ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਫੌਜਾਂ 4 ਨਵੰਬਰ ਤੋਂ ਉਜ਼ਬੇਕਿਸਤਾਨ ਵਿੱਚ ‘ਡਸਟਲਿਕ 2019’ ਸਿਖਲਾਈ ਮੁਹਿੰਮ ਵਿੱਚ ਸਾਂਝੇ ਤੌਰ ‘ਤੇ ਹਿੱਸਾ ਲੈਣਗੀਆਂ, ਤਾਸ਼ਕੰਦ ਦੇ ਨੇੜੇ ਚਿਰਚਿਉਕ ਸਿਖਲਾਈ ਖੇਤਰ ਵਿੱਚ ਦਸ ਦਿਨਾਂ ਸਿਖਲਾਈ ਦਿੱਤੀ ਜਾਵੇਗੀ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਮੇਜਰ ਜਨਰਲ ਬਖੋਦਿਰ ਨਿਜ਼ਾਮੋਵਿਚ ਕੁਰਬਾਨੋਵ ਨੇ ਭਾਰਤ-ਉਜ਼ਬੇਕਿਸਤਾਨ ਦੀਆਂ ਸਾਂਝੀਆਂ ਮਸ਼ਕਾਂ “ਡਸਟਾਲਿਕ 2019” ਦੇ “ਕਰਟਨ ਰੇਜ਼ਰ” ਦੀ ਪ੍ਰਧਾਨਗੀ ਕੀਤੀ। ਇਹ ਸਿਖਲਾਈ ਅੱਤਵਾਦ ਦਾ ਮੁਕਾਬਲਾ ਕਰਨ ਵਾਲੀਆਂ ਸਰਗਰਮੀਆਂ ‘ਤੇ ਕੇਂਦਰਿਤ ਹੋਵੇਗੀ, ਜਿਹੜਾ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਦੋਵੇਂ ਦੇਸ਼ ਇਕੋ ਜਿਹੀ ਚਿੰਤਾ ਸਾਂਝੀ ਕਰਦੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਉਜ਼ਬੇਕਿਸਤਾਨ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਕਿਸੇ ਭਾਰਤੀ ਰੱਖਿਆ ਮੰਤਰੀ ਦਾ ਉਜ਼ਬੇਕਿਸਤਾਨ ਦਾ ਤਕਰੀਬਨ 15 ਸਾਲਾਂ ਵਿੱਚ ਇਹ ਪਹਿਲਾ ਦੌਰਾ ਹੈ।
‘ਡਸਟਲਿਕ 2019’ ਅਭਿਆਸ ਵਿੱਚ, ਭਾਰਤੀ ਫੌਜ ਦੀ ਇੱਕ ਟੁਕੜੀ ਉਜ਼ਬੇਕਿਸਤਾਨ ਦੀ ਫੌਜ ਨਾਲ ਸਿਖਲਾਈ ਦੇਵੇਗੀ। ਰੱਖਿਆ ਮੰਤਰਾਲੇ ਦੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਅਭਿਆਸ ਦੋਵੇਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਵਿਚਾਲੇ ਸਰਬ-ਉੱਤਮ ਅਭਿਆਸਾਂ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਨ ਦੇ ਯੋਗ ਹੋਵੇਗਾ ਅਤੇ ਵਧੇਰੇ ਕਾਰਜਸ਼ੀਲ ਸਮਰੱਥਾ ਪੈਦਾ ਕਰੇਗਾ। ਦੋਵਾਂ ਰੱਖਿਆ ਮੰਤਰੀਆਂ ਨੇ ਪਹਿਲੀ ਵਾਰ ਤਾਸ਼ਕੰਦ ਵਿੱਚ ਰੱਖਿਆ ਪ੍ਰਬੰਧਨ ਕਾਲਜ ਅਤੇ ਸਿਕੰਦਰਬਾਦ ਵਿੱਚ ਆਰਮਡ ਫੋਰਸਿਜ਼ ਅਕੈਡਮੀ ਵਿਚਾਲੇ ਇੱਕ ਵੀਡੀਓ-ਲਿੰਕ ਦਾ ਅਦਾਨ-ਪ੍ਰਦਾਨ ਕੀਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਤਾਸ਼ਕੰਦ ਯਾਤਰਾ ਦੌਰਾਨ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਮੇਜਰ ਜਨਰਲ ਬਖੋਦਿਰ ਨਿਜ਼ਾਮੋਵਿਚ ਕੁਰਬਾਨੋਵ ਨਾਲ ਦਵੱਲੇ ਵਿਚਾਰ-ਵਟਾਂਦਰੇ ਕੀਤੇ। ਬੈਠਕ ਦੌਰਾਨ, ਦੋਵਾਂ ਧਿਰਾਂ ਨੇ ਸਤੰਬਰ 2018 ਵਿੱਚ ਉਜ਼ਬੇਕਿਸਤਾਨ ਦੇ ਤਤਕਾਲੀ ਰੱਖਿਆ ਮੰਤਰੀ ਦੀ ਭਾਰਤ ਫੇਰੀ ਤੋਂ ਬਾਅਦ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਰੱਖਿਆ ਸਹਿਯੋਗ ਦੇ ਵਧੇ ਹੋਏ ਪੱਧਰ ‘ਤੇ ਤਸੱਲੀ ਪ੍ਰਗਟਾਈ। ਸਹਿਯੋਗ ਦੇ ਇਸ ਵਧੇ ਹੋਏ ਪੱਧਰ ਦਾ ਪ੍ਰਦਰਸ਼ਨ ਫਰਵਰੀ 