ਪਰਿੰਦਿਆਂ ਦੀ ਚੁਣੌਤੀ ਨਾਲ ਨਜਿਠਣ ਲਈ ਹਵਾਈ ਫੌਜ ਨੇ ਲੋਕਾਂ ਤੋਂ ਮਦਦ ਮੰਗੀ

59
ਭਾਰਤੀ ਹਵਾਈ ਫੌਜ

ਭਾਰਤੀ ਹਵਾਈ ਫੌਜ ਜਿੱਥੇ ਇੱਕ ਪਾਸੇ ਆਪਣੀ 87ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੀ ਹੈ, ਉੱਥੇ ਹੀ ਇਸ ਦਿਨ ਦੇ ਜਸ਼ਨਾਂ ਦੌਰਾਨ ਭਰੀ ਜਾਣ ਵਾਲੀ ਘੱਟ ਉਚਾਈ ਵਾਲੀਆਂ ਤਰਤਬ ਭਰਪੂਰ ਅਤੇ ਰੋਮਾਂਚਕਾਰੀ ਪਰਵਾਜਾਂ ਲਈ ਅਤੇ ਇਸਦੇ ਪਹਿਲਾਂ ਪ੍ਰੈਕਟਿਸ ਲਈ ਉਡਾਨਾਂ ਦੌਰਾਨ ਵੀ ਪਰਿੰਦਿਆਂ ਦੀ ਚੁਣੌਤੀ ਨਾਲ ਨਜਿਠਣ ਲਈ ਖਾਸ ਮਸ਼ਕ ਕੱਸਣੀ ਪੈ ਰਹੀ ਹੈ। ਇਹ ਤਿਆਰੀਆਂ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ‘ਤੇ ਹਿੰਡਨ ਏਅਰਬੇਸ ‘ਤੇ ਚੱਲ ਰਹੀ ਹੈ, ਜਿੱਥੇ 8 ਅਕਤੂਬਰ ਨੂੰ ਹਵਾਈ ਫੌਜ ਦਿਹਾੜਾ ਮਨਾਇਆ ਜਾਣਾ ਹੈ ਅਤੇ ਇਸਤੋਂ ਪਹਿਲਾਂ 1 ਅਕਤੂਬਰ ਨੂੰ ਰਿਹਰਸਲ ਵੀ ਹੋਣੀ ਹੈ।

ਅਜਿਹੇ ਹਲਾਤ ਵਿੱਚ ਹਵਾਈ ਫੌਜ ਇੱਥੇ ਅਤੇ ਆਲੇ-ਦੁਆਲੇ ਦੇ ਅਸਮਾਨੀ ਇਲਾਕੇ ਨੂੰ ਸੁਰੱਖਿਅਤ ਬਣਾਉਣ ਦੀਆਂ ਮਸ਼ਕਾਂ ਵਿੱਚ ਰੁੱਝੀ ਹੋਈ ਹੈ, ਜਿਸਦੇ ਤਹਿਤ ਹਿੰਡਨ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਕੋਲੋਂ ਵੀ ਮਦਦ ਮੰਗੀ ਗਈ ਹੈ। ਹਵਾਈ ਫੌਜ ਦੇ ਜਹਾਜ਼ ਦਿੱਲੀ ਦੇ ਵਜੀਰਾਬਾਦ ਪੁੱਲ, ਕਰਾਵਲ ਨਗਰ ਅਤੇ ਅਫਜ਼ਲ ਪੁਰ ਤੋਂ ਹਿੰਡਨ ਦੇ ਰੂਟ ‘ਤੇ ਹੋਣਗੇ। ਉੱਥੇ ਹੀ ਸ਼ਾਮਲੀ, ਜਿਵਾਨਾ, ਚਾਂਦੀਨਗਰ ਤੋਂ ਹਿੰਡਨ ਵਾਲਾ ਦੂਜਾ ਅਤੇ ਹਾਪੁੜ ਤੋਂ ਪਿਲਖਵਾ, ਗਾਜੀਆਬਾਦ ਤੋਂ ਹਿੰਡਨ ਵਾਲਾ ਤੀਜਾ ਅਸਮਾਨੀ ਰੂਟ ਹੋਏਗਾ।

