ਭਾਰਤ ਦੇ ਰੱਖਿਆ ਸੱਕਤਰ ਡਾ. ਅਜੈ ਕੁਮਾਰ ਅਤੇ ਫਿਨਲੈਂਡ ਦੇ ਰੱਖਿਆ ਮੰਤਰਾਲੇ ਵਿੱਚ ਸਥਾਈ ਸੱਕਤਰ ਜੁਕਾ ਜੁਸਤੀ ਨੇ ਨਵੀਂ ਦਿੱਲੀ ਵਿੱਚ ਭਾਰਤ ਅਤੇ ਫਿਨਲੈਂਡ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਰਾਇਸੀਨਾ ਸੰਵਾਦ – ਸਾਲ 2020 ਦੌਰਾਨ ਰੱਖਿਆ ਨਾਲ ਜੁੜੇ ਉਪਕਰਣਾਂ ਦੇ ਉਤਪਾਦਨ, ਖਰੀਦ, ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਅਤੇ ਉਦਯੋਗਿਕ ਸਹਿਯੋਗ ‘ਤੇ ਸਮਝੌਤਾ ਹੋਇਆ। ਇਸਦੇ ਤਹਿਤ ਫਿਨਲੈਂਡ ਦੀਆਂ ਕੰਪਨੀਆਂ ਅਤੇ ਭਾਰਤ ਦੇ ਜਨਤਕ ਖੇਤਰ ਦੇ ਰੱਖਿਆ ਕਾਰਜਾਂ ਵਿਚਾਲੇ ਸਹਿਯੋਗ ਲਈ ਸੰਭਾਵਨਾਵਾਂ ਭਾਲੀਆਂ ਜਾਣਗੀਆਂ।
ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਦੇ ਖੇਤਰ ਵਿੱਚ ਸਮਝੌਤਾ ਮਸੌਦੇ ‘ਤੇ ਡਿਫੇਂਐਕਸਪੋ-2018 ਤੋਂ ਗੱਲਬਾਤ ਚੱਲ ਰਹੀ ਸੀ ਅਤੇ ਇਸ ਨੂੰ ਡਿਫੈਂਐਕਸਪੋ-2020 ਤੋਂ ਪਹਿਲਾਂ ਅੰਤਮ ਰੂਪ ਦਿੱਤਾ ਗਿਆ ਹੈ। ਡਿਫੇਂਐਕਸਪੋ-2020 ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ 5 ਤੋਂ 9 ਫਰਵਰੀ 2020 ਤੱਕ ਕਰਵਾਇਆ ਜਾਏਗਾ।
ਪਿਛਲੇ ਸਾਲ ਸ਼੍ਰੀ ਜੁਸਤੀ ਨੇ ਬੈਂਗਲੁਰੂ ਵਿੱਚ ਏਅਰੋ ਇੰਡੀਆ ਹਿੱਸਾ ਲੈਣ ਗਏ ਇੱਕ ਵਫ਼ਦ ਦੀ ਅਗਵਾਈ ਕੀਤੀ ਅਤੇ ਆਪਣੀ ਫੇਰੀ ਤੋਂ ਬਾਅਦ ਉਨ੍ਹਾਂ ਨੇ ਮੇਕ ਇਨ ਇੰਡੀਆ ਸੰਕਲਪ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਈ ਅਤੇ ਇੱਕ ਸਮਝੌਤੇ ਦੇ ਜ਼ਰੀਏ ਰੱਖਿਆ ਉਦਯੋਗਿਕ ਸਹਿਯੋਗ ਦੀ ਵਿਵਸਥਾ ਨੂੰ ਅੰਤਮ ਰੂਪ ਦਿੱਤਾ।
ਪਿਛੋਕੜ:
ਫਿਨਲੈਂਡ ਦੇ ਪ੍ਰਧਾਨਮੰਤਰੀ ਜੁਹਾ ਸਿਪਿਲਾ ਨੇ 13 ਫਰਵਰੀ 2016 ਨੂੰ ਮੇਕ ਇਨ ਇੰਡੀਆ ਹਫਤੇ ਦੇ ਉਦਘਾਟਨ ਲਈ ਆਪਣੀ ਭਾਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ ਅਤੇ 17 ਅਪ੍ਰੈਲ 2018 ਨੂੰ ਸਟਾਕਹੋਮ (ਸਵੀਡਨ) ਵਿੱਚ ਪ੍ਰਧਾਨ ਮੰਤਰੀ ਮੋਦੀ ਪਹਿਲੇ ਇੰਡੋ-ਨੋਰਡਿਕ ਸਿਖਰ ਸੰਮੇਲਨ ਦੌਰਾਨ ਸ੍ਰੀ ਸਿਪਿਲਾ ਨਾਲ ਗੱਲਬਾਤ ਕੀਤੀ। ਨਾਲ ਹੀ, ਫਿਨਲੈਂਡ ਤੋਂ ਇੱਕ ਵਫਦ 29 ਨਵੰਬਰ ਤੋਂ 2 ਦਸੰਬਰ 2018 ਤੱਕ ਭਾਰਤ ਦੀ ਫੇਰੀ ਕਰਕੇ ਉੱਥੇ ਦੀਆਂ ਕੰਪਨੀਆਂ ਲਈ ਕਾਰੋਬਾਰ ਦੇ ਨਵੇਂ ਮੌਕੇ ਲੱਭਣ ਲਈ ਗਿਆ ਸੀ।