ਗਲਵਾਨ ਵਾਦੀ ਝੜਪ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੇ ਬੁੱਤ ਦਾ ਉਦਘਾਟਨ

170
ਕਰਨਲ ਬੀ ਸੰਤੋਸ਼ ਬਾਬੂ
ਕਰਨਲ ਬੀ ਸੰਤੋਸ਼ ਬਾਬੂ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ।

ਭਾਰਤ-ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਵਾਦੀ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਕਰਨਲ ਬੀ ਸੰਤੋਸ਼ ਬਾਬੂ ਦਾ ਇੱਕ ਕਾਂਸੀ ਦਾ ਬੁੱਤ ਜੱਦੀ ਰਾਜ ਤੇਲੰਗਾਨਾ ਵਿੱਚ ਲਾਇਆ ਗਿਆ ਹੈ। ਰਾਜਧਾਨੀ ਹੈਦਰਾਬਾਦ ਤੋਂ ਕਰੀਬ 140 ਕਿਲੋਮੀਟਰ ਦੀ ਦੂਰੀ ‘ਤੇ ਸੂਰਿਆ ਪੇਟ ਵਿਖੇ ਮੂਰਤੀ ਦਾ ਉਦਘਾਟਨ ਗਲਵਾਨ ਵਾਦੀ ਦੀ ਮੰਦਭਾਗੀ ਝੜਪ ਦਾ ਇੱਕ ਸਾਲ ਪੂਰਾ ਹੋਣ ‘ਤੇ ਕੀਤਾ ਗਿਆ। ਕਰਨਲ ਬਾਬੂ ਸੂਰਿਆ ਪੇਟ ਦਾ ਵਸਨੀਕ ਸੀ। ਕਰਨਲ ਬੀ ਸੰਤੋਸ਼ ਬਾਬੂ ਦੇ ਬੁੱਤ ਦਾ ਉਦਘਾਟਨ ਮੰਗਲਵਾਰ ਨੂੰ ਰਾਜ ਮੰਤਰੀ ਕੇ ਟੀ ਰਾਮਾ ਰਾਓ ਨੇ ਕੀਤਾ।

ਕਰਨਲ ਬੀ ਸੰਤੋਸ਼ ਬਾਬੂ
ਕਰਨਲ ਬੀ ਸੰਤੋਸ਼ ਬਾਬੂ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ।

13 ਫਰਵਰੀ 1983 ਨੂੰ ਸੂਰਿਆ ਪੇਟ ਵਿੱਚ ਜਨਮੇ ਕਰਨਲ ਬੀ ਸੰਤੋਸ਼ ਬਾਬੂ ਨੇ 16 ਸਾਲ ਫੌਜ ਦੀ ਸੇਵਾ ਕੀਤੀ। 15 ਜੂਨ 2020 ਨੂੰ ਚੀਨੀ ਫੌਜਿਆਂ ਨਾਲ ਝੜਪ ਦੌਰਾਨ ਉਸਦੀ ਮੌਤ ਹੋ ਗਈ। 14-15 ਜੂਨ 2020 ਦੀ ਰਾਤ ਨੂੰ ਹੋਈ ਇਸ ਝੜਪ ਵਿੱਚ ਕਰਨਲ ਸੰਤੋਸ਼ ਬਾਬੂ ਸਣੇ 20 ਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ। ਕਰਨਲ ਬੀ. ਸੰਤੋਸ਼ ਬਾਬੂ ਨੂੰ ਭਾਰਤ ਸਰਕਾਰ ਨੇ ਮਹਾਵੀਰ ਚੱਕਰ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ।

ਕਰਨਲ ਬੀ ਸੰਤੋਸ਼ ਬਾਬੂ
ਕਰਨਲ ਬੀ ਸੰਤੋਸ਼ ਬਾਬੂ

ਕਰਨਲ ਬਿੱਕੁਮੱਲਾ ਸੰਤੋਸ਼ ਬਾਬੂ ਭਾਰਤੀ ਫੌਜ ਦੇ 1967 ਤੋਂ ਬਾਅਦ ਪਹਿਲੇ ਕਮਿਸ਼ਨ ਪ੍ਰਾਪਤਅਧਿਕਾਰੀ ਸਨ, ਜਿਨ੍ਹਾਂ ਦੀ ਚੀਨ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਨਾਲ ਸਰਹੱਦ ‘ਤੇ ਕਿਸੇ ਕਾਰਵਾਈ ਵਿੱਚ ਜਾਨ ਗਈ। ਕਰਨਲ ਸੰਤੋਸ਼ ਬਾਬੂ ਦੇ ਪਰਿਵਾਰ ਵਿੱਚ ਪਤਨੀ ਮੰਜੁਲਾ, 10 ਸਾਲਾ ਬੇਟੀ ਅਭਿਗਨਾ ਅਤੇ 5 ਸਾਲ ਦਾ ਬੇਟਾ ਅਨਿਰੁੱਧ। ਉਂਝ, ਇਹ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ।

