ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਦੀ ‘ਦ ਸਰਕਾਰੀ ਮੁਸਲਮਾਨ’ ਕਿਤਾਬ ਤੇ ਵਿਵਾਦ

641
ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ
ਭਾਰਤੀ ਸੈਨਾ ਦੇ ਜਨਰਲ ਜ਼ੂਮ ਸ਼ਾਹ ਦੀ ਆਤਮਕਥਾ 'ਦ ਸਰਕਾਰੀ ਮੁਸਲਮਾਨ' (The Sarkari Mussalman).

ਦੋ ਸਾਲ ਦੇ ਸੈਨਿਕ ਇਤਿਹਾਸ ਦੇ ਖਾਨਦਾਨ ਵਾਲੇ ਭਾਰਤੀ ਸੈਨਾ ਦੇ ਜਨਰਲ ਜ਼ੂਮ ਸ਼ਾਹ ਦੀ ਆਤਮਕਥਾ ‘ਦ ਸਰਕਾਰੀ ਮੁਸਲਮਾਨ’ (The Sarkari Mussalman) ਆਖ਼ਰ ਵਿਵਾਦਾਂ ‘ਚ ਰਿਲੀਜ਼ ਹੋਈ। ਰਿਟਾਇਰਡ ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਨੂੰ ਸੈਨਾ ਨੇ ਇੱਕ ਤਰ੍ਹਾਂ ਨਾਲ ਉਦੋਂ ਤੋਂ ਹੀ ਜ਼ੂਮ ਸ਼ਾਹ ਬਣਾਇਆ ਸੀ ਜਦੋਂ ਤੋਂ ਉਹ ਨੈਸ਼ਨਾਲ ਡਿਫੈਂਸ ਅਕੈਡਮੀ ‘ਚ ਕੈਡਿਤ ਸਨ। ਇਸ ਤਰ੍ਹਾਂ ਸਾਰੇ ਹੀ ਫੌਜੀ ਉਹਨਾਂ ਨੂੰ ਜ਼ੂਮ ਸ਼ਾਹ ਕਹਿ ਕੇ ਬੁਲਾਉਣ ਲੱਗੇ। ਮਸ਼ਹੂਰ ਅਦਾਕਾਰ ਨਸੀਰੂਦੀਨ ਸ਼ਾਹ, ਉਨ੍ਹਾਂ ਤੋਂ ਦੋ ਸਾਲ ਵੱਡੇ ਭਰਾ ਜ਼ਹੀਰ ਸ਼ਾਹ ਦੇ ਰੈਂਕ ਬਦਲਦੇ ਰਹੇ।ਉਹ ਸੈਕਿੰਡ ਲੈਫਟੀਨੈਂਟ ਤੋਂ ਲੈ ਕੇ ਡਿਪਟੀ ਚੀਫ ਆਫ ਆਰਮੀ ਸਟਾਫ ਬਣੇ ਪਰ ਜ਼ੂਮ ਉਹਨਾਂ ਦੇ ਨਾਮ ਨਾਲ ਹਮੇਸ਼ਾ ਜੁੜਿਆ ਰਿਹਾ। ਸਾਲ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਮਹਾਨ ਓਹਦੇ ਤੋਂ ਹਟਣ ਤੋਂ ਬਾਅਦ ਮਿਲੀ ਫੁਰਸਤ ਵਿੱਚ ਉਹਨਾਂ ਨੇ ਇਹ ਕਿਤਾਬ ਲਿਖੀ।

ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ
ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਆਪਣੇ ਭਰਾ ਫਿਲਮ ਅਦਾਕਾਰ ਨਸੀਰੂਦੀਨ ਸ਼ਾਹ ਅਤੇ ਜਹੀਰੂਦੀਨ ਸ਼ਾਹ ਅਤੇ ਮਾਤਾ – ਪਿਤਾ ਦੇ ਨਾਲ।

ਜਨਰਲ ਜ਼ਮੀਰ ਸ਼ਾਹ ਦੀ ਲਿਖੀ ਕਿਤਾਬ ‘ਦ ਸਰਕਾਰੀ ਮੁਸਲਮਾਨ’ (The Sarkari Mussalman) ਦਾ ਜਦੋਂ ਦਿੱਲੀ ਦੇ ਪੂਰਵ ਉਪ ਰਾਸਟਰਪਤੀ ਹਾਮਿਦ ਅੰਸਾਰੀ ਅਧਿਅੈਨ ਕਰ ਰਹੇ ਸੀ ਉਦੋਂ ਇੰਡੀਅਨ ਇੰਟਰਨੈਸ਼ਨਲ ਸੈਂਟਰ ਦੇ ਉਸ ਆਡੀਟੋਰੀਅਮ ‘ਚ ਜਿੰਨੇ ਲੋਕ ਸਨ, ਉਸੇ ਤਾਦਾਦ ‘ਚ ਭੀੜ ਬਾਹਰ ਵੀ ਰਹੀ ਹੋਵੇਗੀ। ਦਿੱਲੀ ‘ਚ ਕਿਸੇ ਕਿਤਾਬ ਦੇ ਲਾਂਚ ਤੇ ਅਜਿਹੀ ਭੀੜ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ। ਪਰ ਇਸ ਭੀੜ ਦੀ ਉੱਥੇ ਇਕੱਠੇ ਹੋਣ ਦੇ ਵੱਖ ਵੱਖ ਕਾਰਣ ਵੀ ਸਨ। ਆਪਣੇ ਜੀਵਨ ਦੇ ਤਜ਼ਰਬਿਆਂ ਦੀ ਇਹ ਕਿਤਾਬ ਭਾਰਤੀ ਸੈਨਾ ਦੇ ਰਿਟਾਇਰਡ ਜਨਰਲ ਨੇ ਉਸ ਦੌਰ ‘ਚ ਲਿਖੀ ਜਦੋਂ ਸੈਨਾ ਨਾਲ ਜੁੜੇ ਵਿਸ਼ੇ ਲਗਾਤਾਰ ਸੁਰਖੀਆਂ ‘ਚ ਰਹਿੰਦੇ ਹਨ, ਦੂਜਾ ਉਹਨਾਂ ਤੇ ਉਹਨਾਂ ਦੇ ਭਰਾ ਨਸਰੂਦੀਨ ਸ਼ਾਹ ਦੇ ਨਾਲ ਨਾਲ ਅਦਾਕਾਰ ਪੁੱਤਰ ਮੇਜ਼ਰ ਮੁਹੰਮਦ ਅਲੀ ਸ਼ਾਹ ਦੇ ਪ੍ਰਸੰਸ਼ਕ, ਤੇ ਅਲੀਗੜ੍ਹ ਯੂਨੀਵਰਸਿਟੀ ਨਾਲ ਉਹਨਾਂ ਦਾ ਜੋੜਿਆ ਹੋਣਾ ਅਤੇ ਕਿਤਾਬ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸਦਾ ਵਿਵਾਦਾਂ ‘ਚ ਘਿਰ ਜਾਣਾ ਭੀੜ ਦੀ ਮੌਜ਼ੂਦਗੀ ਦਾ ਸਭ ਤੋਂ ਵੱਡਾ ਕਾਰਣ ਬਣੀ। ਵਿਵਾਦ ਵੀ ਅਜਿਹਾ ਜਿਸ ਦਾ ਸੰਬੰਧ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੀ ਸਭ ਤੋਂ ਮਹਾਨ ਸਖਸ਼ੀਅਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਹੈ।

ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ
ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਇੱਕ ਲੈਕਚਰ ਦੇ ਦੌਰਾਨ

