ਭਾਰਤੀ ਫੌਜ ਦੇ ਵਿਆਹੇ ਹੋਏ ਫੌਜੀਆਂ ਲਈ ਸੁਰਾਨੁਸੀ ਵਿੱਚ ਬਣਾਏ ਗਏ ਫਲੈਟ

156
ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਜਲੰਧਰ ਸਥਿਤ ਸੁਰਾਨੁਸੀ ਵਿੱਚ ਮੈਰਿਡ ਹਾਉਸਿੰਗ ਪ੍ਰੋਜੈਕਟ (ਐੱਮ.ਏ.ਪੀ.) ਪੜਾਅ-II ਦਾ ਉਦਘਾਟਨ ਕੀਤਾ ।

ਭਾਰਤੀ ਫੌਜ ਦੀ ਪੱਛਮੀ ਕਮਾਨ ਦੇ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਜਲੰਧਰ ਸਥਿਤ ਸੁਰਾਨੁਸੀ ਵਿੱਚ ਮੈਰਿਡ ਹਾਉਸਿੰਗ ਪ੍ਰੋਜੈਕਟ (ਐੱਮ.ਏ.ਪੀ.) ਪੜਾਅ – II ਦਾ ਉਦਘਾਟਨ ਕੀਤਾ ਅਤੇ ਵੱਜਰ ਕੋਰ ਦੇ ਜਵਾਨਾਂ ਨੂੰ 180 ਘਰਾਂ ਦੀਆਂ ਚਾਬੀਆਂ ਦਿੱਤੀਆਂ।

ਛੇ ਏਕੜ ਖੇਤਰ ਵਿੱਚ ਬਣੇ ਇਸ ਰਿਹਾਇਸ਼ੀ ਪ੍ਰਾਜੈਕਟ ਵਿੱਚ 30 ਬਲਾਕ ਨੇ ਅਤੇ ਹਰੇਕ ਬਲਾਕ ਵਿੱਚ ਛੇ ਫਲੈਟ ਨੇ। ਇਸ ਪ੍ਰਾਜੈਕਟ ਵਿੱਚ ਬਰਸਾਤੀ ਪਾਣੀ ਦੇ ਇਕੱਤਰੀਕਰਨ, ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਸੂਰਜੀ ਊਰਜਾ ਤੋਂ ਪਾਣੀ ਗਰਮ ਕਰਨ ਵਰਗੇ ਉਹ ਇੰਤਜਾਮ ਕੀਤੇ ਗਏ ਨੇ ਜਿਨ੍ਹਾਂ ਨੂੰ ਚੁਗਿਰਦੇ ਦੀ ਰਾਖੀ ਦੇ ਲਿਹਾਜ਼ ਨਾਲ ਹਰਿਤ ਕੋਸ਼ਿਸ਼ ਕਿਹਾ ਜਾਂਦਾ ਹੈ। ਅਸਲ ਵਿੱਚ ਲੰਮੇ ਸਮੇਂ ਤੋਂ ਵਿਆਹੇ ਫੌਜੀ ਘਰ ਦੀ ਮੰਗ ਕਰ ਰਹੇ ਸਨ ਜਿਸ ਨੂੰ ਇਸ ਪ੍ਰਾਜੈਕਟ ਰਾਹੀਂ ਪੂਰਾ ਕੀਤਾ ਗਿਆ ਹੈ ।

ਫੌਜ ਕਮਾਂਡਰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਜਲੰਧਰ ਫੌਜੀ ਸਟੇਸ਼ਨ ਦਾ ਦੌਰਾ ਕੀਤਾ ਅਤੇ ਮਿਲਟ੍ਰੀ ਹਸਪਤਾਲ ਵਿੱਚ ਅਸਿਸਟੇਡ ਰਿਪ੍ਰੋਡਕਟਿਵ ਟੇਕਨੋਲਾਜੀ (ਏਆਰਟੀ ART) ਕੇਂਦਰ ਦੇ ਤਹਿਤ ਇੰਟਰਾ ਯੂਟੇਰਿਨ ਇਨਸੈਮੀਨੇਸ਼ਨ ( ਆਈਯੂਆਈ – IUI) ਲੈਬ ਦਾ ਉਦਘਾਟਨ ਕੀਤਾ।

ਫੌਜ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਮੁਤਾਬਕ ਆਈਯੂਆਈ ਲੈਬ ਨੇ ਸ਼ੁੱਕਰਵਾਰ ਤੋਂ ਹੀ ਕੰਮ ਕਰਣਾ ਸ਼ੁਰੂ ਕਰ ਦਿੱਤਾ ਹੈ । ਭਾਰਤ ਦੇ ਉੱਤਰੀ ਖੇਤਰ ਦੇ ਮਰੀਜ਼ਾਂ ਨੂੰ ਇਸ ਸਹੂਲਤ ਨਾਲ ਲਾਹਾ ਮਿਲੇਗਾ। ਇਹੀ ਨਹੀਂ, ਇਸ ਪ੍ਰਾਜੈਕਟ ਦੇ ਤਹਿਤ ਏਆਰਟੀ ਦੀ ਦੋ ਆਧੁਨਿਕ ਤਕਨੀਕਾਂ – ਇਨ ਵਿਟ੍ਰੋ ਫਰਟੀਲਾਈਜ਼ੇਸ਼ਨ (ਆਈ.ਵੀ.ਐੱਫ.) ਅਤੇ ਇੰਟਰਾ ਸਾਈਟੋਪਲਾਜ਼ਮ ਸਪਰਮ ਇੰਜੈਕਸ਼ਨ (ਆਈ.ਸੀ.ਐੱਸ.ਆਈ.) ਦੀ ਵੀ ਨੇੜੇ ਭਵਿੱਖ ਵਿੱਚ ਸ਼ੁਰੂਆਤ ਕੀਤੀ ਜਾਵੇਗੀ .