ਭਾਰਤ ਦੇ ਸਭਤੋਂ ਵੱਡੇ ਕੁਆਰੰਟਾਈਨ ਕੇਂਦਰ ਦਾ ਦਿਨ ਭਰ ਦਾ ਬੰਦੋਬਸਤ ਫੌਜ ਹਵਾਲੇ

71
ਨਰੇਲਾ ਕੁਆਰੰਟਾਈਨ ਸੈਂਟਰ

ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਸ਼ੱਕੀਆਂ ਦਾ ਪ੍ਰਬੰਧ ਕਰਨ ਲਈ ਬਣਾਏ ਗਏ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟਾਈਨ ਕੇਂਦਰਾਂ ਵਿੱਚੋਂ ਇੱਕ ਨਰੇਲਾ ਕੁਆਰੰਟਾਈਨ ਸੈਂਟਰ ਚਲਾਉਣ ਵਿੱਚ ਹੁਣ ਫੌਜ ਜ਼ੋਰਦਾਰ ਢੰਗ ਨਾਲ ਅੱਗੇ ਆਈ ਹੈ। ਦਿੱਲੀ ਸਰਕਾਰ ਦੇ ਇਸ ਕੇਂਦਰ ਦੇ ਸੰਚਾਲਨ ਵਿੱਚ ਉਂਝ ਤਾਂ ਫੌਜ 1 ਅਪ੍ਰੈਲ ਤੋਂ ਸਹਿਯੋਗ ਦੇ ਰਹੀ ਹੈ, ਪਰ ਹੁਣ ਸਵੇਰੇ ਤੋਂ ਸ਼ਾਮ ਤੱਕ ਸਮੁੱਚਾ ਪ੍ਰਬੰਧ ਫੌਜ ਦੀ ਟੀਮ ਹੀ ਕਰਦੀ ਹੈ।

ਦਿੱਲੀ ਦੇ ਸਰਹੱਦੀ ਇਲਾਕੇ ਵਿੱਚ ਇਸ ਕੇਂਦਰ ਦੀ ਸਥਾਪਨਾ ਦਿੱਲੀ ਸਰਕਾਰ ਨੇ ਮਾਰਚ 2020 ਦੇ ਅੱਧ ਵਿੱਚ ਕੀਤੀ ਸੀ। ਸ਼ੁਰੂਆਤੀ ਦਿਨਾਂ ਵਿੱਚ, ਇਸ ਕੇਂਦਰ ਵਿੱਚ ਮਿੱਤਰ ਮੁਲਕਾਂ ਤੋਂ ਆਈ 250 ਵਿਦੇਸ਼ੀ ਨਾਗਰਿਕਾਂ ਨੂੰ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਨਿਜ਼ਾਮੂੱਦੀਨ ਮਰਕਜ਼ ਦੇ 1000 ਤੋਂ ਵੱਧ ਲੋਕਾਂ ਨੂੰ ਇੱਥੇ ਰੱਖਿਆ ਗਿਆ ਸੀ। 1 ਅਪ੍ਰੈਲ ਤੋਂ ਫੌਜੀ ਡਾਕਟਰਾਂ ਅਤੇ ਨਰਸਿੰਗ ਮੁਲਾਜ਼ਮਾਂ ਦਾ ਇੱਕ ਸਮੂਹ ਨਰੇਲਾ ਕੁਆਰੰਟਾਈਨ ਸੈਂਟਰ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਕਰ ਰਿਹਾ ਹੈ।

ਨਰੇਲਾ ਕੁਆਰੰਟਾਈਨ ਸੈਂਟਰ

ਫੌਜ ਨੇ ਹੁਣ 16 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਇਸ ਕੁਆਰੰਟਾਈਨ ਕੇਂਦਰ ਦੇ ਬੰਦੋਬਸਤ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ, ਜਿਸ ਨਾਲ ਦਿੱਲੀ ਸਰਕਾਰ ਦੇ ਡਾਕਟਰਾਂ ਅਤੇ ਡਾਕਟਰੀ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਨੂੰ ਹੁਣ ਸਿਰਫ਼ ਇਸ ਕੇਂਦਰ ਦਾ ਪ੍ਰਬੰਧਨ ਸਿਰਫ਼ ਰਾਤ ਨੂੰ ਕਰਨਾ ਪੈ ਰਿਹਾ ਹੈ। ਫੌਜ ਦੀ ਟੀਮ ਵਿੱਚ 40 ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ 6 ਮੈਡੀਕਲ ਅਧਿਕਾਰੀ ਅਤੇ ਨਾਲ ਹੀ 18 ਪੈਰਾ ਮੈਡੀਕਲ ਸਟਾਫ ਸ਼ਾਮਲ ਹਨ ਅਤੇ ਇਹ ਉਹ ਲੋਕ ਹਨ ਜੋ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਨ।

ਫਿਲਹਾਲ ਨਰੇਲਾ ਦੇ ਕੁਆਰੰਟਾਈਨ ਕੇਂਦਰ ਵਿੱਚ ਮਰਕਜ਼ ਦੇ 932 ਮੈਂਬਰਾਂ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚੋਂ 367 ਲੋਕਾਂ ਦੇ ਕੋਵਿਡ ਟੈਸਟ ਪਾਜੀਟਿਵ ਪਾਏ ਗਏ ਹਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, “ਆਰਮੀ ਮੈਡੀਕਲ ਟੀਮ ਦੇ ਪੇਸ਼ੇਵਰ ਵਤੀਰੇ ਨੇ ਉੱਥੋਂ ਦੇ ਵਸਨੀਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਉਹ ਆਰਮੀ ਮੈਡੀਕਲ ਟੀਮ ਨਾਲ ਬਹੁਤ ਸਹਿਯੋਗ ਅਤੇ ਸਕਾਰਾਤਮਕ ਵਿਵਹਾਰ ਕਰ ਰਹੇ ਹਨ।”