ਭਾਰਤੀ ਫੌਜ ਦੀ ਇਤਿਹਾਸਿਕ ਮਹਾਰ ਰੈਜਿਮੈਂਟ ਦਾ ਸਥਾਪਨਾ ਦਿਹਾੜਾ ਮਨਾਉਣ ਲਈ ਚੰਡੀਗੜ੍ਹ ਵਿੱਚ ਇਕੱਠੇ ਹੋਏ ਸਾਬਕਾ ਫੌਜੀਆਂ ਲਈ ਉਹ ਸਮਾਂ ਬੇਹੱਦ ਭਾਵੁਕ ਰਿਹਾ, ਜਦੋਂ ਰੈਜਿਮੈਂਟ ਦੇ ਸਭਤੋਂ ਉਮਰ-ਦਰਾਜ਼ ਸਾਥੀ 93 ਵਰ੍ਹਿਆਂ ਦੇ ਲੈਫਟੀਨੈਂਟ ਕਰਨਲ (ਸੇਵਾਮੁਕਤ) ਕੇ. ਐੱਸ. ਮੰਗਤ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਮਹਾਰ ਰੈਜਿਮੈਂਟ ਦੇ 78ਵੇਂ ਜਨਮਦਿਨ ਦਾ ਇਹ ਕੇਕ ਕੱਟਣ ਲਈ ਸਾਬਕਾ ਫੌਜੀ ਚੰਡੀਗੜ੍ਹ ਚੈਪਟਰ ਦੇ ਸਾਬਕਾ ਫੌਜੀ ਡਿਫੈਂਸ ਸਰਵਿਸਿਜ਼ ਆਫਿਸਰਸ ਇੰਸਟੀਚਿਊਟ (ਡੀਐੱਸਓਆਈ) ਵਿੱਚ ਇਕੱਠਾ ਹੋਏ ਸਨ।
ਡੀਐੱਸਓਆਈ ਚੰਡੀਗੜ੍ਹ ਵਿੱਚ ਆਏ ਇਹ ਸਾਬਕਾ ਫੌਜੀ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਮੋਹਾਲੀ ਅਤੇ ਪੰਚਕੂਲਾ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚ ਸਭਤੋਂ ਵੱਧ ਉਮਰ ਵਾਲੇ ਕਿਉਂਕਿ ਲੈਫਟੀਨੈਂਟ ਕਰਨਲ ਮੰਗਤ ਸਨ, ਇਸ ਲਈ ਕੇਕ ਵੀ ਉਨ੍ਹਾਂ ਨੂੰ ਹੀ ਕੱਟਣ ਲਈ ਕਿਹਾ ਗਿਆ। ਸਾਬਕਾ ਫੌਜਿਆਂ ਦੇ ਨਾਲ ਉਨ੍ਹਾਂ ਦੀਆਂ ਪਤਨੀਆਂ ਅਤੇ ਪਰਿਵਾਰਕ ਮੈਂਬਰ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਏ। ਚੰਡੀਗੜ੍ਹ ਵਿੱਚ ਮਹਾਰ ਰੈਜਿਮੈਂਟ ਦੇ ਸਥਾਪਨਾ ਦਿਹਾੜੇ ਦਾ ਇਹ ਦੂਜਾ ਪ੍ਰੋਗਰਾਮ ਸੀ।
ਉਂਝ ਤਾਂ ਮਹਾਰ ਸਕਾਊਟਸ ਅਤੇ ਫੌਜੀਆਂ ਦੀ ਭਰਤੀ ਦਾ ਇਤਿਹਾਸ ਮਰਾਠਾ ਰਾਜਾ ਸ਼ਿਵਾਜੀ ਦੇ ਵਕਤ ਦਾ ਹੈ। ਮੌਜੂਦਾ ਭਾਰਤੀ ਫੌਜ ਦੀ ਮਹਾਰ ਰੈਜਿਮੈਂਟ ਦੀ ਸਥਾਪਨਾ 1 ਅਕਤੂਬਰ 1941 ਨੂੰ ਬੇਲਗਾਮ ਵਿੱਚ ਕੀਤੀ ਗਈ ਸੀ। 