ਭਾਰਤੀ ਫੌਜ ਵਿੱਚ ਕੋਰੋਨਾ ਵਾਇਰਸ ਨਹੀਂ, ਕੋਵਿਡ ਜੋਧਿਆਂ ਦਾ ਸਨਮਾਨ ਫਲਾਈ ਪਾਸਟ ਫੁੱਲਾਂ ਵਰਖਾ ਕਰਕੇ ਕੀਤਾ

96
ਫਲਾਈ ਪਾਸਟ ਦੀ ਸੰਕੇਤਕ ਫੋਟੋ।

ਭਾਰਤ ਸਮੇਤ ਪੂਰੀ ਦੁਨੀਆ ਦੇ ਜਿਆਦਾਤਰ ਵੱਡੇ ਮੁਲਕਾਂ ਵਿੱਚ ਤਰਥੱਲੀ ਮਚਾਉਣ ਵਾਲੇ ਕੋਵੇਲ ਕੋਰੋਨਾ ਵਾਇਰਸ ਤੋਂ ਭਾਰਤੀ ਫੌਜਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਹੋਇਆ ਹੈ। ਭਾਰਤੀ ਫੌਜਾਂ ਵਿੱਚ ਕੋਵਿਡ-19 ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਦਾਅਵਾ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਜਿਸ ਵਿੱਚ ਤਿੰਨੇ ਫੌਜਾਂ ਦੇ ਮੁਖੀ ਮੌਜੂਦ ਸਨ। ਸੰਕਟ ਦੀ ਇਸ ਘੜੀ ਵਿੱਚ ਏਕਤਾ ਦਾ ਪ੍ਰਗਟਾਵਾ ਕਰਨ ਲਈ ਐਤਵਾਰ ਨੂੰ ਕੋਵਿਡ ਜੋਧਿਆਂ ਦੇ ਸਨਮਾਨ ਅਤੇ ਦੇਸ਼ ਭਰ ਵਿੱਚ ਫੌਜ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦੇਣ ਲਈ ਇਹ ਪ੍ਰੈੱਸ ਕਾਨਫਰੰਸ ਕੀਤੀ ਗਈ।

ਸੀਡੀਐੱਸ ਜਨਰਲ ਰਾਵਤ ਨੇ ਇੱਕ ਸਵਾਲ ਦੇ ਜਵਾਬ ਵਿੱਚ ਸੀਡੀਐੱਸ ਜਨਰਲ ਰਾਵਤ ਨੇ ਕਿਹਾ ਕਿ ਭਾਰਤ ਦੀ ਹਥਿਆਰਬੰਦ ਫੌਜਾਂ ਦੋ ਸਿਧਾਂਤ ਦੇ ਮੁਤਾਬਿਕ ਕੰਮ ਕਰ ਰਹੀਆਂ ਹਨ: ਤਾਕਤ ਦੀ ਰੱਖਿਆ ਅਤੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ। ਉਨ੍ਹਾਂ ਕਿਹਾ ਕਿ ਫੌਜਾਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਇੱਕ ਵੀ ਸਿਪਾਹੀ, ਸਮੁੰਦਰੀ ਫੌਜ ਜਾਂ ਹਵਾਈ ਫੌਜ ਦਾ ਜਵਾਨ ਇਸ ਵਾਇਰਸ ਦਾ ਸ਼ਿਕਾਰ ਨਹੀਂ ਹੈ।

