਂ ਜਾਣਦਾ 1897 ਵਿੱਚ ਲੜੀ ਗਈ ‘ਸਾਰਾਗੜ੍ਹੀ ਦੀ ਲੜਾਈ’ ਅਤੇ ਇਸ ਵਿੱਚ ਅਪਣਾਏ ਗਏ ਨਿਯਮ ‘ਆਖਰੀ ਗੋਲੀ-ਆਖਰੀ ਆਦਮੀ’, ਜੋ ਕਿ ਪੂਰੀ ਦੁਨੀਆ ਦੇ ਫੌਜੀਆਂ ਲਈ ਪ੍ਰੇਰਣਾ ਬਣ ਗਿਆ ਸੀ। ਗਿਣਤੀ ਵਿੱਚ ਸਿਰਫ਼ 21 ਹੋਣ ਦੇ ਬਾਵਜੂਦ ਉਸ ਵਿੱਚ ਹਜ਼ਾਰਾਂ ਅਫਗਾਨ ਲੜਾਕਿਆਂ ਨਾਲ ਮੁਕਾਬਲਾ ਕਰਨ ਦੀ ਭਾਵਨਾ ਸੀ, ਉਹ ਇਸੇ ਰੈਜੀਮੈਂਟ ਦੇ ਸਿੱਖ ਫੌਜੀ ਸਨ।

ਸਾਰਾਗੜ੍ਹੀ ਦੀ ਲੜਾਈ ਇੱਥੇ ਲੜੀ ਗਈ ਸੀ।

ਬਰਤਾਨਵੀ ਹਕੁਮਤ ਤੋਂ ਆਜ਼ਾਦੀ ਮਿਲਣ ਦੇ ਬਾਅਦ 1947 ਵਿੱਚ ਜਦੋਂ ਮਹਾਰਾਜਾ ਹਰੀ ਸਿੰਘ ਨੇ ਜੰਮੂ-ਕਸ਼ਮੀਰ ਦੇ ਭਾਰਤ ਵਿੱਚ ਸ਼ਾਮਲ ਹੋਣ ਦੇ ਸਮਝੌਤੇ ਦੇ ਦਸਤਾਵੇਜ਼ ‘ਤੇ ਦਸਤਖਤ ਕੀਤੇ ਉਦੋਂ ਵਾਦੀ ਨੂੰ ਬਚਾਉਣ ਲਈ 27 ਅਕਤੂਬਰ 1947 ਨੂੰ ਸਿੱਖ ਰੈਜੀਮੈਂਟ ਦੇ ਜਵਾਨ ਹੀ ਅਸਮਾਨ ਤੋਂ ਸ਼੍ਰੀਨਗਰ ਵਿੱਚ ਉਤਾਰੇ ਗਏ ਸਨ।