ਸੀਆਰਪੀਐੱਫ ਨੇ ਨਕਸਲੀਆਂ ਦੇ ਗੜ੍ਹ ਵਿੱਚ ਗਰਭਵਤੀ ਬੋਦੀ ਦੀ ਇੰਝ ਕੀਤੀ ਮਦਦ

95
ਸੀਆਰਪੀਐੱਫ ਦੇ ਜਵਾਨ ਗਰਭਵਤੀ ਔਰਤ ਨੂੰ ਮੰਜੇ ‘ਤੇ ਹੀ ਹਸਪਤਾਲ ਲੈ ਕੇ ਗਏ

ਛੱਤੀਸਗੜ੍ਹ ਵਿੱਚ ਨਕਸਲੀਆਂ ਦੀ ਹਿੰਸਾ ਦਾ ਸ਼ਿਕਾਰ ਬੀਜਾਪੁਰ ਵਿੱਚ ਤਾਇਨਾਤ ਸੀਆਰਪੀਐੱਫ ਦੀ 85ਵੀਂ ਬਟਾਲੀਅਨ ਦੀ ਇੱਕ ਕੰਪਨੀ ਨੂੰ ਉਸ ਸਮੇਂ ਸਮਝ ਨਹੀਂ ਆਇਆ ਕਿ ਪਦੜਾ ਪਿੰਡ ਦੀ ਉਸ ਔਰਤ ਦੀ ਮਦਦ ਕਿਵੇਂ ਕੀਤੀ ਜਾਏ ਜਿਸ ਦੇ ਬਾਰੇ ਵਿੱਚ ਪਿੰਡ ਵਾਸੀਆਂ ਨੇ ਗਸ਼ਤ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ। ਇਹ ਔਰਤ ਇੱਥੋਂ ਦੇ ਵਸਨੀਕ ਅਜੇ ਹਾਪਕਾ ਦੀ ਪਤਨੀ ਬੋਦੀ ਸੀ, ਜਿਸਨੂੰ ਡਾਕਟਰਾਂ ਦੀ ਮਦਦ ਦੀ ਫੌਰੀ ਲੋੜ ਸੀ। ਕਾਰਨ- ਬੋਦੀ ਗਰਭਵਤੀ ਹੋਣ ਦੇ ਨਾਲ ਬਿਮਾਰ ਵੀ ਸੀ।

ਆਲੇ-ਦੁਆਲੇ ਤਾਂ ਕੀ ਦੋ-ਚਾਰ ਕਿੱਲੋਮੀਟਰ ਦੀ ਦੂਰੀ ਤੱਕ ਕੋਈ ਅਜਿਹਾ ਪ੍ਰਬੰਧ ਨਹੀਂ ਸੀ ਤਾਂ ਜੋ ਬੁਦੀ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਮਿਲ ਸਕੇ। ਪਦੇੜਾ ਪਿੰਡ ਤੱਕ ਗੱਡੀ ਤਾਂ ਵੱਡੀ ਗੱਲ ਹੈ, ਇੱਥੇ ਇੱਕ ਸੜਕ ਵੀ ਨਹੀਂ ਹੈ। ਸੀਆਰਪੀਐੱਫ ਦੇ ਜਵਾਨ ਵੀ ਪੈਦਲ ਇੱਥੇ ਗਸ਼ਤ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਕੰਪਨੀ ਦੇ ਕਮਾਂਡਰ ਅਵਿਨਾਸ਼ ਰਾਏ ਨੇ ਫੈਸਲਾ ਕੀਤਾ ਕਿ ਔਰਤ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਇਸ ਲਈ ਇਸ ਨੂੰ ਕਿਸੇ ਵੀ ਤਰ੍ਹਾਂ ਚੁੱਕ ਕੇ ਲੈ ਜਾਂਦਾ ਜਾਏ। ਬੱਸ ਫਿਰ ਕੀ ਸੀ ਸੀਆਰਪੀਐੱਫ ਦੇ ਜਵਾਨ ਮੰਜੇ ਨੂੰ ਰੱਸੀ ਅਤੇ ਬਾਂਸ ਇਸ ਤਰ੍ਹਾਂ ਨਾਲ ਬੰਨ੍ਹਿਆ ਕਿ ਉਹ ਪਾਲਕੀ ਬਣ ਗਈ।

