ਏਅਰ ਕਮੋਡੋਰ ਮਲਿਕ ਸਿੰਘ ਖੇੜਾ ਨੇ ਆਪਣਾ 100 ਵਾਂ ਜਨਮਦਿਨ ਕੇਕ ਕੱਟਿਆ

137
ਏਅਰ ਕਮੋਡੋਰ ਮਲਿਕ ਸਿੰਘ ਖੇੜਾ

ਭਾਰਤੀ ਹਵਾਈ ਫੌਜ ਦੇ ਸੇਵਾਮੁਕਤ ਏਅਰ ਕਮੋਡੋਰ ਮਲਿਕ ਸਿੰਘ ਖੇੜਾ ਨੇ ਆਪਣਾ 100ਵਾਂ ਜਨਮਦਿਨ ਮਨਾਇਆ। ਏਅਰਫੋਰਸ ਅਤੇ ਇਸਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ ਅਤੇ ਉਨ੍ਹਾਂ ਦੀ ਬਿਹਤਰ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਮਲਿਕ ਸਿੰਘ ਖੇੜਾ ਨੇ ਸੈਂਕੜਾ ਪੂਰਾ ਕਰਨ ‘ਤੇ ‘ਬਰਥਡੇ ਕੇਕ’ ਕੱਟਦਿਆਂ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ। ਰਕਸ਼ਕ ਨਿਊਜ਼ ਦੀ ਟੀਮ ਵੀ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੀ ਸਿਹਤਯਾਬ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸ਼ੁੱਭ ਕਾਮਨਾ ਦਿੰਦੀ ਹੈ।

ਮਲਿਕ ਸਿੰਘ ਖੇੜਾ

ਖੇੜਾ ਨੂੰ ਭੇਜੇ ਜਨਮ ਦਿਨ ਦੇ ਅਧਿਕਾਰਤ ਗ੍ਰੀਟਿੰਗ ਕਾਰਡ ਵਿੱਚ ਭਾਰਤੀ ਹਵਾਈ ਫੌਜ ਦੇ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ ਨੇ ਆਪਣੇ ਹੱਥ ਲਿਖਤ ਸੰਦੇਸ਼ ਵਿੱਚ ਉਨ੍ਹਾਂ ਦੀ ਸਿਹਤਯਾਬੀ ਅਤੇ ਖੁਸ਼ੀਆਂ ਭਰੀਆਂ ਸਦੀਆਂ ਦੀ ਕਾਮਨਾ ਕੀਤੀ ਹੈ।

ਮਲਿਕ ਸਿੰਘ ਖੇੜਾ

ਮਲਿਕ ਸਿੰਘ ਖੇੜਾ ਨੂੰ 7 ਮਈ 1946 ਨੂੰ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਸੀ। ਏਅਰ ਕਮੋਡੋਰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਭਾਰਤੀ ਹਵਾਈ ਫੌਜ ਦੀ ਸੇਵਾ ਨਿਭਾਉਣ ਤੋਂ ਬਾਅਦ ਮਈ 1977 ਵਿੱਚ ਸੇਵਾਮੁਕਤ ਹੋਏ। 1954 ਵਿੱਚ ਸਕੁਐਡਰਨ ਲੀਡਰ, 1965 ਵਿੱਚ ਵਿੰਗ ਕਮਾਂਡਰ, 1971 ਵਿੱਚ ਗਰੁੱਪ ਕੈਪਟਨ ਅਤੇ 26 ਫਰਵਰੀ 1975 ਨੂੰ ਮਲਿਕ ਸਿੰਘ ਖੇੜਾ ਏਅਰ ਕੋਮੋਡਰ ਬਣੇ।