ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਕਾਮਯਾਬੀ ਦੇ ਨਾਲ ਪ੍ਰੀਖਣ ਕੀਤਾ ਗਿਆ, ਜਿਸ ਨੂੰ ਭਾਰਤੀ ਸਮੁੰਦਰੀ ਫੌਜ ਦੇ ਸਵਦੇਸ਼ੀ ਵਿਨਾਸ਼ਕਾਰੀ ਆਈ.ਐੱਨ.ਐੱਸ. ਚੇੱਨਈ ਨੇ ਅਰਬ ਸਾਗਰ ਤੋਂ ਇੱਕ ਟੀਚੇ ਨੂੰ ਕਾਮਯਾਬੀ ਦੇ ਨਾਲ ਫੁੰਡਿਆ। ਬ੍ਰਾਹਮੋਜ਼ ਮਿਜ਼ਾਈਲ ਨੇ ਉੱਚ ਪੱਧਰੀ ਅਤੇ ਅਤਿ ਗੁੰਝਲਦਾਰ ਉਪਕਰਣਾਂ ਦੇ ਪ੍ਰਦਰਸ਼ਨ ਦੇ ਬਾਅਦ ਨਿਸ਼ਚਤ ਟੀਚੇ ਨੂੰ ਸਫਲਤਾਪੂਰਵਕ ਫੁੰਡਿਆ।
ਰੱਖਿਆ ਮੰਤਰਾਲੇ ਦੀ ਇੱਕ ਪ੍ਰੈੱਸ ਬਿਆਨ ਵਿੱਚ ਇਸ ਪ੍ਰੀਖਣ ਨਾਲ ਜੁੜੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਇੱਕ “ਵੱਡਾ ਹਥਿਆਰ” ਹੋਣ ਦੇ ਨਾਤੇ, ਇਹ ਬ੍ਰਹਮੋਸ ਵਿੱਚ ਲੰਮੇ ਸਮੇਂ ਲਈ ਜਲ ਸੈਨਾ ਦੇ ਟੀਚਿਆਂ ਨੂੰ ਪੂਰਾ ਕਰਕੇ ਜੰਗੀ ਜਹਾਜ਼ ਦੀ ਜੇਤੂ ਵਚਨਬੱਧਤਾ ਨੂੰ ਯਕੀਨੀ ਬਣਾਏਗਾ। ਇਸ ਤਰ੍ਹਾਂ ਵਿਨਾਸ਼ਕਾਰੀ ਨੂੰ ਭਾਰਤੀ ਨੇਵੀ ਦਾ ਇੱਕ ਹੋਰ ਮਾਰੂ ਪਲੇਟਫਾਰਮ ਬਣਾਏਗਾ। ਬਹੁਤ ਹੀ ਬਹੁਪੱਖੀ ਬ੍ਰਹਮੋਸ ਸੰਯੁਕਤ ਰੂਪ ਵਿੱਚ ਭਾਰਤ ਅਤੇ ਰੂਸ ਵੱਲੋਂ ਤਿਆਰ ਕੀਤੀ, ਵਿਕਸਤ ਅਤੇ ਨਿਰਮਿਤ ਕੀਤੀ ਗਈ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲਤਾਪੂਰਵਕ ਪ੍ਰੀਖਣ ਲਈ ਡੀਆਰਡੀਓ, ਬ੍ਰਹਮਮੋਸ ਅਤੇ ਭਾਰਤੀ ਨੇਵੀ ਨੂੰ ਵਧਾਈ ਦਿੱਤੀ ਹੈ। ਡਾ. ਜੀ ਸਤੀਸ਼ ਰੈੱਡੀ, ਸੱਕਤਰ, ਡੀ.ਆਰ.ਐਂਡ.ਡੀ ਅਤੇ ਡੀ.ਆਰ.ਡੀ.ਓ ਦੇ ਚੇਅਰਮੈਨ ਨੇ ਵਿਗਿਆਨੀਆਂ ਅਤੇ ਡੀ.ਆਰ.ਡੀ.ਓ., ਬ੍ਰਾਹਮਸ ਇੰਡੀਅਨ ਨੇਵੀ ਅਤੇ ਇੰਡਸਟਰੀ ਦੇ ਸਾਰੇ ਮੁਲਾਜ਼ਮਾਂ ਨੂੰ ਇਸ ਵੱਡੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਈਲਾਂ ਨਾਲ ਭਾਰਤੀ ਹਥਿਆਰਬੰਦ ਫੌਜਾਂ ਦੀ ਸਮਰੱਥਾ ਕਈ ਤਰੀਕਿਆਂ ਨਾਲ ਵਧੇਗੀ। ਬ੍ਰਹਮੌਸ ਮੱਧਮ ਰੇਂਜ ਦੀ ਦੁਨੀਆ ਦੀ ਸਭ ਤੋਂ ਤੇਜ਼ ਮਿਜ਼ਾਈਲ ਹੈ, ਜਿਸ ਨੂੰ ਪਾਣੀ, ਧਰਤੀ ਅਤੇ ਅਸਮਾਨ ਤੋਂ ਟੀਚੇ ਨੂੰ ਫੁੰਡਣ ਲਈ ਛੱਡਿਆ ਜਾ ਸਕਦਾ ਹੈ।