ਫੌਜ ਦਾ ਏਐੱਲਐੱਚ ਧਰੁਵ ਹੈਲੀਕਾਪਟਰ ਮੰਗਲਵਾਰ ਨੂੰ ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਵਿੱਚ ਹਾਦਸਾਗ੍ਰਸਤ ਹੋ ਗਿਆ. 254 ਆਰਮੀ ਏਵੀਏਸ਼ਨ ਦਾ ਇਹ ਹੈਲੀਕਾਪਟਰ ਟ੍ਰੇਨਿੰਗ ਫਲਾਈਟ ‘ਤੇ ਸੀ ਅਤੇ ਇਸਦੇ ਪਾਇਲਟ ਨੂੰ ਘੱਟ ਉਚਾਈ ‘ਤੇ ਉਡਾਣ ਭਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ. ਹਾਦਸੇ ਤੋਂ ਬਾਅਦ ਪਾਇਲਟ ਅਤੇ ਸਹਿ-ਪਾਇਲਟ ਦੀ ਭਾਲ ਜਾਰੀ ਹੈ. ਹਾਲਾਂਕਿ, ਪਹਿਲਾਂ ਦੱਸਿਆ ਗਿਆ ਸੀ ਕਿ ਦੋਵੇਂ ਹਾਦਸੇ ਵਿੱਚ ਸੁਰੱਖਿਅਤ ਹਨ. NDRF ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ ਹੈ.
ਫੌਜ ਦੇ ਹਵਾਬਾਜ਼ੀ ਦਸਤੇ ਦੇ ਧਰੁਵ ਹੈਲੀਕਾਪਟਰ ਨੇ ਸਵੇਰੇ 10:20 ਵਜੇ ਮਾਮੂਨ ਕੈਂਟ ਤੋਂ ਉਡਾਣ ਭਰੀ. ਹੈਲੀਕਾਪਟਰ ਰਣਜੀਤ ਸਾਗਰ ਡੈਮ ਤੋਂ ਬਹੁਤ ਨੀਵਾਂ ਉੱਡ ਰਿਹਾ ਸੀ ਅਤੇ ਇਹ ਕ੍ਰੈਸ਼ ਹੋ ਗਿਆ. ਸਵਦੇਸ਼ੀ ਧਰੁਵ ਹੈਲੀਕਾਪਟਰ ਨੂੰ ਪਿਛਲੇ 6 ਮਹੀਨਿਆਂ ਵਿੱਚ ਦੂਜੀ ਵਾਰ ਹਾਦਸਾ ਪੇਸ਼ ਆਇਆ ਹੈ. ਧਰੁਵ ਹੈਲੀਕਾਪਟਰ ਨੂੰ ਭਾਰਤ ਵਿੱਚ ਹੀ ਵਿਕਸਤ ਕੀਤਾ ਗਿਆ ਹੈ.
ਇਸਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਦੇ ਲਾਈਟ ਕੰਬੈਟ ਹੈਲੀਕਾਪਟਰ (ਐੱਲਸੀਐੱਚ) ਪ੍ਰੋਜੈਕਟ ਦੇ ਤਹਿਤ ਵਿਕਸਤ ਕੀਤਾ ਗਿਆ ਹੈ.