ਸੀਡੀਐੱਸ ਜਨਰਲ ਬਿਪਿਨ ਰਾਵਤ।

ਜਨਰਲ ਰਾਵਤ ਨੇ ਕਿਹਾ ਕਿ 3 ਮਈ ਯਾਨੀ ਐਤਵਾਰ ਨੂੰ ਫ੍ਰੰਟ ਦੇ ਜੋਧੇ ਸਿਹਤ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕਰਨ ਅਤੇ ਸੰਕਟ ਦੇ ਸਮੇਂ ਦੇਸ਼ ਦੀ ਏਕਤਾ ਲਈ ਸਤਿਕਾਰ ਦਰਸਾਉਣ ਲਈ ਜੰਗੀ ਜਹਾਜ਼ ਫਲਾਈ ਪਾਸਟ ਕਰਨਗੇ। ਇਹ ਜਹਾਜ਼ ਕਸ਼ਮੀਰ ਦੇ ਸ੍ਰੀਨਗਰ ਤੋਂ ਕੇਰਲਾ ਦੇ ਤਿਰੂਵਨੰਤਪੁਰਮ ਅਤੇ ਅਸਾਮ ਦੇ ਡਿਬਰੂਗੜ੍ਹ ਤੋਂ ਗੁਜਰਾਤ ਦੇ ਕੱਛ ਤੱਕ ਉੱਡਾਣ ਭਰ ਕੇ ਭਾਰਤੀ ਹਵਾਈ ਫੌਜ ਵੱਲੋਂ ਧੰਨਵਾਦ ਪ੍ਰਗਟ ਕਰਨਗੇ। ਫੌਜ ਦੇ ਹੈਲੀਕਾਪਟਰ ਹਸਪਤਾਲਾਂ ‘ਤੇ ਫੁੱਲਾਂ ਦੀ ਵਰਖਾ ਕਰਨਗੇ। ਉੱਥੇ ਹੀ ਫੌਜ ਦੇ ਬੈਂਡ ਮੁਲਕ ਭਰ ਵਿੱਚ ਕੋਵਿਡ ਵਾਰੀਅਰਸ ਨੂੰ ਸਮਰਪਿਤ ਸੰਗੀਤ ਵਜਾਉਣਗੇ। ਸਮੁੰਦਰੀ ਫੌਜ ਅਤੇ ਸਮੁੰਦਰੀ ਤੱਟ ਰੱਖਿਅਕ ਦੇ ਸਮੁੰਦਰੀ ਜਹਾਜ਼ਾਂ ਅਤੇ ਕਿਸ਼ਤੀਆਂ ਇਨ੍ਹਾਂ ਜੋਧਿਆਂ ਦੇ ਸਨਮਾਨ ਵਿੱਚ ਇਕ ਵਿਸ਼ੇਸ਼ ਫੋਰਮੇਸ਼ਨ ਬਣਾਉਣਗੀਆਂ।

ਸੀਡੀਐਸ ਜਨਰਲ ਬਿਪਿਨ ਰਾਵਤ ਦੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਜ਼ਮੀਨੀ ਫੌਜ ਮੁੱਖੀ ਮਨੋਜ ਨਰਵਣੇ, ਭਾਰਤੀ ਹਵਾਈ ਫੌਜ ਦੇ ਮੁਖੀ ਮਾਰਸ਼ਲ ਆਰਕੇਐੱਸ ਭਦੌਰੀਆ ਅਤੇ ਨੇਵੀ ਚੀਫ਼ ਐਡਮਿਰਲ ਕਰਮਵੀਰ ਸਿੰਘ ਮੌਜੂਦ ਸਨ। ਭਾਰਤੀ ਫੌਜ ਦੇ ਅਧਿਕਾਰੀ ਐਤਵਾਰ ਨੂੰ ਦਿੱਲੀ ਦੇ ਨੈਸ਼ਨਲ ਪੁਲਿਸ ਮੈਮੋਰੀਅਲ ਵਿਖੇ ਉਨ੍ਹਾਂ ਪੁਲਿਸ ਕਰਮਚਾਰੀਆਂ ਦੇ ਸਨਮਾਨ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨਗੇ ਜੋ ਕੋਵਿਦ ਸੰਕਟ ਨਾਲ ਸਿੱਧੇ ਤੌਰ ‘ਤੇ ਲੜ ਚੁੱਕੇ ਹਨ।