ਪਾਕਿਸਤਾਨ ਦੇ ਖਿਲਾਫ ਜੰਗ ਵਿੱਚ ਸ਼ਾਨਦਾਰ ਬਹਾਦੁਰੀ ਵਿਖਾਉਣ ਵਾਲੇ ਮਹਾਵੀਰ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਰਾਜ ਮੋਹਨ ਵੋਹਰਾ ਨੂੰ ਭਾਰਤੀ ਫੌਜ ਨੇ ਆਖਰੀ ਸਲਾਮ ਕੀਤਾ। 88 ਸਾਲ ਦੀ ਉਮਰ ਵਿੱਚ ਵੀ ਅਚਾਨਕ ਕਰਨੇ ਪਏ ਦਿਲ ਓਪ੍ਰੇਸ਼ਨ ਨੂੰ ਵੀ ਇਹ ਮਜਬੂਤ ਦਿਲ ਵਾਲਾ ਯੋਧੇ ਝੱਲ ਗਿਆ ਪਰ ਠੀਕ ਹੁੰਦੇ ਹੁੰਦਿਆਂ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਅਜਿਹਾ ਲਿਆ ਕਿ ਲੈਫਟੀਨੈਂਟ ਜਨਰਲ ਵੋਹਰਾ ਜ਼ਿੰਦਗੀ ਦੀ ਲੜਾਈ ਹਾਰ ਗਏ। ਲੈਫਟੀਨੈਂਟ ਜਨਰਲ ਵੋਹਰਾ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਚੀਫ਼ ਜਨਰਲ ਅਫਸਰ ਕਮਾਂਡਿੰਗ (ਜੀਓਸੀ-ਇਨ-ਸੀ / GOC -in -C) ਦੇ ਰਹਿ ਚੁੱਕੇ ਹਨ।
ਲੈਫਟੀਨੈਂਟ ਜਨਰਲ ਰਾਜ ਮੋਹਨ ਵੋਹਰਾ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਦਿਲ ਦੀ ਬਿਮਾਰੀ ਨਾਲ ਸਬੰਧਿਤ ਇਲਾਜ ਲਈ ਅਚਾਨਕ ਸਰਜਰੀ ਕਰਵਾਉਣੀ ਪਈ ਸੀ। ਇਲਾਜ ਦੇ ਆਖ਼ਰੀ ਪੜਾਅ ਦੇ ਦੌਰਾਨ, ਅੱਠ ਦਿਨ ਪਹਿਲਾਂ, ਲੈਫਟੀਨੈਂਟ ਜਨਰਲ ਵੋਹਰਾ ਨੂੰ ਦੁਨੀਆ ਭਰ ਵਿੱਚ ਫੈਲੀ ਮਾਰੂ ਕੋਵਿਡ-19 ਦੀ ਲਾਗ ਲੱਗ ਗਈ ਸੀ। ਲੈਫਟੀਨੈਂਟ ਜਨਰਲ ਵੋਹਰਾ ਨੇ 15 ਜੂਨ ਨੂੰ ਗੁਰੂਗ੍ਰਾਮ ਵਿੱਚ ਆਖਰੀ ਸਾਹ ਲਿਆ। ਲੈਫਟੀਨੈਂਟ ਜਨਰਲ ਵੋਹਰਾ ਦੇ ਬੇਟੇ ਵਿਵੇਕ ਵੋਹਰਾ ਨੇ ਕਿਹਾ ਕਿ ਫੌਜ ਨੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਪੂਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ।
ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਐੱਸਐੱਫ ਰੋਡਰਿਗਜ਼, ਸਮੁੰਦਰੀ ਫੌਜ ਦੇ ਸਾਬਕਾ ਪ੍ਰਮੁੱਖ ਐਡਮਿਰਲ ਐਲ. ਰਾਮਦਾਸ ਅਤੇ ਹਵਾਈ ਫੌਜ ਦੇ ਸਾਬਕਾ ਚੀਫ ਏਅਰ ਚੀਫ ਮਾਰਸ਼ਲ ਐੱਨ ਸੀ ਸੂਰੀ ਉਨ੍ਹਾਂ ਦੇ ਕੋਰਸ ਸਾਥੀ ਸਨ। ਲੈਫਟੀਨੈਂਟ ਜਨਰਲ ਆਰ ਐੱਮ ਵੋਹਰਾ ਜੁਆਇੰਟ ਸਰਵਿਸ ਵਿੰਗ ਦੇ ਪਹਿਲੇ ਕੋਰਸ ਵਿੱਚੋਂ ਸਨ, ਜਿਸ ਨੂੰ ਹੁਣ ਨੈਸ਼ਨਲ ਡਿਫੈਂਸ ਅਕੈਡਮੀ (ਨੈਸ਼ਨਲ ਡਿਫੈਂਸ ਅਕੈਡਮੀ- NDA) ਕਿਹਾ ਜਾਂਦਾ ਹੈ। ਜਨਰਲ ਵੋਹਰਾ ਨੇ ਦਸੰਬਰ 1952 ਵਿੱਚ ਸਿੰਧੀਆ ਹਾਰਸ (14 ਹਾਰਸ) ਵਿੱਚ ਕਮਿਸ਼ਨ ਹਾਸਲ ਕੀਤਾ ਸੀ, ਜੋ ਬਾਅਦ ਵਿੱਚ ਹਡਸਨ ਹਾਰਸ (4 ਹਾਰਸ) ਆਰਮਡ ਰੈਜੀਮੈਂਟ ਵਿੱਚ ਤਬਦੀਲ ਹੋ ਗਿਆ।
ਲੈਫਟੀਨੈਂਟ ਜਨਰਲ ਵੋਹਰਾ ਦੀ ਬਹਾਦੁਰੀ:
1965 ਵਿੱਚ ਪਾਕਿਸਤਾਨ ਖਿਲਾਫ ਜੰਗ ਵਿੱਚ ਜਦੋਂ ਉਨ੍ਹਾਂ ਨੇ ਹਿੱਸਾ ਲਿਆ ਸੀ, ਤਾਂ ਉਹ ਮੇਜਰ ਸਨ, ਪਰ ਆਰ ਐੱਮ ਵੋਹਰਾ ਇਸਦੇ 6 ਸਾਲ ਬਾਅਦ ਪਾਕਿਸਤਾਨ ਨਾਲ ਲੜਾਈ ਵਿੱਚ ਲੈਫਟੀਨੈਂਟ ਕਰਨਲ ਸਨ। ਉਸ ਜੰਗ ਵਿੱਚ ਸ਼ਕਰਗੜ੍ਹ ਸੈਕਟਰ ਵਿੱਚ 4 ਹਾਰਸ ਨੂੰ ਕਮਾਂਡ ਦਿੰਦੇ ਹੋਏ, ਉਨ੍ਹਾਂ ਨੇ ਜੰਗ ਦੇ ਹੁਨਰ ਦੀ ਆਪਣੀ ਸ਼ਾਨਦਾਰ ਕੁਆਲਟੀ ਦਿਖਾਈ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੈਫਟੀਨੈਂਟ ਕਰਨਲ ਰਾਜ ਮੋਹਨ ਵੋਹਰਾ ਅੱਗੇ ਵਧੇ ਅਤੇ ਖੁਦ ਮੋਰਚਾ ਸੰਭਾਲਿਆ। ਉਨ੍ਹਾਂ ਦੀ ਰੈਜੀਮੈਂਟ ਨੇ ਭੈਰੌਨਾਥ, ਠਾਕੁਰਦੁਆਰਾ, ਬਰੀ ਲਗਵਾਲ, ਚਮਰੋਲਾ, ਦਰਮਾਨ, ਚਕਰ ਅਤੇ ਦੇਹਲਰਾ ਦੇ ਪਿੰਡਾਂ ਵਿੱਚ ਪਾਕਿਸਤਾਨੀ ਫੌਜ ਦੇ ਲਗਾਤਾਰ ਬਖ਼ਤਰਬੰਦ ਹਮਲੇ ਦਾ ਸਾਹਮਣਾ ਕਰਦਿਆਂ ਨੇਸਤਨਾਬੂਤ ਕਰ ਦਿੱਤਾ। ਦੁਸ਼ਮਣ ਨੇ ਇੱਥੇ ਬਾਰੂਦੀ ਸੁਰੰਗਾਂ ਵਿਛਾਉਣ ਦੇ ਨਾਲ ਟੈਂਕ ਅਤੇ ਮਿਜ਼ਾਈਲਾਂ ਸਮੇਤ ਮੋਰਚਾਬੰਦੀ ਕੀਤੀ ਹੋਈ ਸੀ। ਰੈਜੀਮੈਂਟ ਆਪਣੇ ਜੋਸ਼ੀਲੇ ਲੈਫਟੀਨੈਂਟ ਕਰਨਲ ਦੀ ਅਗਵਾਈ ਵਿੱਚ ਅੱਗੇ ਵੱਧਦੀ ਰਹੀ ਅਤੇ ਦੁਸ਼ਮਣ ਦੇ ਲਗਾਤਾਰ ਬਖਤਰਬੰਦ ਹਮਲੇ ਲਈ ਨਿਰੰਤਰ ਅੱਗੇ ਵਧਦੇ ਹੋਏ, ਇੱਥੇ ਬਸੰਤ ਨਦੀ ਦੀ ਲੜਾਈ ਵਿੱਚ ਪਾਕਿਸਤਾਨ ਦੇ 27 ਟੈਂਕਾਂ ਨੂੰ ਤਬਾਅ ਕਰ ਦਿੱਤੇ।
ਇੱਥੇ ਵੀ ਤਾਇਨਾਤੀ:
1990 ਵਿੱਚ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਉਨ੍ਹਾਂ ਨੇ ਚੀਫ਼ ਦੇ ਰੂਪ ਵਿੱਚ ਦੋ ਸਾਲ ਫੌਜ ਦੀ ਪੂਰਬੀ ਕਮਾਂਡ ਦਾ ਅਹੁਦਾ ਸੰਭਾਲਿਆ ਸੀ। ਲੈਫਟੀਨੈਂਟ ਜਨਰਲ ਰਾਜ ਮੋਹਨ ਵੋਹਰਾ ਮੱਧ ਪ੍ਰਦੇਸ਼ ਦੇ ਮਉ ਆਰਮੀ ਵਾਰ ਕਾਲਜ ਅਤੇ ਪੂਰਬ ਦੇ ਕੋਰ ਕਮਾਂਡਰ ਵੀ ਸਨ। ਫੌਜ ਵਿੱਚ ਸੇਵਾ ਦੇ ਸ਼ੁਰਆਤੀ ਸਮੇਂ ਦੌਰਾਨ ਵੀ ਉਨ੍ਹਾਂ ਦੀ (1961-62) ਵਿੱਚ ਸਯੁੰਕਤ ਰਾਸ਼ਟਰ ਦੀ ਪੀਸਕੀਪਿੰਗ ਆਰਮੀ ‘ਤੇ ਕਾਂਰੋ ਵਿੱਚ ਤਾਇਨਾਤ ਸਨ
ਮੈਡਲ ਅਤੇ ਸਨਮਾਨ:
ਮਹਾਂਵੀਰ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਰਾਜ ਮੋਹਨ ਵੋਹਰਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲਿਆ ਅਤੇ ਉਹ ਭਾਰਤ ਦੇ ਰਾਸ਼ਟਰਪਤੀ ਦੇ ਆਨਰੇਰੀ ਏ.ਡੀ.ਸੀ ਵੀ ਰਹੇ।
ਪਰਿਵਾਰ:
ਲੈਫਟੀਨੈਂਟ ਜਨਰਲ ਰਾਜ ਮੋਹਨ ਵੋਹਰਾ ਦੇ ਸੋਗੀ ਪਰਿਵਾਰ ਵਿੱਚ ਪਤਨੀ, ਪੁੱਤਰ, ਨੂੰਹ ਅਤੇ ਇਕ ਪੋਤੀ ਸ਼ਾਮਲ ਹੈ।