ਜੰਮੂ-ਕਸ਼ਮੀਰ ‘ਚ ਫੌਜ ਦੀ ਗੱਡੀ ਡੂੰਘੀ ਖਾਈ ‘ਚ ਡਿੱਗੀ, 5 ਜਵਾਨਾਂ ਦੀ ਮੌਤ

13
ਮੰਗਲਵਾਰ (24 ਦਸੰਬਰ 2024) ਪੁੰਛ ਸੈਕਟਰ ਵਿੱਚ ਫੌਜ ਦੀ ਗੱਡੀ ਖਾਈ ਵਿੱਚ ਡਿੱਗ ਗਈ।

ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ ਮੰਗਲਵਾਰ ਸ਼ਾਮ ਨੂੰ ਹੋਏ ਇੱਕ ਭਿਆਨਕ ਹਾਦਸੇ ‘ਚ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਲਗਭਗ ਇੰਨੇ ਹੀ ਜ਼ਖ਼ਮੀ ਹੋ ਗਏ। ਇਹ ਹਾਦਸਾ ਓਪ੍ਰੇਸ਼ਨਲ ਡਿਊਟੀ ਦੌਰਾਨ ਵਾਪਰਿਆ। ਜਦੋਂ ਫੌਜੀਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ।

 

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਦੀ ਸ਼ਾਮ ਕਰੀਬ 5.40 ਵਜੇ 11 ਮਰਾਠਾ ਲਾਈਟ ਇਨਫੈਂਟਰੀ (11 ਮਰਾਠਾ ਐੱਲਆਈ) ਦੀ ਇੱਕ ਗੱਡੀ ਨੀਲਮ ਹੈੱਡਕੁਆਰਟਰ ਤੋਂ ਐੱਲਓਸੀ ‘ਤੇ ਬਲਨੋਈ ਘੋੜਾ ਚੌਕੀ ਵੱਲ ਜਾ ਰਹੀ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ।

 

ਇਸ ਦੌਰਾਨ ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀ ਜਵਾਨਾਂ ਦਾ ਇਲਾਜ ਚੱਲ ਰਿਹਾ ਹੈ।

 

ਭਾਰਤੀ ਫੌਜ ਦੀ 16 ਕੋਰ ‘ਤੇ ਤਾਇਨਾਤ ਹਨ। ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀ ਕਰਮਚਾਰੀਆਂ ਨੂੰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਰਹੀ ਹੈ।