ਮੇਜਰ ਡੀ ਪੀ ਸਿੰਘ, ਇੱਕ ਰਿਟਾਇਰਡ ਇੰਡੀਅਨ ਆਰਮੀ ਮੇਜਰ, ਜਿਸਨੇ ਭਾਰਤ ਦੇ ਪਹਿਲੇ ਬਲੇਡ ਦੌੜਾਕ ਵਜੋਂ ਆਪਣੀ ਪਛਾਣ ਬਣਾਈ ਹੈ, ਪੰਜਾਬ ਪੁਲਿਸ ਦੀ ’ਮੈਂ’ਤੁਸੀਂ ਵੀ ਹਰਜੀਤ ਸਿੰਘ’ ਮੁਹਿੰਮ ਦਾ ਹਿੱਸਾ ਬਣੇ। ਕਾਰਗਿਲ ਜੰਗ ਦੌਰਾਨ ਆਪ੍ਰੇਸ਼ਨ ਵਿਜੇ ਵਿੱਚ ਪਾਕਿਸਤਾਨ ਦੀ ਸਰਹੱਦ ‘ਤੇ ਹੋਏ ਇੱਕ ਧਮਾਕੇ ਵਿੱਚ ਆਪਣੀ ਲੱਤ ਗਵਾਉਣ ਵਾਲੇ ਮੇਜਰ ਡੀਪੀ ਸਿੰਘ ਨੇ ਇੱਕ ਸਾਲ ਬਾਅਦ ਆਪਣੀ ਫੌਜੀ ਵਰਦੀ ਪਹਿਨਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਸਲਾਮੀ ਦਿੱਤੀ। ਨਿਹੰਗ ਦੀ ਤਲਵਾਰ ਦੇ ਹਮਲੇ ਵਿੱਚ ਆਪਣਾ ਹੱਥ ਗਵਾਉਣ ਵਾਲੇ ਹਰਜੀਤ ਸਿੰਘ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਮੇਜਰ ਡੀ ਪੀ ਸਿੰਘ ਦੀ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹੈ। ਮੇਜਰ ਡੀ ਪੀ ਸਿੰਘ ਨੇ ਇਸ ਵੀਡੀਓ ਨੂੰ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜਲਦੀ ਹੀ ਹਰਜੀਤ ਸਿੰਘ ਅਤੇ ਉਹ ਆਪਣੇ ਦੋਵੇਂ ਹੱਥਾਂ ਨਾਲ ਮੁੱਛਾਂ ਨੂੰ ਤਾਅ ਦੇਣਗੇ।
ਪੰਜਾਬ ਪੁਲਿਸ ਨੇ ‘ਮੈਂ ਵੀ ਹਰਜੀਤ ਸਿੰਘ’ ਨੂੰ ਆਲਮੀ ਮਹਾਮਾਰੀ ਨੋਵੇਲ ਕੋਰੋਨਾ ਵਾਇਰਸ ਖਿਲਾਫ ਮੁਹਾਜ਼ ‘ਤੇ ਲੜਾਈ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਮੁਲਾਮਜਾਂ ਦੀ ਇਕਜੁੱਟਤਾ ਨੂੰ ਸਮਰਪਿਤ ਮੁਹਿੰਮ ਨੂੰ ਮੈਂ ਵੀ ਹਰਜੀਤ ਸਿੰਘ ਦਾ ਨਾਮ ਦਿੱਤਾ ਹੈ ਅਤੇ ਇਸ ਮੁਹਿੰਮ ਵਿੱਚ ਹਰਿਆਣਾ ਸਮੇਤ ਕੁਝ ਹੋਰ ਰਾਜਾਂ ਦੀ ਪੁਲਿਸ ਵੀ ਸ਼ਾਮਲ ਹੋਈ ਹੈ। ਹੈ। ਪਟਿਆਲੇ ਵਿੱਚ ਏਐੱਸਆਈ ਹਰਜੀਤ ਸਿੰਘ ਦੇ ਗੁੱਟ ਤੋਂ ਹੱਥ ਨੂੰ ਵੱਖਰਾ ਕਰ ਦਿੱਤਾ ਗਿਆ ਸੀ ਅਤੇ ਹੱਥ ਜ਼ਮੀਨ ਤੇ ਡਿੱਗ ਗਿਆ ਸੀ, ਉਸੇ ਦਿਨ ਹੀ ਚੰਡੀਗੜ੍ਹ ਦੇ ਪੀਜੀਏ ਹਸਪਤਾਲ ਦੇ ਡਾਕਟਰਾਂ ਨੇ ਸਫਲਤਾਪੂਰਵਕ ਹੱਥ ਨੂੰ ਗੁੱਟ ਨਾਲ ਜੋੜ ਦਿੱਤਾ ਸੀ। ਇਸ ਘਟਨਾ ਵਿੱਚ ਏਐੱਸਆਈ ਹਰਜੀਤ ਸਿੰਘ ਨੂੰ ਦਲੇਰੀ, ਬਹਾਦਰੀ ਅਤੇ ਸੂਝ-ਬੂਝ ਵਿਖਾਉਣ ਲਈ ਸਰਕਾਰੀ ਪੱਧਰ ‘ਤੇ ਪ੍ਰਸ਼ੰਸਾ ਦੇ ਨਾਲ ਅਗਲੇ ਰੈਂਕ ਦੀ ਤਰੱਕੀ ਵੀ ਮਿਲੀ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਹੱਥ ਮੁੜ ਹੌਲੀ ਹੌਲੀ ਕੰਮ ਕਰ ਰਿਹਾ ਹੈ ਹਾਲਾਂਕਿ ਅਜੇ ਵੀ ਪੱਟੀ ਬੰਨ੍ਹੀ ਹੋਈ ਹੈ।
ਮੁਹਿੰਮ ’ਮੈਂ’ਤੁਸੀਂ ਵੀ ਹਰਜੀਤ ਸਿੰਘ’ ਦੀ ਵੀਡੀਓ ਸਾਂਝੀ ਕਰਦਿਆਂ ਮੇਜਰ ਡੀ ਪੀ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਆਪਣੀ ਫੌਜੀ ਵਰਦੀ ਖੁਸ਼ੀ ਵਿੱਚ ਪਾਈ ਸੀ ਜਦੋਂ ਉਸਨੇ ਸਕਾਈ ਡਾਈਵਿੰਗ ਵਿੱਚ ਰਿਕਾਰਡ ਕਾਇਮ ਕੀਤਾ ਸੀ। ਮੇਜਰ ਡੀ ਪੀ ਸਿੰਘ ਏਸ਼ੀਆ ਤੋਂ ਅਜਿਹੇ ਵਿਗਿਆਂਗ ਵਿਅਕਤੀ ਹਨ ਜੋ ਇਕੱਲੇ 9000 ਫੁੱਟ ਦੀ ਉਚਾਈ ਤੋਂ ਸਫਲ ਛਾਲ ਮਾਰ ਚੁੱਕੇ ਹਨ।
ਮੇਜਰ ਡੀ ਪੀ ਸਿੰਘ:
ਓਪ੍ਰੇਸ਼ਨ ਕਾਰਗਿਲ ਜੰਗ ਦੌਰਾਨ ਮੇਜਰ ਡੀਪੀ ਸਿੰਘ ਅਖਨੂਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਕੰਟਰੋਲ ਬਾਰਡਰ (ਐੱਲਓਸੀ) ‘ਤੇ ਤਾਇਨਾਤ ਸਨ। ਇਹ 15 ਜੁਲਾਈ 1999 ਦੀ ਇੱਕ ਘਟਨਾ ਹੈ। ਮੋਰਟਾਰ ਦਾ ਗੋਲਾ ਉਨ੍ਹਾਂ ਦੇ ਬਹੁਤ ਨੇੜੇ ਡਿੱਗਿਆ ਅਤੇ ਫਟਿਆ। ਉਨ੍ਹਾਂ ਦੇ ਸਪਲਿੰਟਰਸ ਮੇਜਰ ਡੀ ਪੀ ਸਿੰਘ ਦੀ ਸੱਜੀ ਲੱਤ ਵਿੱਚ ਲੱਗੇ। ਜ਼ਖ਼ਮ ਬਹੁਤ ਡੂੰਘੇ ਸਨ ਅਤੇ ਉਹ ਗੈਂਗਰੀਨ ਹੋ ਗਿਆ ਸੀ, ਇਸ ਲਈ ਉਸ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਉਸ ਦੇ ਗੋਡਿਆਂ ਦੇ ਹੇਠੋਂ ਇੱਕ ਪੈਰ ਤੋਂ ਪੂਰਾ ਅੰਗ ਕੱਟਣਾ ਪਿਆ। 