ਹਵਾਈ ਸੈਨਾ ਦੇ ਮੁਖੀ ਵੀ.ਆਰ.ਚੌਧਰੀ ਨੇ ਮੌਜੂਦਾ ਜੰਗਾਂ ਤੋਂ ਸਿੱਖੇ ਸਬਕ ਦਾ ਜ਼ਿਕਰ ਕੀਤਾ

16
ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦਾ ਦੌਰਾ ਕਰਦੇ ਹੋਏ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੀਆਂ ਜੰਗਾਂ ਅਤੇ ਸੰਘਰਸ਼ਾਂ ਤੋਂ ਸਿੱਖੇ ਸਬਕ ਦਾ ਜ਼ਿਕਰ ਕੀਤਾ। ਸ਼੍ਰੀ ਚੌਧਰੀ 22 ਮਾਰਚ 2024 ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਦੌਰੇ ‘ਤੇ ਸਨ ਜਿੱਥੇ ਉਨ੍ਹਾਂ ਨੇ 79ਵੇਂ ਸਟਾਫ ਕੋਰਸ ਦੀ ਤਿਆਰੀ ਕਰ ਰਹੇ ਭਾਰਤੀ ਹਥਿਆਰਬੰਦ ਬਲਾਂ ਅਤੇ ਮਿੱਤਰ ਦੇਸ਼ਾਂ ਦੇ ਕਾਲਜ ਦੇ ਵਿਦਿਆਰਥੀ ਅਧਿਕਾਰੀਆਂ ਅਤੇ ਸਥਾਈ ਸਟਾਫ ਨੂੰ ਸੰਬੋਧਨ ਕੀਤਾ।

 

ਅਧਿਕਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਹਵਾਈ ਫੌਜ ਦੇ ਮੁਖੀ ਨੇ ਭਾਰਤੀ ਹਵਾਈ ਸੈਨਾ ਨੂੰ ਦਰਪੇਸ਼ ਚੁਣੌਤੀਆਂ, ਇਸਦੀ ਸਮਰੱਥਾ ਵਿਕਾਸ ਯੋਜਨਾ ਅਤੇ ਇਸ ਦੇ ਸਾਂਝੇ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਵੇਂ ਭਾਰਤੀ ਹਵਾਈ ਸੈਨਾ ਨੂੰ ਇੱਕ ਆਧੁਨਿਕ ਅਤੇ ਭਵਿੱਖ ਲਈ ਤਿਆਰ ਏਰੋਸਪੇਸ ਫੋਰਸ ਵਿੱਚ ਬਦਲਣਾ ਹੈ।

 

ਇੱਕ ਪ੍ਰੈੱਸ ਰਿਲੀਜ਼ ਦੇ ਅਨੁਸਾਰ, ਹਵਾਈ ਸੈਨਾ ਦੇ ਮੁਖੀ ਸ੍ਰੀ ਚੌਧਰੀ ਨੇ ਭਾਰਤੀ ਹਵਾਈ ਸੈਨਾ ਦੇ ਸਿੱਧਾਂਤ ਵਿੱਚ ਨਿਰਧਾਰਿਤ ਦ੍ਰਿਸ਼ਟੀਕੋਣ ਨੂੰ ਦੁਹਰਾਇਆ, ਜਿਸ ਵਿੱਚ ਨਿਰਣਾਇਕ ਏਰੋਸਪੇਸ ਸ਼ਕਤੀ ਪ੍ਰਦਾਨ ਕਰਨ ਲਈ ਇੱਕ ਚੁਸਤ ਅਤੇ ਅਨੁਕੂਲ ਹਵਾਈ ਸੈਨਾ ਦੀ ਕਲਪਨਾ ਕੀਤੀ ਗਈ ਹੈ।

 

ਹਵਾਈ ਸੈਨਾ ਦੇ ਮੁਖੀ ਦੇ ਭਾਸ਼ਣ ਨੇ ਵਿਵਾਦ ਵਾਲੇ ਖੇਤਰਾਂ ਤੋਂ ਭਾਰਤੀ ਪ੍ਰਵਾਸੀਆਂ ਨੂੰ ਕੱਢਣ ਅਤੇ ਆਫ਼ਤ ਰਾਹਤ ਕਾਰਜਾਂ ਦੌਰਾਨ ਭਾਰਤੀ ਹਵਾਈ ਸੈਨਾ ਦੁਆਰਾ ਨਿਭਾਈ ਗਈ ਪ੍ਰਮੁੱਖ ਭੂਮਿਕਾ ਨੂੰ ਉਜਾਗਰ ਕੀਤਾ। ਸ਼੍ਰੀ ਚੌਧਰੀ ਨੇ ਮੌਜੂਦਾ ਸੰਘਰਸ਼ਾਂ ਜਿਵੇਂ ਕਿ ਰੂਸ-ਯੂਕ੍ਰੇਨ ਜੰਗ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਤੋਂ ਸਿੱਖੇ ਮਹੱਤਵਪੂਰਨ ਹਵਾਈ ਸ਼ਕਤੀ ਸਬਕ ਨੂੰ ਵੀ ਉਜਾਗਰ ਕੀਤਾ।

 

ਹਵਾਈ ਸੈਨਾ ਮੁਖੀ ਨੂੰ ਚੱਲ ਰਹੀਆਂ ਸਿਖਲਾਈ ਗਤੀਵਿਧੀਆਂ ਅਤੇ ਡੀਐੱਸਐੱਸਸੀ ਵਿੱਚ ਸਾਂਝੇਦਾਰੀ ਲਈ ਦਿੱਤੇ ਜਾ ਰਹੇ ਹੌਸਲੇ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਦੀ ਸ਼ਲਾਘਾ ਕੀਤੀ ਗਈ।