ਨਵੇਂ ਸਾਲ ਦੇ ਪਹਿਲੇ ਹੀ ਦਿਨ, ਭਾਰਤ ਨੂੰ ਰੱਖਿਆ ਦਾ ਪਹਿਲਾ ਚੀਫ ਆਫ ਡਿਫੈਂਸ ਮਿਲ ਰਿਹੈ। ਜਨਰਲ ਬਿਪਿਨ ਰਾਵਤ, ਜੋ ਮੰਗਲਵਾਰ ਨੂੰ ਚੀਫ ਆਫ਼ ਆਰਮੀ ਸਟਾਫ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਅੱਜ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ (ਸੀ.ਡੀ.ਐੱਸ.) ਵਜੋਂ ਅਹੁਦਾ ਸੰਭਾਲਣਗੇ। ਇਸ ਅਹੁਦੇ ਲਈ ਨਿਰਧਾਰਤ ਕੀਤੀ ਗਈ ਵਰਦੀ ਦਾ ਰੰਗ ਜ਼ਮੀਨੀ ਫੌਜ ਦੇ ਨਾਲ ਓਲੀਵ ਗ੍ਰੀਨ ਹੀ ਹੋਵੇਗਾ, ਪਰ ਇਹ ਫੌਜ ਦੇ ਤਿੰਨੇ ਅੰਗਾਂ ਦੀ ਪਛਾਣ ਚਿੰਨ੍ਹ ਸ਼ਮੂਲੀਅਤ ਵਾਲੀ ਹੋਏਗੀ।
ਸੀਡੀਐੱਸ ਬੈਲਟ ਦੇ ਬੱਕਲ ਅਤੇ ਮੋਢੇ ‘ਤੇ ਸੁਨਹਿਰੀ ਪਛਾਣ ਦਾ ਚਿੰਨ੍ਹ ਜ਼ਮੀਨੀ ਫੌਜ ਦੇ ਨਾਲ-ਨਾਲ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਹੋਣ ਦੇ ਚਿੰਨ੍ਹ ਦੇ ਤੌਰ ‘ਤੇ ਅਕਾਸ਼ ਵਿੱਚ ਉਡਦੇ ਪੰਛੀ ਅਤੇ ਸਮੁੰਦਰੀ ਜਹਾਜ਼ ਦੇ ਲੰਗਰ ਨੂੰ ਹਵਾਈ ਸੈਨਾ ਅਤੇ ਜਲ ਸੈਨਾ ਦੀ ਮੌਜੂਦਗੀ ਦੇ ਸੰਕੇਤ ਵਜੋਂ ਦਰਸਾਉਂਦਾ ਹੈ। ਵਰਦੀ ਦੇ ਬਟਨ ਵੀ ਉਸੇ ਉਭਰੇ ਹੋਏ ਆਕਾਰ ਨਾਲ ਲੈਸ ਹਨ, ਇਹ ਉਸਦੀ ਤਸਵੀਰ ਦਾ ਵੇਰਵਾ ਹੈ ਜੋ ਭਾਰਤੀ ਸੈਨਾ ਦੇ ਜਨਤਕ ਸੂਚਨਾ ਦੇ ਵਧੀਕ ਡਾਇਰੈਕਟਰ ਜਨਰਲ ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਸੰਕੇਤਾਂ ਦੇ ਨਾਲ, ਰਾਸ਼ਟਰੀ ਝੰਡਾ ਵਰਦੀ ‘ਤੇ ਲਗਾਇਆ ਜਾਵੇਗਾ।
ਇਸ ਵਰਦੀ ਬਾਰੇ ਫੌਜ ਜਗਤ ਨਾਲ ਜੁੜੇ ਲੋਕਾਂ ਵਿੱਚ ਇੱਕ ਵਿਸ਼ੇਸ਼ ਉਤਸੁਕਤਾ ਹੈ ਕਿਉਂਕਿ ਸੀਡੀਐੱਸ ਦਾ ਅਹੁਦਾ ਪਹਿਲਾਂ ਕਦੇ ਭਾਰਤ ਵਿੱਚ ਨਹੀਂ ਰਿਹਾ। ਜਨਰਲ ਬਿਪਿਨ ਰਾਵਤ ਇਹ ਵਰਦੀ ਪਾਉਣ ਵਾਲੇ ਪਹਿਲੇ ਅਧਿਕਾਰੀ ਹੋਣਗੇ।