ਕਰਨਲ ਬਣਨ ਵਾਲੀ ਅਰੁਣਾਚਲ ਦੀ ਪਹਿਲੀ ਮਹਿਲਾ ਲੇਹ 'ਚ ਫੌਜ ਦੀ ਚੌਕੀ ਸੰਭਾਲੇਗੀ

44

ਪੋਨੰਗ ਡੋਮਿੰਗ ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਹੈ ਜੋ ਭਾਰਤੀ ਫੌਜ ਵਿੱਚ ਕਰਨਲ ਦੇ ਅਹੁਦੇ ਤੱਕ ਪਹੁੰਚੀ ਹੈ। ਇੰਨਾ ਹੀ ਨਹੀਂ, ਪੋਨੰਗ
ਡੋਮਿੰਗ ਹੁਣ ਭਾਰਤੀ ਫੌਜ ਦੀ ਇੰਜੀਨੀਅਰਿੰਗ ਕੋਰ ਦੀ ਬਾਰਡਰ ਰੋਡ ਟਾਸਕ ਫੋਰਸ (ਬੀਆਰਟੀ ਐੱਫ) ਦੀ ਕਮਾਂਡ ਵੀ ਸੰਭਾਲਣਗੇ, ਜੋ ਕਿ
ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਇਹ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਲੇਹ ਸੈਕਟਰ ਵਿੱਚ ਹੈ।
ਪੋਨੰਗ ਡੋਮਿੰਗ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ਜ਼ਿਲ੍ਹੇ ਦੇ ਪਾਸੀਘਾਟ ਦਾ ਵਸਨੀਕ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ)
ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲੈਫਟੀਨੈਂਟ ਕਰਨਲ ਪੋਨੰਗ ਡੋਮਿੰਗ ਨੂੰ ਕਰਨਲ ਦੇ ਅਹੁਦੇ 'ਤੇ ਤਰੱਕੀ ਅਤੇ ਲੇਹ ਸੈਕਟਰ ਵਿੱਚ ਉਨ੍ਹਾਂ ਦੀ
ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਦੋਂ ਪੋਨੰਗ ਡੋਮਿੰਗ ਨੂੰ 2019 'ਚ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ
ਦਿੱਤੀ ਗਈ ਸੀ, ਤਾਂ ਬਹੁਤ ਸਾਰੇ ਲੋਕਾਂ ਨੇ ਉਸ ਬਾਰੇ ਜਾਣਿਆ ਸੀ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਉਪ ਮੁੱਖ ਮੰਤਰੀ ਨੇ ਚੌਨਾ ਮੇਨ ਨੇ ਪੋਨੰਗ ਡੋਮਿੰਗ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ
ਹੈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪਾਈ ਇਕ ਪੋਸਟ 'ਚ ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ
ਕਿ ਕਰਨਲ ਪੋਨੰਗ ਡੋਮਿੰਗ ਫੌਜ 'ਚ ਸੇਵਾ ਕਰਦੇ ਹੋਏ ਵੀ ਆਪਣੀ ਲੀਡਰਸ਼ਿਪ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਰਹਿਣਗੇ।
ਕਰਨਲ ਪੋਨੰਗ ਡੋਮਿੰਗ ਦੀ ਫੌਜੀ ਯਾਤਰਾ ਕਈਆਂ ਲਈ ਦਿਲਚਸਪੀ ਵਾਲੀ ਹੈ ਅਤੇ ਕਈਆਂ ਲਈ ਪ੍ਰੇਰਨਾ ਸਰੋਤ ਹੈ। ਪੋਸੁੰਗ ਡੋਮਿੰਗ ਨੇ
ਪਾਸੀਘਾਟ ਦੇ ਆਈਜੀਜੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਤੋਂ ਆਪਣੀ ਸਿੱਖਿਆ ਯਾਤਰਾ ਸ਼ੁਰੂ ਕੀਤੀ। ਉਹ ਬਾਰ੍ਹਵੀਂ ਜਮਾਤ ਵਿੱਚ ਵਧੀਆ
ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚੋਂ ਸੀ। ਉਹ ਸ਼ੁਰੂ ਤੋਂ ਹੀ ਹੁਸ਼ਿਆਰ ਵਿਦਿਆਰਥੀ ਰਹੀ ਹੈ ਪਰ ਫੌਜ ਵਿੱਚ ਭਰਤੀ ਹੋਣਾ ਉਸ
ਦਾ ਸੁਪਨਾ ਨਹੀਂ ਸੀ। ਉਸ ਦੀ ਫੌਜ ਵਿੱਚ ਸੇਵਾ ਕਰਨ ਵਿਚ ਦਿਲਚਸਪੀ ਉਦੋਂ ਪੈਦਾ ਹੋਈ ਜਦੋਂ ਉਹ ਕਾਲਜ ਵਿੱਚ ਸੀ। ਬਦਕਿਸਮਤੀ ਨਾਲ,
2005 ਵਿੱਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਕੁਝ ਖਾਸ ਹਲਾਤਾਂ ਕਰਕੇ ਪੋਨੰਗ ਡੋਮਿੰਗ ਫੌਜ ਵਿੱਚ ਭਰਤੀ
ਹੋਣ ਵੱਲ ਵਧ ਨਹੀਂ ਸਕੀ। ਉਸ ਨੂੰ ਕੋਲਕਾਤਾ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਮਿਲੀ ਅਤੇ ਉੱਥੇ 2 ਸਾਲ ਕੰਮ ਕੀਤਾ।
ਪੋਨੰਗ ਡੋਮਿੰਗ 2008 ਵਿੱਚ ਸੇਵਾ ਚੋਣ ਬੋਰਡ (SSB) ਇਲਾਹਾਬਾਦ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਈ ਸੀ। ਉਨ੍ਹਾਂ ਦਾ ਸੰਕਲਪ ਉਦੋਂ ਪੂਰਾ
ਹੋਇਆ ਜਦੋਂ ਉਨ੍ਹਾਂ ਨੇ ਚੇੱਨਈ ਵਿੱਚ ਆਫੀਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਭਰਤੀ ਹੋ ਗਈ ਅਤੇ ਇੱਕ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ।
ਪੋਨੰਗ ਡੋਮਿੰਗ ਨੌਜਵਾਨਾਂ ਅਤੇ ਖਾਸ ਕਰਕੇ ਮਹਿਲਾਵਾਂ ਲਈ ਪ੍ਰੇਰਨਾ ਸਰੋਤ ਹੈ। ਪੋਨੰਗ ਡੋਮਿੰਗ ਇਸ ਮਾਮਲੇ ਵਿੱਚ ਆਪਣੇ ਆਪ ਨੂੰ
ਖੁਸ਼ਕਿਸਮਤ ਮੰਨਦੀ ਹੈ ਜੇਕਰ ਉਹ ਦੇਸ਼ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਕਿਸੇ ਵਿਅਕਤੀ ਲਈ ਪ੍ਰੇਰਣਾ ਬਣ ਸਕਦੀ ਹੈ।