ਅਸਲ ‘ਚ ਆਪਣੇ ਜੀਵਨ ਦੇ ਕਈ ਪਹਿਲੂਆਂ ਦੀ ਚਰਚਾ ਕਰਦੇ ਸਮੇਂ ਜਨਰਲ ਜ਼ੂਮ ਸ਼ਾਹ ਨੇ ਇਸ ਕਿਤਾਬ ਦੇ ਕੁੱਝ ਪੰਨੇ 2002 ‘ਚ ਗੁਜਰਾਤ ‘ਚ ਹੋਏ ਦੰਗੇ ਦੇ ਹਾਲਾਤਾਂ ਤੋਂ ਨਿਬਟਣ ਲਈ ਕੀਤੀ ਗਈ ਆਪਣੀ ਤੈਨਾਤੀ ਨੂੰ ਵੀ ਸਮਰਪਿਤ ਕੀਤੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਨ। ਕਿਤਾਬ ‘ਚ ਲਿਖਿਆ ਗਿਆ ਕਿ ਗੋਧਰਾ ਕਾਂਡ ਤੋਂ ਬਾਅਦ ਅਹਿਮਦਾਬਾਦ ਤੇ ਬੱਰੋਦਰਾ ਜਿਹੇ ਸ਼ਹਿਰਾਂ ‘ਚ ਹੋਏ ਦੰਗਿਆਂ ਤੇ ਕਾਬੂ ਪਾਉਣ ਲਈ ਸੈਨਾ ਤਾ ਬੁਲਾਈ ਗਈ ਪਰ ਉਸ ਲਈ ਸਮੇਂ ਤੇ ਉਹ ਜ਼ਰੂਰੀ ਬੰਦੋਬਸਤ ਨਹੀਂ ਕੀਤੇ ਗਏ ਜਿਸ ਨਾਲ ਉਹ ਕੰਮ ਕਰ ਸਕਦੀ। ਇਹਨਾਂ ਬੰਦੋਬਸਤਾਂ ਨੂੰ ਮੁਹੱਈਆ ਕਰਵਾਉਣ ‘ਚ ਦੇਰੀ ਹੋਈ ਜੋ ਕਿ ਪ੍ਰਸ਼ਾਸਨਿਕ ਨਾਕਾਮੀ ਸੀ। ਜਨਰਲ ਜਮੀਰੂਦੀਨ ਸ਼ਾਹ ਦੇ ਅਨੁਸਾਰ ਦੇਰੀ ਦੀ ਹਾਲਤ ਉਦੋਂ ਹੋਈ ਸੀ ਜਦੋਂ ਉਹਨਾਂ ਨੇ ਉੱਥੇ ਪਹੁੰਚਦੇ ਹੀ ਨਰੇਂਦਰ ਮੋਦੀ ਨਾਲ ਮੌਕੇ ਤੇ ਮੌਜੂਦ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦੀ ਮੌਜ਼ੂਦਗੀ ‘ਚ ਮੁਲਾਕਾਤ ਕੀਤੀ ਸੀ। ਸੈਨਾ ਨੂੰ ਸਥਾਨਕ ਪ੍ਰਸ਼ਾਸਨ ਦੀ ਮਦਦ ਦੀ ਜ਼ਰੂਰਤ ਸੀ ਜੋ ਕਿ ਪੂਰੇ ਇੱਕ ਦਿਨ ਬਾਅਦ ਮੁਹੱਈਆ ਕਰਵਾਈ ਗਈ। ਇਸ ਦੌਰਾਨ ਜਾਣ ਮਾਲ ਦਾ ਬਹੁਤ ਨੁਕਸਾਨ ਹੋਇਆ।

ਕਿਤਾਬ ਦਾ ਇਹ ਪੱਖ ਰਿਲੀਜ਼ ਤੋਂ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਪੂਰਵ ਉਪ ਰਾਸ਼ਟਪਤੀ ਹਾਮਿਦ ਅੰਸਾਰੀ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਫੋਰਮ ਫਾਰ ਮੁਸਲਿਮ ਸਟੱਡੀਜ਼ ਐਂਡ ਅਨਾਲਸਿਜ਼ ਦੇ ਸਾਬਕਾ ਮੀਡੀਆ ਸਲਾਹਕਾਰ ਡਾਕਟਰ ਜਾਸੀਮ ਮੁਹੰਮਦ ਨੇ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਕਿ ਉਹ ਜਨਰਲ ਜਮੀਰੂਦੀਨ ਸ਼ਾਹ ਦੀ ਕਿਤਾਬ ਦਾ ਵਿਮੋਚਨ ਨਾ ਕਰਨ। ਪੱਤਰ ‘ਚ ਇਸ ਗੱਲ ਦਾ ਹਵਾਲਾ ਦਿੱਤਾ ਗਿਆ ਕਿ ਕਿਤਾਬ ‘ਚ ਗਲਤ ਤੱਥ ਪੇਸ਼ ਕੀਤੇ ਗਏ ਹਨ।

