ਭਾਰਤ ਦੇ ਰੱਖਿਆ ਮੰਤਰਾਲੇ ਨੇ ਅੱਜ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਲਈ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਨਾਲ 3700 ਕਰੋੜ ਰੁਪਏ ਦੇ ਉਪਕਰਨਾਂ ਦੀ ਖਰੀਦ ਲਈ ਦੋ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ। ਇਨ੍ਹਾਂ ‘ਚੋਂ ਇੱਕ ਸਮਝੌਤਾ 2800 ਕਰੋੜ ਰੁਪਏ ਦਾ ਹੈ, ਜਿਸ ਤਹਿਤ ‘ਅਰੁਧਰਾ’ ਮੀਡੀਅਮ ਪਾਵਰ ਰਾਡਾਰ (ਐੱਮ. ਪੀ. ਆਰ.) ਲੜਾਕੂ ਜਹਾਜ਼ਾਂ ਲਈ ਬੀ.ਈ.ਐੱਲ. ਤੋਂ ਖਰੀਦਿਆ ਜਾਵੇਗਾ।
ਭਾਰਤ ਵਿੱਚ ਇੱਥੇ ਡਿਜ਼ਾਇਨ ਅਤੇ ਵਿਕਸਤ ਕੀਤੇ ਗਏ ਰਾਡਾਰ ਅਰੁਧਰਾ ਦੇ ਨਿਰਮਾਣ ਨੂੰ ਦੇਸ਼ ਦੇ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ ਅਤੇ ਮੇਕ ਇਨ ਇੰਡੀਆ ਦੇ ਸੰਕਲਪ ਨੂੰ ਮਜਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ ਜਾਂਦਾ ਹੈ। ਮੰਤਰਾਲੇ, ਡੀਆਰਡੀਓ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਇਨ੍ਹਾਂ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਇਹ ਰਾਡਾਰ ਦੁਸ਼ਮਣ ਦੇ ਨਿਸ਼ਾਨੇ ਦਾ ਪਤਾ ਲਾਉਣ ਅਤੇ ਅਸਮਾਨ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਸ ‘ਤੇ ਲਗਾਤਾਰ ਨਜ਼ਰ ਰੱਖਣ ਦੇ ਸਮਰੱਥ ਹੈ।
ਦਰਅਸਲ, DR-118 ਰਾਡਾਰ ਚਿਤਾਵਨੀ ਰਿਸੀਵਰ ਹੈ ਜੋ ਸੁਖੋਈ (su 30 mki) ਲੜਾਕੂ ਜਹਾਜ਼ ਲਈ ਵਰਤਿਆ ਜਾਵੇਗਾ। ਰੂਸ ਦੇ ਸੁਖੋਈ ਦੁਆਰਾ ਵਿਕਸਿਤ ਇਸ ਲੜਾਕੂ ਜਹਾਜ਼ ਦਾ ਨਿਰਮਾਣ ਭਾਰਤ ਦੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਦੇ ਲਾਇਸੈਂਸ ਤਹਿਤ ਕੀਤਾ ਗਿਆ ਹੈ। ਸੁਖੋਈ (Su-30MKI) ਇੱਕ ਫਰੰਟਲਾਈਨ ਟਵਿਨ-ਇੰਜਣ ਮਲਟੀ-ਰੋਲ ਫਾਈਟਰ ਹੈ।