78 ਵਰ੍ਹਿਆਂ ਦੇ ਇਸ ਇਤਿਹਾਸ ਵਿੱਚ ਮਹਾਰ ਰੈਜਿਮੈਂਟ ਨੇ ਦੂਜੀ ਆਲਮੀ ਜੰਗ ਅਤੇ ਆਜਾਦ ਭਾਰਤ ਦੀਆਂ ਕਈ ਜੰਗਾਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਵਿੱਚ ਖਾਸ ਤੌਰ ‘ਤੇ ਚੁਣੌਤੀ-ਭਰਪੂਰ ਜੰਗ ਵੀ ਸੀ, ਜੋ ਭਾਰਤ ਦੀ ਆਜਾਦੀ ਦੇ ਸਮੇਂ ਲੜੀ ਗਈ। ਇਹ ਰੈਜਿਮੈਂਟ ਸੰਯੁਕਤ ਰਾਸ਼ਟਰ ਅਤੇ ਕਈ ਸ਼ਾਂਤੀ ਮਿਸ਼ਨ ਵਿੱਚ ਕੰਮ ਕਰਨ ਦੇ ਇਲਾਵਾ ਘੁਸਪੈਠੀਂ ਅਤੇ ਅੱਤਵਾਦੀਆਂ ਦੇ ਖਿਲਾਫ ਕਾਰਵਾਈਆਂ ਨੂੰ ਅੰਜਾਮ ਦੇ ਚੁੱਕੀ ਹੈ। ਵੱਖ-ਵੱਖ ਜੰਗਾਂ ਅਤੇ ਓਪ੍ਰੇਸ਼ਨਜ਼ ਦੇ ਦੌਰਾਨ ਇਸਦੇ ਕਈ ਜਵਾਨ ਅਤੇ ਅਧਿਕਾਰੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਆਪਣੇ ਵਿਛੜੇ ਸਾਥੀਆਂ ਨੂੰ ਇੱਥੇ ਆਏ ਸਾਬਕਾ ਫੌਜੀਆਂ ਨੇ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ।
ਇਸ ਤਰ੍ਹਾਂ ਬਣੀ ਅਤੇ ਬਦਲੀ ਮਹਾਰ ਰੈਜਿਮੈਂਟ :
ਮਹਾਰ ਰੈਜਿਮੈਂਟ ਆਪਣੇ ਕਾਰਨਾਮਿਆਂ ਦੇ ਦੰਮ ‘ਤੇ ਕਈ ਫੌਜੀ ਸਨਮਾਨ ਹਾਸਲ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਅਸ਼ੋਕ ਚੱਕਰ ਅਤੇ ਪਰਮਵੀਰ ਚੱਕਰ ਵੀ ਸ਼ਾਮਿਲ ਹਨ। ‘ਬੋਲੋ ਹਿੰਦੋਸਤਾਨ ਦੀ ਜੈ‘ ਦੇ ਜੰਗੀ ਜੈਕਾਰੇ ਦੇ ਨਾਲ ਦੁਸ਼ਮਣਾਂ ‘ਤੇ ਹੱਲਾ ਬੋਲਣ ਵਾਲੀ ਇਹ ਜ਼ਮੀਨੀ ਫੌਜ ਦੀ ਇੰਫੈਂਟਰੀ ਰੈਜਿਮੈਂਟ ਹੈ। ਯਸ਼ ਸਿੱਧੀ ਇਸਦਾ ਮੁੱਖ ਵਾਕ ਹੈ। ਮਹਾਰ ਰੈਜਿਮੈਂਟ ਦਾ ਜਦੋਂ ਗਠਨ ਹੋਇਆ ਸੀ ਤਾਂ ਉਦੋਂ ਇਸ ਵਿੱਚ ਸਿਰਫ਼ ਮਹਾਰਾਸ਼ਟਰ ਦੇ ਮਹਾਰ ਭਾਈਚਾਰੇ ਦੇ ਫੌਜੀ ਹੀ ਹੋਇਆ ਕਰਦੇ ਸਨ। ਬਾਅਦ ਵਿੱਛ ਇਸਦੇ ਇਸ ਸਰੂਪ ਵਿੱਚ ਬਦਲਾਅ ਕੀਤਾ ਗਿਆ। ਹੁਣ ਇਹ ਭਾਰਤੀ ਫੌਜ ਦੀਆਂ ਉਨ੍ਹਾਂ ਕੁਝ ਰੈਜਿਮੈਂਟਾਂ ਵਿੱਚੋਂ ਇੱਕ ਹੈ, ਜਿਸ ਵਿੱਚ ਸਾਰੇ ਫਿਰਕਿਆਂ ਦੇ ਫੌਜੀ ਹਨ।