ਉੰਝ ਜਨਰਲ ਜ਼ਮੀਰ ਸ਼ਾਹ ਦੀ ਕਿਤਾਬ ਦੇ ਵਿਮੋਚਨ ਨੂੰ ਰਾਜਨੀਤਕ ਨਜਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਇਸੇ ਸਾਲ ਭਾਰਤ ਦੇ ਕੁੱਝ ਰਾਜਾਂ ‘ਚ ਵਿਧਾਨਸਭਾ ਚੋਣਾਂ ਹੋਣੀਆਂ ਹਨ ਅਤੇ ਉੱਥੇ ਹੀ ਅਗਲੇ ਸਾਲ ਲੋਕਸਭਾ ਦੀਆਂ ਚੋਣਾਂ ਵੀ ਹਨ। ਅਤੇ ਕਿਤਾਬ ‘ਦ ਸਰਕਾਰੀ ਮੁਸਲਮਾਨ’ ਦਾ ਇਹ ਹਿੱਸਾ ਮੁੱਖਮੰਤਰੀ ਨਰੇਂਦਰ ਮੋਦੀ( ਅਜੋਕੇ ਪ੍ਰਧਾਨਮੰਤਰੀ) ਦੇ ਪ੍ਰਸ਼ਾਸਨਿਕ ਸਮਰੱਥਾ ਤੇ ਸਵਾਲ ਖੜ੍ਹੇ ਕਰਦਾ ਹੈ ਜਾਂ ਫੇਰ ਉਹਨਾਂ ਦੀ ਕਮਿਊਨਲਿਸਟ ਸੋਚ ਵਾਲੇ ਇਨਸਾਨ ਦੀ ਛਵੀ ਵੱਲ ਇਸ਼ਾਰਾ ਕਰਦਾ ਹੈ। ਇਸੇ ਕਾਰਣ ਇਸ ਕਿਤਾਬ ਦਾ ਵਿਵਾਦਮਈ ਹੋਣਾ ਜ਼ਹਿਰ ਹੈ।

ਸਿਆਸਤ ਅਤੇ ਵਿਵਾਦ ਇਸ ਲਈ ਵੀ:

ਕਿਤਾਬ ਦੇ ਕੁੱਝ ਕੁ ਪੰਨਿਆਂ ਕਰਨ ਉਸ ਦਾ ਵਿਵਾਦਾਂ ਵਿੱਚ ਘਿਰ ਜਾਣ ਦੇ ਲਈ ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਮੀਡੀਆ ਤੇ ਦੋਸ਼ ਲਾਉਂਦੇ ਹਨ। ਉਹਨਾਂ ਨੇ ਕਿਤਾਬ ‘ਚ ਬਹੁਤ ਕੁੱਝ ਹੈ ਪਰ ਮੀਡੀਆ ਨੇ ਉਸੇ ਇੱਕ ਪੱਖ ਨੂੰ ਉਜਾਗਰ ਕਰਕੇ ਕਿਤਾਬ ਨੂੰ ਵਿਵਾਦਾਂ ‘ਚ ਖੜਾ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕਿਤਾਬ ਜਾਂ ਇਸ ਵਿਚਲੀ ਕਿਸੇ ਘਟਨਾ ਨੂੰ ਰਾਜਨੀਤਕ ਮਕਸਦ ਤੋਂ ਨਹੀਂ ਲਿਖਿਆ ਗਿਆ।