ਸਕੂਲ ਦੇ ਸਮੇਂ ਤੋਂ ਹੋਣਹਾਰ ਵਿਦਿਆਰਥੀ ਸੰਤੋਸ਼ ਬਾਬੂ ਨੇ ਆਪਣੀ ਪ੍ਰਾਈਮਰੀ ਦੇ ਬਾਅਦ ਦੀ ਸਿੱਖਿਆ (12ਵੀਂ ਤੱਕ) ਵਿਜ਼ਿਆਨਗਰਮ ਜ਼ਿਲ੍ਹੇ ਦੇ ਕੋਰੁਕੋਂਡਾ ਵਿਖੇ ਸੈਨਿਕ ਸਕੂਲ ਤੋਂ ਪੂਰੀ ਕੀਤੀ।

ਕਰਨਲ ਬੀ ਸੰਤੋਸ਼ ਬਾਬੂ
ਕਰਨਲ ਬੀ ਸੰਤੋਸ਼ ਬਾਬੂ ਨੂੰ ਸ਼ਰਧਾਂਜਲੀ।

ਕਰਨਲ ਸੰਤੋਸ਼ ਬਾਬੂ ਨੈਸ਼ਨਲ ਡਿਫੈਂਸ ਅਕੈਡਮੀ ਦੇ 105ਵੇਂ ਕੋਰਸ ਦਾ ਵਿਦਿਆਰਥੀ ਸੀ ਅਤੇ ਇਸ ਤੋਂ ਬਾਅਦ ਉਹ 2004 ਵਿੱਚ ਇੰਡੀਅਨ ਮਿਲਟਰੀ ਅਕੈਡਮੀ ਗਿਆ ਸੀ। ਉਹ ਨਵੰਬਰ ਦੇ ਸਕੁਐਡਰਨ ਵਿੱਚ ਸਨ। 10 ਦਸੰਬਰ 2004 ਨੂੰ ਉਨ੍ਹਾਂ ਨੂੰ 16 ਬਿਹਾਰ ਵਿੱਚ ਕਮਿਸ਼ਨ ਮਿਲਿਆ। ਉਹ 105 ਸਫਲ ਕੈਡਟਾਂ ਵਿੱਚੋਂ ਸਨ। ਪਾਸਿੰਗ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਕਸ਼ਮੀਰ ਵਿੱਚ ਸੀ। ਫਰਵਰੀ 2020 ਵਿੱਚ ਉਹ ਲੈਫਟੀਨੈਂਟ ਕਰਨਲ ਤੋਂ ਕਰਨਲ ਬਣ ਗਏ। ਉਨ੍ਹਾਂ ਨੇ ਕਾਂਗੋ ਦੀ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਵਿੱਚ ਵੀ ਸੇਵਾ ਦਿੱਤੀ। ਇਹ ਕਿਹਾ ਜਾਂਦਾ ਹੈ ਕਿ ਸਥਾਨਕ ਲੋਕਾਂ ਨਾਲ ਉਨ੍ਹਾਂ ਦਾ ਚੰਗਾ ਤਾਲਮੇਲ ਸੀ ਅਤੇ ਕਰਨਲ ਬਾਬੂ ਉਨ੍ਹਾਂ ਪ੍ਰਤੀ ਬਹੁਤ ਖੁੱਲ੍ਹੇ ਦਿਲ ਵਾਲੇ ਸਨ ਅਤੇ ਮਦਦ ਕਰਦੇ ਸਨ। ਉੱਥੇ ਉਨ੍ਹਾਂ ਨੇ ਖਤਰਨਾਕ ਹਾਲਤਾਂ ਵਿੱਚ ਵੀ ਵਧੀਆ ਕੰਮ ਕੀਤਾ।