ਭਾਰਤੀ ਹਵਾਈ ਫੌਜ ਨੇ ਇਨ੍ਹਾਂ ਖੇਤਰਾਂ ਵਿੱਚ ਰਹਿਣ ਅਤੇ ਆਉਣ-ਜਾਣ ਵਾਲਿਆਂ ਨੂੰ ਕਿਹੈ ਕਿ ਉਹ ਖੁਲ੍ਹੇ ਵਿੱਚ ਅਜਿਹਾ ਖਾਣ-ਪੀਣ ਦਾ ਸਮਾਨ ਜਾਂ ਕੋਈ ਕੂੜਾ ਨਾ ਸੁੱਟਣ, ਜੋ ਪੰਛੀਆਂ ਵਿੱਚ ਖਿੱਚ ਪਾਉਂਦਾ ਹੋਵੇ। ਇਹ ਪੰਛੀ ਉਡਾਨਾਂ ਵਿੱਚ ਰੋਕਾਂ ਤਾਂ ਖੜੀਆਂ ਕਰਦੇ ਹੀ ਨੇ, ਨਾਲ ਹੀ ਕਿਸੇ ਹਾਦਸੇ ਦਾ ਸਬਬ ਵੀ ਬਣ ਸਕਦੇ ਹਨ। ਇਨ੍ਹਾਂ ਖੇਤਰਾਂ ਵਿੱਚ ਜੇਕਰ ਕਿਸੇ ਨੂੰ ਵੀ ਮਰਿਆ ਜਾਨਵਰ ਜਾਂ ਉਸਦੀ ਰਹਿੰਦ-ਖੁਹੰਦ ਨਜ਼ਰ ਆਏ ਤਾਂ ਉਹ ਉਸਦੀ ਜਾਣਕਾਰੀ ਸਬੰਧਿਤ ਮਹਿਕਮੇ ਨੂੰ ਦੇਣ ਤਾਂਜੋ ਉਸਨੂੰ ਹਟਾਇਆ ਜਾ ਸਕੇ। ਇਹ ਸੂਚਨਾ ਸਥਾਨਕ ਥਾਣੇ ਦੀ ਪੁਲਿਸ ਨੂੰ ਵੀ ਦਿੱਤੀ ਜਾ ਸਕਦੀ ਹੈ। ਲੋਕ ਚਾਹੁਣ ਤਾਂ ਇਸਦੀ ਖ਼ਬਰ ਹਵਾਈ ਫੌਜ ਦੇ ਨਜ਼ਦੀਕੀ ਯੂਨਿਟ ਨੂੰ ਵੀ ਦਿੱਤੀ ਜਾ ਸਕਦੀ ਹੈ। ਇਸਦੇ ਇਲਾਵਾ ਪੰਛੀਆਂ ਦੇ ਖਤਰੇ ਨਾਲ ਨਜਿਠਣ ਲਈ ਜਿੰਮੇਦਾਰ ਹਵਾਈ ਫੌਜ ਦੇ ਸਹਿ-ਮਹਿਕਮੇ ਬਰਡ ਹਜਾਰਡ ਕਮਬੈਟ ਟੀਮ (ਬੀਐੱਚਸੀਟੀ) ਦੇ ਇੰਚਾਰਜ ਅਧਿਰਾਕੀ ਦੇ ਸੈੱਲਫੋਨ ਨੰਬਰ 7031639259

ਹਵਾਈ ਫੌਜ ਦਿਹਾੜੇ ਅਤੇ ਇਸਦੀ ਰਿਹਰਸਤ ਦੇ ਸਮੇਂ ਸ਼ਾਨਦਾਰ ਫਲਾਈ ਪਾਸਟ ਤਾਂ ਹੋਏਗਾ ਹੀ ਨਾਲ ਹੀ ਆਕਾਸ਼ਗੰਗਾ ਟੀਮ ਵੀ ਏਐੱਨ 32 ਏਅਰਕ੍ਰਾਫਟ ਰਾਹੀਂ ਸ਼ੋਅ ਕਰੇਗੀ। ਫਲਾਈ ਪਾਸਟ ਵਿੱਚ ਜੰਗੀ ਜਹਾਜਾਂ ਦੇ ਇਲਾਵਾ ਵੱਡੇ ਅਕਾਰ ਦੇ ਕਾਰਗੋਅਰ ਜਹਾਜ਼ ਅਤੇ ਬੇਹੱਦ ਪੁਰਾਣੇ ਯਾਨੀ ਵਿੰਟੇਜ ਜਹਾਜ਼ ਵੀ ਹਿੱਸਾ ਲੈਣਗੇ।