ਦੂਜੇ ਪਾਸੇ ਸੱਚ ਇਹ ਵੀ ਹੈ ਕਿ ਕਿਤਾਬ ਦੇ ਰਿਲੀਜ਼ ਤੋਂ ਪਹਿਲਾਂ ਅਤੇ ਬਾਅਦ ‘ਚ ਵੀ ਉਹ ਇਸ ਮੁੱਦੇ ਤੇ ਬਹੁਤ ਸੁਰਖੀਆਂ ਵਿੱਚ ਰਹੇ। ਕਿਤਾਬ ‘ਚ ਗੁਜਰਾਤ ਦੰਗਿਆਂ ਨਾਲ ਪ੍ਰਕਾਸ਼ਿਤ ਪੰਨਿਆਂ ਨੂੰ ਪੂਰਵ ਉਪ ਰਾਸ਼ਟਰਪਤੀ ਡਾਕਟਰ ਹਾਮਿਦ ਅੰਸਾਰੀ ਨੇ ਖਾਸ ਤੌਰ ਤੇ ਪੁਆਇੰਟ ਟੁ ਪੁਆਇੰਟ ਪੜ੍ਹ ਕੇ ਸੁਣਾਇਆ।

ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ
ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਆਪਣੇ ਭਰਾ ਨਸਰੂਦੀਨ ਸ਼ਾਹ ਦੇ ਨਾਲ ਬੈਡਮਿੰਟਨ ‘ਚ ਦੋ ਦੋ ਹੱਥ ਕਰਦੇ ਹੋਏ।

ਬਚਪਨ ਦੀ ਗੱਲ:

ਬ੍ਰਿਟਿਸ਼ ਸਾਸ਼ਨ ਦੀ ਗੁਲਾਮੀ ਤੋਂ ਭਾਰਤ ਦੀ ਆਜ਼ਾਦੀ ਦੇ ਠੀਕ ਇੱਕ ਸਾਲ ਬਾਅਦ ਮਤਲਬ ਕਿ 15 ਅਗਸਤ 1948 ‘ਚ ਉਤਰਪਰਦੇਸ਼ ਦੇ ਬਹਿਰਾਇਚ ‘ਚ ਪੈਦਾ ਹੋਏ ਜ਼ਮੀਰ ਸ਼ਾਹ ਨੂੰ ਮਾਂ ਤੋਂ ਵੱਖ ਕਰਕੇ ਮੋਸੀ ਦੇ ਕੋਲ ਉੱਤਰ ਪੱਛਮ ਉਤਰਪਰਦੇਸ਼ ਦੇ ਇਤਹਾਸਿਕ ਸ਼ਹਿਰ ਮੇਰਠ ਦੇ ਕੋਲ ਸਰਧਨਾ ਭੇਜ ਦਿੱਤਾ ਗਿਆ ਸੀ, ਇੱਥੇ ਉਹਨਾਂ ਦੀ ਮੁੱਢਲੀ ਸਿੱਖਿਆ ਮਦਰਸੇ ‘ਚ ਸ਼ੁਰੂ ਹੋਈ। ਇਸ ਤੋਂ ਬਾਅਦ ਉਹਨਾਂ ਨੂੰ ਨੈਨੀਤਾਲ ਦੇ ਬੋਰਡਿੰਗ ‘ਚ ਭੇਜ ਦਿੱਤਾ ਗਿਆ। ਨਸਰੂਦੀਨ ਸ਼ਾਹ ਵੀ ਉਹਨਾਂ ਨਾਲ ਇੱਥੇ ਹੀ ਪੜ੍ਹੇ।

ਧਰਮ ਦੇ ਆਧਾਰ ਤੇ ਕੋਈ ਭੇਦ ਭਾਵ ਨਹੀਂ

ਕਿਤਾਬ ‘ਚ ਜ਼ਮੀਰ ਉਦੀਨ ਸ਼ਾਹ ਨੇ ਕਈ ਜ਼ਰੂਰੀ ਅਤੇ ਸੰਵੇਦਨਸ਼ੀਲ ਮੁੱਦਿਆਂ ਅਤੇ ਪਲਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਦਾ ਤਜ਼ੁਰਬਾ ਇਹ ਹੈ ਕਿ ਭਾਰਤੀ ਸੈਨਾ ‘ਚ ਕਦੇ ਵੀ ਮਜ਼ਹਬੀ ਵਿਸ਼ਵਾਸ ਦੇ ਆਧਾਰ ਤੇ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ। ਇੱਥੇ ਸਭ ਦਾ ਧਰਮ ਇੱਕ ਹੀ ਹੁੰਦਾ ਹੈ – ਭਾਰਤੀ। ਜਨਰਲ ਉਸ ਮੰਦਿਰ ਪਰੇਡ ਦਾ ਜ਼ਿਕਰ ਵੀ ਕਰਦੇ ਹਨ ਜਿਸ ਚ ਸੈਨਾ ‘ਚ ਰਹਿੰਦੇ ਉਹਨਾਂ ਨੇ ਹਿੱਸਾ ਲਿਆ ਸੀ। ਉਹਨਾਂ ਨੇ ਉਦੋਂ ਦੇ ਹਾਲਾਤ ਵੀ ਬਿਆਨ ਕੀਤੇ ਜਦੋਂ ਉਹਨਾਂ ਨੇ ਪਾਕਿਸਤਾਨ ਸੈਨਾ ਦੇ ਵਿਰੁੱਧ ਮੋਰਚਾ ਸਾਂਭਿਆ ਸੀ। ਵੱਖ ਵੱਖ ਓਹਦੀਆਂ ਤੇ ਰਹਿੰਦੇ ਹੋਏ ਉਹਨਾਂ ਨੇ ਰਾਜਸਥਾਨ ਤੋਂ ਲੈ ਕੇ ਜੰਮੂ ਕਸ਼ਮੀਰ ਅਤੇ ਸੀਮਾ ਦੇ ਪੂਰਵੀ ਰਾਜਾਂ ਤਕ ਸੈਨਾ ਦੀ ਅਗਵਾਈ ਕੀਤੀ

ਅਗਲੀ ਨਸਲ ਦਾ ਸੈਨਾ ਨਾਲ ਨਾਤਾ

ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ
ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਅਤੇ ਉਹਨਾਂ ਦੀ ਪਤਨੀ ਸਾਹਿਬਾ ਸਿਮੀ ਸ਼ਾਹ ਆਪਣੇ ਪੁੱਤਰ ਮੇਜਰ ਮੁਹੰਮਦ ਅਲੀ ਸ਼ਾਹ ਦੇ ਨਾਲ ਉਹਨਾਂ ਦੀ ਪਾਸਿੰਗ ਆਊਟ ਪਰੇਡ ਦੇ ਮੌਕੇ ਤੇ।

ਦਿਲਚਸਪ ਗੱਲ ਹੈ ਜਿਸ ਸਮੇਂ ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਉੱਤਰ ਪੂਰਬ ਵਿਚ ਜਨਰਲ ਅਫਸਰ ਕਮਾਂਡਿੰਗ ਸਨ ਉਦੋਂ ਉਹਨਾਂ ਦੇ ਏ ਡੀ ਸੀ ਕੋਈ ਹੋਰ ਨਹੀਂ ਬਲਕਿ ਉਹਨਾਂ ਦੇ ਹੀ ਪੁੱਤਰ ਕੈਪਟਨ ਮੁਹੰਮਦ ਅਲੀ ਸ਼ਾਹ ਸਨ। ਸੈਨਾ ਨਾਲ ਜੁੜੇ ਰਹਿਣ ਦੀ ਪਰਿਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮੁਹੰਮਦ ਅਲੀ ਸ਼ਾਹ ਨੇ ਸ਼ਾਰਟ ਸਰਵਿਸ ਕਮਿਸ਼ਨ ਲਿਆ ਸੀ। ਇਸ ਦੌਰਾਨ ਉਹ ਵੀ ਜੰਮੂ ਕਸ਼ਮੀਰ ‘ਚ ਐਲ ਓ ਸੀ ਤੇ ਤੈਨਾਤ ਰਹੇ। ਪੰਜ ਸਾਲ ਸੈਨਾ ਚ ਰਹਿਣ ਤੋਂ ਬਾਅਦ ਮੇਜਰ ਦੇ ਓਹਦੇ ਤੇ ਆ ਕੇ ਉਹਨਾਂ ਨੇ ਸੈਨਾ ਛੱਡੀ। ਚਾਚਾ ਨਸਰੂਦੀਨ ਸ਼ਾਹ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਉਹਨਾਂ ਨੇ ਐਕਟਿੰਗ ਨੂੰ ਹੀ ਆਪਣਾ ਕਰੀਅਰ ਚੁਣਿਆ। ਗ਼ਦਰ ਸਮੇਤ ਤਕਰੀਬਨ 10 ਫ਼ਿਲਮਾਂ ‘ਚ ਕੰਮ ਕਰ ਚੁੱਕੇ ਮੁਹੰਮਦ ਸਲੀ ਸ਼ਾਹ ਆਸਟ੍ਰੇਲੀਆ ਵਿੱਖੇ ਬੋਰਡ ਆਫ ਫ਼ਿਲਮ ਫੈਸਟੀਵਲ ਐਂਡ ਐਂਟਰਟੇਨਮੈਂਟ ਦੇ ਮੈਂਬਰ ਹਨ। ਉਹ ਅੱਜ ਵੀ ਐਕਟਿੰਗ ਨਾਲ ਜੁੜੇ ਹੋਏ ਹਨ। ਜਨਰਲ ਜ਼ਮੀਰ ਉਦੀਨ ਸ਼ਾਹ ਦੇ ਦਾਮਾਦ ਵੀ ਭਾਰਤੀ ਨੋ ਸੈਨਾ ‘ਚ ਪਾਇਲਟ ਹਨ।