2019 ਵਿੱਚ ਰੱਖਿਆ ਸਹਿਯੋਗ ਬਾਰੇ ਜੇ ਡਬਲਊ ਜੀ ਦੀ ਪਹਿਲੀ ਬੈਠਕ, ਮਾਰਚ 2019 ਵਿੱਚ ਭਾਰਤ ਦੇ ਰੱਖਿਆ ਸੱਕਤਰ ਦੀ ਫੇਰੀ ਅਤੇ ਸਤੰਬਰ 2019 ਵਿੱਚ ਪਹਿਲੀ ਵਾਰ ਤਾਸ਼ਕੰਦ ਵਿੱਚ ਰੱਖਿਆ-ਉਦਯੋਗ ਵਰਕਸ਼ਾਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਉਜ਼ਬੇਕਿਸਤਾਨ ਨੂੰ ਭਾਰਤ ਤੋਂ ਵਸਤਾਂ ਅਤੇ ਸੇਵਾਵਾਂ ਦੀ ਖਰੀਦ ਲਈ 40 ਮਿਲੀਅਨ ਡਾਲਰ ਦਾ ਰਿਆਇਤੀ ਕਰਜ਼ਾ ਦਿੱਤਾ ਹੈ। ਦੋਹਾਂ ਪੱਖਾਂ ਵਿੱਚ ਸਿਖਲਾਈ, ਸਮਰੱਥਾ ਉਸਾਰੀ ਅਤੇ ਹਥਿਆਰਬੰਦ ਫੌਜਾਂ ਵਿੱਚ ਸਿੱਖਿਆ ਨਾਲ ਸਬੰਧਿਤ ਸਿੱਧੇ ਅਦਾਨ-ਪ੍ਰਦਾਨ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੇਜਰ ਜਨਰਲ ਬਖੋਦਿਰ ਨਿਜਾਮੋਵਿਚ ਕੁਰਬਾਨੋਵ ਨੇ ਆਪਣੀ ਸਹਿਮਤੀ ਜ਼ਾਹਰ ਕੀਤੀ ਕਿ ਦੋਵੇਂ ਧਿਰਾਂ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖਿਆ ਖੇਤਰ ਵਿੱਚ ਆਪਣੇ ਪੱਧਰ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਇਹ ਦੋਵੇਂ ਦੇਸ਼ਾਂ ਵਿਚਾਲੇ ਆਪਸੀ ਭਰੇਸੇ ਅਤੇ ਸਨਮਾਨ ਦੇ ਉੱਚ ਪੱਧਰ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਵਧਾਵਾ ਦੇਣ ਅਤੇ ਕੱਟੜਪੰਥੀ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਸਮੇਤ ਅਤੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਉਨ੍ਹਾਂ ਦੇ ਸਾਂਝੇ ਵਿਚਾਰਾਂ ਅਤੇ ਨਜ਼ਰੀਏ ਦੀ ਬਿਨਾਹ ‘ਤੇ ਹੋਏਗਾ।
ਬੈਠਕ ਤੋਂ ਬਾਅਦ, ਦੋਵਾਂ ਧਿਰਾਂ ਨੇ ਦੋਵੇਂ ਮੁਲਕਾਂ ਦੀਆਂ ਹਥਿਆਰਬੰਦ ਫੌਜਾਂ ਵਿਚਾਲੇ ਜੰਗੀ ਮੈਡੀਕਲ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤੇ ਦੇ ਪੱਤਰ ਨੂੰ ਅੰਤਮ ਰੂਪ ਦਿੱਤਾ। ਆਉਣ ਵਾਲੇ ਦਿਨਾਂ ਵਿੱਚ, ਦੋਵੇਂ ਧਿਰਾਂ ਇਸ ਖੇਤਰ ਵਿੱਚ ਆਪਸੀ ਆਦਾਨ-ਪ੍ਰਦਾਨ ਨੂੰ ਵਧਾਉਣ ਲਈ ਮਾਹਰ ਪੱਧਰ ‘ਤੇ ਵਿਚਾਰ ਵਟਾਂਦਰੇ ਜਾਰੀ ਰੱਖਣਗੀਆਂ। ਦੇਵੇਂ ਮੁਲਕਾਂ ਦੇ ਫੌਜੀ ਸਿੱਖਿਆ ਅਦਾਰਿਆਂ ਵਿਚਾਲੇ ਟ੍ਰੇਨਿੰਗ ਅਤੇ ਸਮਰੱਥਾ ਉਸਾਰੀ ‘ਤੇ ਦੋ ਅਦਾਰਿਆਂ ਤੋਂ ਅਦਾਰਾ ਸਮਝੌਤਾ ਪੱਤਰ ‘ਤੇ ਹਸਤਾਖਰ ਹੋਏ। ਇਹ ਐੱਮਓਯੂ ਅਕਤੂਬਰ 2018 ਵਿੱਚ ਦੋਵੇਂ ਦੇਸ਼ਾਂ ਵਿਚਾਲੇ ਦਸਤਖ਼ਤ ਕੀਤੇ ਗਏ ਜੰਗੀ ਸਿੱਖਿਆ ‘ਤੇ ਸਮਝੌਤਾ ਮੈਮੋਰੇਂਡਮ ਰਾਹੀਂ ਨਿਕਲਣ ਵਾਲੀ ਗੱਲਬਾਤ ਦਾ ਨਤੀਜਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਜਰ ਜਨਰਲ ਕੁਰਬਾਨੋਵ ਨੂੰ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਉੱਚ ਪੱਧਰੀ ਸਿਆਸੀ ਜੰਗੀ ਗੱਲਬਾਤ ਜਾਰੀ ਰੱਖਣ ਲਈ ਭਾਰਤ ਆਉਣ ਦਾ ਸੱਦਾ ਦਿੱਤਾ।