74ਵਾਂ ਇਨਫੈਂਟਰੀ ਡੇ: ਸੁਤੰਤਰ ਭਾਰਤ ਦੀ ਪਹਿਲੀ ਸ਼ਾਨਦਾਰ ਫੌਜੀ ਕਹਾਣੀ

177
ਇਨਫੈਂਟਰੀ ਡੇ
ਚੀਫ਼ ਆਫ਼ ਡਿਫੈਂਸ ਸਟਾਫ ਆਫ਼ ਇੰਡੀਆ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਨ ਰਾਸ਼ਟਰੀ ਯੁੱਧ ਯਾਦਗਾਰ, ਦਿੱਲੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ

ਭਾਰਤੀ ਫੌਜ 8ਵਾਂ ‘ਇਨਫੈਂਟਰੀ ਡੇ’ (ਪੈਦਲ ਫੌਜ ਦਿਹਾੜਾ) ਮਨਾ ਰਹੀ ਹੈ। ਇਸ ਮੌਕੇ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਅਤੇ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਸਮੇਤ ਫੌਜ ਦੇ ਕਈ ਅਧਿਕਾਰੀ ਅਤੇ ਸਾਬਕਾ ਸੈਨਿਕਾਂ ਨੇ ਦਿੱਲੀ ਦੇ ਕੌਮੀ ਜੰਗੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੇਸ਼ ਦੀ ਖ਼ਾਤਰ ਆਪਣੀ ਕੁਰਬਾਨੀ ਦੇਣ ਵਾਲੇ ਸੈਨਿਕਾਂ ਨੂੰ ਯਾਦ ਕੀਤਾ, ਸਲਾਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਸੰਦੇਸ਼ ਰਾਹੀਂ ਸੈਨਿਕ ਭਾਈਚਾਰੇ ਨੂੰ ਇਸ ਦਿਨ ਲਈ ਵਧਾਈ ਦਿੱਤੀ ਹੈ। ਇਸ ਦਿਨ ਦਾ ਇਤਿਹਾਸ ਦੇਸ਼ ਦੀ ਖਾਤਿਰ ਕੁਰਬਾਨ ਹੋਣ ਦੇ ਜਜ਼ਬੇ ਅਤੇ ਬਹਾਦੁਰੀ ਦੇ ਜਨੂੰਨ ਨਾਲ ਭਰਿਆ ਹੋਇਆ ਹੈ ਅਤੇ ਭਾਰਤੀ ਫੌਜ ਦੇ ਇਤਿਹਾਸ ਵਿੱਚ ਹਮੇਸ਼ਾਂ ਅਤੇ ਵਾਰ-ਵਾਰ ਯਾਦ ਕੀਤਾ ਜਾਣ ਲਾਇਕ ਹੈ। ਇਹ ਸੁਤੰਤਰ ਭਾਰਤ ਦੀ ਪਹਿਲੀ ਫੌਜੀ ਜਿੱਤ ਦਾ ਦਿਨ ਸੀ ਅਤੇ ਇਸ ਲੜਾਈ ਵਿੱਚ ਨਾਇਕ ਮੇਜਰ ਸੋਮਨਾਥ ਸ਼ਰਮਾ ਨੂੰ ਵੀ ਭਾਰਤ ਦਾ ਪਹਿਲਾ ਪਰਮਵੀਰ ਚੱਕਰ ਮਿਲਿਆ ਸੀ।

ਇਨਫੈਂਟਰੀ ਡੇ
ਚੀਫ਼ ਆਫ਼ ਡਿਫੈਂਸ ਸਟਾਫ ਆਫ਼ ਇੰਡੀਆ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਨ ਰਾਸ਼ਟਰੀ ਯੁੱਧ ਯਾਦਗਾਰ, ਦਿੱਲੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ

ਆਗਾਜ਼ ਹੁੰਦਾ ਹੈ 24 ਅਕਤੂਬਰ 1947 ਤੋਂ, ਜਦੋਂ ਭਾਰਤ ਦੀ ਵੰਡ ਦੇ ਸਿਰਫ਼ ਤਿੰਨ ਮਹੀਨੇ ਹੀ ਹੋਏ ਸਨ। ਹਜ਼ਾਰਾਂ ਕਬਾਇਲੀਆਂ ਨੇ ਕਸ਼ਮੀਰ ਨੂੰ ਪਾਕਿਸਤਾਨ ਨਾਲ ਰਲਾਉਣ ਦੇ ਉਦੇਸ਼ ਨਾਲ ਹਮਲਾ ਕੀਤਾ। ਪਾਕਿਸਤਾਨੀ ਫੌਜ ਉਨ੍ਹਾਂ ਦੀ ਮਦਦ ਕਰ ਰਹੀ ਸੀ। ਅਜਿਹੀ ਸਥਿਤੀ ਵਿੱਚ ਕਸ਼ਮੀਰ ਰਿਆਸਤ ਦੇ ਰਾਜਾ ਹਰੀ ਸਿੰਘ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ। ਦਿੱਲੀ ਕਬਾਇਲੀਆਂ ਵਿਰੁੱਧ ਲੜਨ ਅਤੇ ਪਾਕਿਸਤਾਨ ਦੇ ਕਸ਼ਮੀਰ ਦੇ ਕਬਜ਼ੇ ਨੂੰ ਰੋਕਣ ਲਈ ਤਿਆਰ ਸੀ, ਪਰ ਇਸ ਲਈ ਜੰਮੂ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਲਈ ਪਹਿਲਾਂ ਸਮਝੌਤਾ ਹੋਇਆ ਸੀ। ਉਦੋਂ ਮਹਾਰਾਜਾ ਹਰੀ ਸਿੰਘ ਕਸ਼ਮੀਰ ਰਿਆਸਤ ਦਾ ਸ਼ਾਸਕ ਸੀ।

ਇਨਫੈਂਟਰੀ ਡੇ
ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਮਿਲਟਰੀ ਅਧਿਕਾਰੀ

ਸਮਝੌਤੇ ‘ਤੇ ਦਸਤਖਤ ਹੁੰਦੇ ਹੀ, ਇਨਫੈਂਟਰੀ ਡਿਵੀਜ਼ਨ ਦੇ ਜਵਾਨਾਂ ਨੂੰ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਸ਼ਮੀਰ ਲੈਂਡ ਕਰਾਇਆ ਗਿਆ। ਇਹ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਸਿਪਾਹੀ ਸਨ। ਤਿੰਨ ਦਿਨਾਂ ਤੱਕ ਭਿਆਨਕ ਲੜਾਈ ਹੋਈ ਅਤੇ ਭਾਰਤੀ ਫੌਜਾਂ ਨੇ ਪਾਕਿਸਤਾਨ ਵੱਲੋਂ ਹਮਾਇਤ ਪ੍ਰਾਪਤ ਪੰਜ ਹਜ਼ਾਰ ਪਠਾਨ ਕਬਾਇਲੀਆਂ ਨੂੰ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਦੇਸ਼ ਦੇ ਵੱਡੇ ਹਿੱਸੇ ਨੂੰ ਪਾਕਿਸਤਾਨ ਦਾ ਕਬਜ਼ਾ ਲੈਣ ਤੋਂ ਰੋਕਿਆ ਗਿਆ।

ਇਨਫੈਂਟਰੀ ਡੇ
ਪਾਕਿਸਤਾਨ ਦੇ ਘੁਸਪੈਠੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਰੋਕਣ ਲਈ ਸ੍ਰੀਨਗਰ ਪਹੁੰਚੇ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੇ ਸਿਪਾਹੀ। (ਫਾਈਲ)
ਇਨਫੈਂਟਰੀ ਡੇ
ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਸ੍ਰੀਨਗਰ ਦੇ ਏਅਰਫੀਲਡ ‘ਤੇ ਉਤਰੇ। (ਫਾਈਲ)

ਮੇਜਰ ਸੋਮਨਾਥ ਸ਼ਰਮਾ:

ਬਹਾਦੁਰੀ ਅਤੇ ਹੌਸਲੇ ਦੀ ਇਸ ਕਹਾਣੀ ਦੇ ਨਾਲ ਮੇਜਰ ਸੋਮਨਾਥ ਸ਼ਰਮਾ ਦੀ ਬਹਾਦੁਰੀ ਅਤੇ ਦਲੇਰੀ ਦੀ ਵੀ ਕਹਾਣੀ ਜੁੜੀ ਹੋਈ ਹੈ। ਮੇਜਰ ਸੋਮਨਾਥ ਸ਼ਰਮਾ ਭਾਰਤੀ ਫੌਜ ਦੀ ਬਹੁਤ ਹੀ ਸਤਿਕਾਰਤ ਕੁਮਾਓਂ ਰੈਜੀਮੈਂਟ ਵਿੱਚੋਂ ਸਨ। ਕੁਮੌਣ ਰੈਜੀਮੈਂਟ ਦੀ ਚੌਥੀ ਬਟਾਲੀਅਨ ਨੇ ਵੀ 1947 ਦੀ ਇਸ ਲੜਾਈ ਵਿੱਚ ਹਿੱਸਾ ਲਿਆ ਸੀ। ਇਸ ਦੀ ‘ਡੈਲਟਾ ਕੰਪਨੀ’ ਦੀ ਅਗਵਾਈ ਮੇਜਰ ਸੋਮਨਾਥ ਸ਼ਰਮਾ ਨੇ ਕੀਤੀ। ਇਸ ਤੋਂ ਪਹਿਲਾਂ 21 ਜੂਨ ਨੂੰ ਉਨ੍ਹਾਂ ਨੇ ਸ੍ਰੀਨਗਰ ਹਵਾਈ ਅੱਡੇ ਨੂੰ ਦੁਸ਼ਮਣਾਂ ਦੇ ਹੱਥਾਂ ਵਿੱਚ ਜਾਣ ਤੋਂ ਰੋਕਿਆ ਸੀ। ਉਨ੍ਹਾਂ ਦੀ ਕੰਪਨੀ 31 ਅਕਤੂਬਰ 1947 ਨੂੰ ਸ੍ਰੀਨਗਰ ਪਹੁੰਚੀ। ਹਾਲਾਂਕਿ ਮੇਜਰ ਸੋਮਨਾਥ ਸ਼ਰਮਾ ਨੂੰ ਬਾਂਹ ਵਿੱਚ ਸੱਟ ਲੱਗੀ ਸੀ ਜੋ ਹਾਕੀ ਖੇਡਣ ਵੇਲੇ ਹੋਈ ਇਸ ਘਟਨਾ ਦਾ ਨਤੀਜਾ ਸੀ, ਪਰ ਉਸ ਦਾ ਖੱਬਾ ਹੱਥ ਪਲਾਸਟਰ ਨਾਲ ਢੱਕਿਆ ਹੋਇਆ ਸੀ। ਇਸ ਦੇ ਬਾਵਜੂਦ ਉਹ ਯੁੱਧ ਵਿੱਚ ਜਾਣ ‘ਤੇ ਅੜੇ ਰਹੇ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਇਨਫੈਂਟਰੀ ਡੇ
ਪਰਮਵੀਰ ਚੱਕਰ ਜੇਤੂ ਮੇਜਰ ਸੋਮਨਾਥ ਸ਼ਰਮਾ

ਪਹਿਲਾ ਪਰਮਵੀਰ ਚੱਕਰ:

ਉਹ 3 ਨਵੰਬਰ ਦਾ ਦਿਨ ਸੀ। ਮੇਜਰ ਸੋਮਨਾਥ ਸ਼ਰਮਾ ਦੀ ਕੰਪਨੀ ਸ੍ਰੀਨਗਰ ਦੇ ਦੱਖਣ-ਪੱਛਮ ਵਿੱਚ ਲੜਾਈ ਦੇ ਮੈਦਾਨ ਤੋਂ ਲਗਭਗ 15 ਕਿਲੋਮੀਟਰ ਦੂਰ ਬਡਗਾਓਂ ਵਿੱਚ ਸੀ। ਇੱਥੇ ਮੇਜਰ ਸੋਮਨਾਥ ਦੁਸ਼ਮਣ ਨਾਲ ਲੜਨ ਲਈ ਸੈਨਿਕਾਂ ਨੂੰ ਛੇ ਘੰਟੇ ਉਤਸ਼ਾਹਿਤ ਕਰਨ ਲਈ ਨਿਰੰਤਰ ਅੱਗੇ ਵਧੇ ਅਤੇ ਨਤੀਜਾ ਭਾਰਤੀ ਫੌਜ ਦੇ ਹੱਕ ਵਿੱਚ ਆਇਆ। ਪਰ ਇਸ ਦੌਰਾਨ, ਦੁਸ਼ਮਣ ਵੱਲੋਂ ਚਲਾਇਆ ਗਿਆ ਇੱਕ ਗੋਲਾ ਮੇਜਰ ਸੋਮਨਾਥ ਸ਼ਰਮਾ ਦੇ ਕੋਲ ਰੱਖੇ ਬਾਰੂਦ ਦੇ ਢੇਰ ਵਿੱਚ ਡਿੱਗਿਆ। ਇਸ ਧਮਾਕੇ ਦੀ ਲਪੇਟ ਵਿੱਚ 24 ਸਾਲਾ ਨੌਜਵਾਨ ਯੋਧੇ ਨੇ ਸ਼ਹਾਦਤ ਹਾਸਲ ਕੀਤੀ। ਮੇਜਰ ਸੋਮਨਾਥ ਸ਼ਰਮਾ ਨੂੰ ਪਰਮਵੀਰ ਚੱਕਰ (ਮਰਨ ਉਪਰੰਤ) ਦਿੱਤਾ ਗਿਆ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਯੋਧੇ ਸਨ। ਇਤਫਾਕਨ, ਸ਼੍ਰੀ ਸ਼ਰਮਾ ਦੇ ਭਰਾ ਦੀ ਪਤਨੀ ਸਾਵਿਤਰੀ ਬਾਈ ਖਾਨੋਲਕਰ ਨੇ ਹੀ ਪਰਮਵੀਰ ਚੱਕਰ ਨੂੰ ਡਿਜ਼ਾਇਨ ਕੀਤਾ ਸੀ।

ਇਨਫੈਂਟਰੀ ਡੇ
ਪਰਮਵੀਰ ਚੱਕਰ ਜੇਤੂ ਮੇਜਰ ਸੋਮਨਾਥ ਸ਼ਰਮਾ

ਕੁਈਨ ਆਫ ਦਾ ਬੈਟਲ:

ਕਸ਼ਮੀਰ ਦਾ ਪੂਰਾ ਫੌਜੀ ਆਪ੍ਰੇਸ਼ਨ ਕਿਉਂਕਿ ਪੈਦਸ ਫੌਜੀਆਂ ਨੇ ਕੀਤਾ ਸੀ, ਇਸ ਲਈ ਇਹ ਦਿਨ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ ਸੀ। 12 ਲੱਖ ਤੋਂ ਵੱਧ ਸੈਨਿਕਾਂ ਦੀ ਤਾਕਤ ਨਾਲ, ਭਾਰਤੀ ਸੈਨਾ ਦੀ ਪੈਦਲ ਫੌਜ ਨੂੰ ਦੁਨੀਆ ਦੀ ਸਭ ਤੋਂ ਵੱਡੀ ਪੈਦਲ ਫੌਜ ਮੰਨਿਆ ਜਾਂਦਾ ਹੈ। ਜੰਗ ਵਿੱਚ ਪੈਦਲ ਜਵਾਨਾਂ ਦੀ ਮਹੱਤਵਪੂਰਣ ਭੂਮਿਕਾ ਕਾਰਨ ਇਸ ਨੂੰ ‘ਬੈਟਲ ਆਫ ਦਾ ਕੁਈਨ’ ਯਾਨੀ ਯੁੱਧ ਦੀ ਮਹਾਰਾਣੀ ਕਿਹਾ ਜਾਂਦਾ ਹੈ।