ਸਸ਼ਤਰ ਟ੍ਰਿਬਿਊਨਲ ਦੇ ਮੈਂਬਰ ਅਤੇ ਉਪਕੁਲਪਤੀ ਬਣੇ:

ਲੈਫਟੀਨੈਂਟ ਜਨਰਲ ਜ਼ਮੀਰ ਉਦੀਨ ਸ਼ਾਹ ਨੇ 1968 ‘ਚ ਸੈਨਾ ‘ਚ ਕਮਿਸ਼ਨ ਹਾਸਿਲ ਕੀਤਾ ਅਤੇ 2008 ਤਕ ਸੈਨਾ ਦੀ ਸੇਵਾ ਕੀਤੀ। ਇੰਨਾ ਹੀ ਨਹੀਂ ਬਲਕਿ ਇਸ ਤੋਂ ਬਾਅਦ ਵੀ ਸਸ਼ਤਰ ਟ੍ਰਿਬਿਊਨਲ ਦੇ ਮੈਂਬਰ ਤੇ ਸੈਨਾ ਨਾਲ ਸੰਬੰਧਿਤ ਕੰਮਾਂ ਨਾਲ ਜੁੜੇ ਰਹੇ। 2012 ਯੂ ਪੀ ਏ ਦੇ ਸ਼ਾਸਨ ਚ ਉਹਨਾਂ ਨੂੰ ਅਲੀਗੜ੍ਹ ਮੁਸਲਿਮ ਯੂਨਵਰਸਿਟੀ ਦਾ ਉਪਕੁਲਪਤੀ ਬਣਾਇਆ ਗਿਆ ਅਤੇ ਆਪਣੇ ਇਹਨਾਂ ਯੂਨੀਵਰਸਿਟੀ ਦੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਜ਼ਮੀਰ ਉਦੀਨ ਸ਼ਾਹ ਸਭ ਤੋਂ ਵੱਧ ਚੁਣੌਤੀਪੂਰਨ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਲੀਗੜ੍ਹ ਮੁਸਲਿਮ ਯੂਨਵਰਸਿਟੀ ਦੀ ਛਵੀ ਅਨਜਾਣ ਕਾਰਨਾਂ ਕਰਕੇ ਖਰਾਬ ਹੋਈ ਹੈ ਪਰ ਉਹਨਾਂ ਦੀਆਂ ਨਜਰਾਂ ‘ਚ ਉਹ ਭਾਰਤ ਦੀ ਪਹਿਲੇ ਦਰਜੇ ਦੀ ਯੂਨੀਵਰਸਿਟੀ ਹੈ।