6 ਦਸੰਬਰ 1997 ਨੂੰ ਉਨ੍ਹਾਂ ਨੂੰ ਡੋਗਰਾ ਰੈਜੀਮੈਂਟ ਦੀ 7 ਵੀਂ ਬਟਾਲੀਅਨ ਵਿੱਚ ਇਕ ਕਮਿਸ਼ਨ ਮਿਲਿਆ। 2002 ਵਿੱਚ ਉਹ ਜ਼ਖ਼ਮੀ ਹੋਣ ਤੋਂ ਬਾਅਦ ਆਰਮੀ ਆਰਡਨੈਂਸ ਕੋਰ ਵਿੱਚ ਤਾਇਨਾਤ ਸਨ। ਮੇਜਰ ਡੀ ਪੀ ਸਿੰਘ ਦਸ ਸਾਲਾਂ ਦੀ ਸੇਵਾ ਤੋਂ ਬਾਅਦ ਆਰਮੀ ਤੋਂ ਸੇਵਾਮੁਕਤ ਹੋਏ।
ਸ਼ਾਨਦਾਰ ਸ਼ਖਸੀਅਤ:
ਇੱਕ ਬਹੁਤ ਹੀ ਜਿੰਦਾਦਿਲ ਸ਼ਖ਼ਸ ਹਰਿਆਣਾ ਦੇ ਜਗਾਦਰੀ ਦੇ ਰਹਿਣ ਵਾਲੇ 46-ਸਾਲਾ ਮੇਜਰ ਡੀਪੀ ਸਿੰਘ ਹੁਣ ਗੁਰੂਗ੍ਰਾਮ ਵਿੱਚ ਰਹਿੰਦੇ ਹਨ। ਫਿਟਨੈੱਸ ਉਨ੍ਹਾਂ ਦਾ ਜਨੂੰਨ ਹੈ, ਜਿਸ ਦੇ ਅੱਗੇ ਉਨ੍ਹਾਂ ਦੀ ਅੱਧੀ ਲੱਤ ਦਾ ਗੁੰਮ ਹੋਇਆ ਹਿੱਸਾ ਕੋਈ ਰੁਕਾਵਟ ਨਹੀਂ ਹੈ। ਬਨੌਟੀ ਲੱਤ ਕਰਕੇ ਉਹ ਦੌੜਦੇ ਹਨ ਅਤੇ ਬਹੁਤ ਜਿਆਦਾ ਦੌੜਦੇ ਹਨ। ਹੁਣ ਤੱਕ ਦੋ ਦਰਜਨ ਤੋਂ ਵੱਧ ਹਾਫ ਮੈਰਾਥਨ ਦੌੜ ਚੁੱਕੇ ਮੇਜਰ ਡੀਪੀ ਸਿੰਘ ਤਿੰਨ ਮੈਰਾਥਨ ਤਾਂ ਬਹੁਤ ਹੀ ਉੱਚੇ ਪਹਾੜੀ ਖੇਤਰਾਂ ਵਿੱਚ ਦੌੜ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ 11700 ਫੁੱਟ ਉੱਚੀ ਸੀ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਉਨ੍ਹਾਂ ਦਾ ਨਾਮ ਸਾਲ 2016 ਦੇ ਪੀਪਲ ਆਫ ਦਾ ਈਅਰ ਦੀ ਸੂਚੀ ਵਿੱਚ ਦਰਜ ਕੀਤਾ ਸੀ। ਦਿਵਿਆਂਗ ਨੂੰ ਸਮਰਪਿਤ ਸਾਲ 2018 ਵਿੱਚ ਭਾਰਤੀ ਫੌਜ ਨੇ ਮੇਜਰ ਡੀਪੀ ਸਿੰਘ ਨੂੰ ਆਪਣਾ ਅੰਬੈਸੇਡਰ ਬਣਾਇਆ ਸੀ।