ਸੀਆਰਪੀਐੱਫ ਦੇ ਜਵਾਨਾਂ ਨੇ ਨਕਸਲ ਪ੍ਰਭਾਵਿਤ ਖੇਤਰ ਵਿੱਚ ਸ਼ਲਾਘਾਯੋਗ ਹਿੰਮਤ ਵਿਖਾਈ।

ਔਰਤ ਨੂੰ ਚੁੱਕ ਕੇ ਲੈ ਜਾਣ ਦਾ ਸਾਧਨ ਤਾਂ ਬਣ ਗਿਆ, ਪਰ ਚੁਣੌਤੀ ਹੋਰ ਵੀ ਸੀ। ਪਹਿਲੀ ਇਹ ਕਿ ਮੁੱਖ ਸੜਕ ਇੱਥੋਂ 6 ਕਿੱਲੋਮੀਟਰ ਦੀ ਦੂਰੀ ‘ਤੇ ਸੀ ਅਤੇ ਦੂਜੀ ਕਿ ਰਾਹ ਵਿੱਚ ਪਏ ਨਕਸਲੀਆਂ ਜਾਂ ਬਾਰੂਦੀ ਸੁਰੰਗਾਂ ਦੇ ਹਮਲੇ ਨਾਲ ਨਜਿੱਠਣਾ ਪੈ ਸਕਦਾ ਹੈ। ਇਸ ਦੇ ਬਾਵਜੂਦ, ਸਿਪਾਹੀਆਂ ਨੇ ਔਰਤ ਨੂੰ ਲੈ ਜਾਣ ਦਾ ਫੈਸਲਾ ਕੀਤਾ। ਬਿਨਾਂ ਰੁਕੇ ਜਵਾਨ ਨੇ ਬੋਦੀ ਨੂੰ 6 ਕਿੱਲੋਮੀਟਰ ਤੱਕ ਪੈਦਲ ਤੁਰ ਕੇ ਹੀ ਲੈ ਗਏ।

ਇਸ ਘਟਨਾ ਨੇ ਸੀਆਰਪੀਐੱਫ ਨੂੰ ਦਰਪੇਸ਼ ਸਥਿਤੀ ਅਤੇ ਨਕਸਲੀਆਂ ਦੀ ਹਿੰਸਾ ਨਾਲ ਨਜਿੱਠਣ ਲਈ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਨਮੂਨਾ ਵੀ ਪੇਸ਼ ਕੀਤਾ। ਇਸ ਦੇ ਨਾਲ, ਉਨ੍ਹਾਂ ਨੇ ਸਰਕਾਰਾਂ ਦੇ ਦਾਅਵਿਆਂ ਦੀ ਪੋਲ ਵੀ ਖੋਲ ਦਿੱਤੀ, ਜੋ ਇਸ ਰਾਜ ਵਿੱਚ ਵਿਕਾਸ ਦਾ ਦਾਅਵਾ ਕਰਦੀਆਂ ਹਨ। ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਲੋਕਾਂ ਨੂੰ ਵਾਹਨ ਫੜਨ ਲਈ ਛੇ ਕਿੱਲੋਮੀਟਰ ਪਹਿਲਾਂ ਪੈਦਲ ਤੁਰਨਾ ਪੈਂਦਾ ਹੈ ਅਤੇ ਜੰਗਲੀ ਕੱਚੇ ਰਸਤਿਆਂ ‘ਤੇ ਇੱਥੇ ਉਹ ਕਿੰਨੇ ਜੋਖਮ ਵਿਚਾਲੇ ਜਿੰਦਾ ਰਹਿੰਦੇ ਹੋਣਗੇ।