ਐੱਨਸੀਸੀ ਕੈਂਪ ਪਹੁੰਚੇ ਫੌਜ ਮੁਖੀ ਜਨਰਲ ਦਿਵੇਦੀ ਨੇ ਆਪਣੇ ਕੈਡੇਟ ਦਿਨਾਂ ਨੂੰ ਯਾਦ ਕੀਤਾ

3
ਫੌਜ ਮੁਖੀ ਜਨਰਲ ਦਿਵੇਦੀ ਨੂੰ ਐੱਨਸੀਸੀ ਗਣਰਾਜ ਦਿਹਾੜਾ ਪਰੇਡ ਕੈਂਪ ਪਹੁੰਚਣ 'ਤੇ ਗਾਰਡ ਆਫ਼ ਆਨਰ ਦਿੱਤਾ ਗਿਆ।

ਭਾਰਤ ਦੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ (09 ਜਨਵਰੀ, 2025) ਦਿੱਲੀ ਛਾਉਣੀ ਵਿਖੇ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੇ ਗਣਰਾਜ ਦਿਹਾੜਾ ਪਰੇਡ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਕੈਡਿਟਾਂ ਨੂੰ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਤੱਥ ‘ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਸੇਵਾ ਕਰਨਾ ਹਥਿਆਰਬੰਦ ਬਲਾਂ ਤੋਂ ਪਰੇ ਹੈ। ਐੱਨਸੀਸੀ ਕੈਡਿਟਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਇਹ ਵੀ ਕਿਹਾ ਕਿ ਐੱਨਸੀਸੀ ਵੱਲੋਂ ਰੱਖੀ ਗਈ ਨੀਂਹ ਉਨ੍ਹਾਂ ਨੂੰ ਹਰ ਖੇਤਰ ਵਿੱਚ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਲਈ ਤਿਆਰ ਕਰਦੀ ਹੈ।

 

ਫੌਜ ਮੁਖੀ ਜਨਰਲ ਦਿਵੇਦੀ ਨੇ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਐੱਨਸੀਸੀ ਦੇ ਨਿਰਸਵਾਰਥ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੈਡਿਟਾਂ ਨੂੰ ਵੱਖ-ਵੱਖ ਭਾਈਚਾਰਕ ਪ੍ਰੋਗਰਾਮਾਂ – ਖੂਨਦਾਨ ਮੁਹਿੰਮਾਂ, ਵਾਤਾਵਰਣ ਸੰਭਾਲ ਪਹਿਲਕਦਮੀਆਂ ਅਤੇ ਸਮਾਜਿਕ ਜਾਗਰੂਕਤਾ ਗਤੀਵਿਧੀਆਂ – ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੇ ਆਪਣੇ ਐੱਨਸੀਸੀ ਕੈਡੇਟ ਦਿਨਾਂ ਨੂੰ ਯਾਦ ਕੀਤਾ ਅਤੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਅੱਜ ਦੇ ਕੈਡੇਟ ਇੱਕ ਵਿਕਸਤ ਭਾਰਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਐੱਨਸੀਸੀ ਗਣਰਾਜ ਦਿਹਾੜਾ ਪਰੇਡ ਕੈਂਪ ਵਿੱਚ ਕੈਡਿਟਾਂ ਵੱਲੋਂ ਬਣਾਏ ਗਏ ਜਹਾਜ਼ਾਂ ਦੇ ਮਾਡਲਾਂ ਨੂੰ ਵੇਖਦੇ ਹੋਏ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ।

ਜਨਰਲ ਉਪੇਂਦਰ ਦਿਵੇਦੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਕੈਡਿਟਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਸਾਰੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕਰਦਿਆਂ ਕੀਤੀ ਅਤੇ ਇੱਕ ਖੁਸ਼ਹਾਲ ਅਤੇ ਮਜਬੂਤ ​​ਭਾਰਤ ਦੇ ਭਵਿੱਖ ਦੇ ਨੇਤਾਵਾਂ ਵਜੋਂ ਉਨ੍ਹਾਂ ਦੀ ਭੂਮਿਕਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼, ਮਰਹੂਮ ਜਨਰਲ ਬਿਪਿਨ ਰਾਵਤ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, “ਆਪਣੀ ਨਿਸ਼ਾਨੀ ਚੁੱਪਚਾਪ ਬਣਾਓ, ਕਿਉਂਕਿ ਹਵਾਵਾਂ ਤੁਹਾਡੀ ਸ਼ਲਾਘਾ ਕਰਨਗੀਆਂ।”

 

ਪ੍ਰੋਗਰਾਮ ਦੇ ਹਿੱਸੇ ਵਜੋਂ, ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਫੌਜ, ਸਮੁੰਦਰੀ ਫੌਜ, ਹਵਾਈ ਫੌਜ ਅਤੇ ਗਰਲ ਕੈਡੇਟਾਂ ਦੀਆਂ ਟੁਕੜੀਆਂ ਦੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮਿਜ਼ੋਰਮ ਦੇ ਸਰਕਾਰੀ ਹਾਈ ਸਕੂਲ ਦਾ ਇੱਕ ਬੈਂਡ ਪ੍ਰਦਰਸ਼ਨ ਦੇਖਿਆ। ਜਨਰਲ ਉਪੇਂਦਰ ਦਿਵੇਦੀ ਨੇ ਸਮਾਜਿਕ ਜਾਗਰੂਕਤਾ ਪ੍ਰੋਗਰਾਮਾਂ ਅਤੇ ਭਾਈਚਾਰਕ ਵਿਕਾਸ ਮੁਹਿੰਮਾਂ ਨੂੰ ਦਰਸਾਉਂਦੇ ਹੋਏ ਥੀਮ ਅਧਾਰਤ ‘ਫਲੈਗ ਏਰੀਆ’ ਤਿਆਰ ਕਰਨ ਵਿੱਚ ਕੈਡਿਟਾਂ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਐੱਨਸੀਸੀ ਕੈਡਿਟਾਂ ਨੇ ਸਮੁੰਦਰੀ ਜਹਾਜ਼ਾਂ ਦੇ ਦੋਵੇਂ ਮਾਡਲ ਬਣਾਉਣ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਕੈਡਿਟਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਵਿੱਚ ਸੰਗੀਤ, ਗਾਇਨ ਅਤੇ ਹੋਰ ਕਲਾ ਪ੍ਰਦਰਸ਼ਨਾਂ ਰਾਹੀਂ ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰਤੀ ਆਪਣੀ ਸੱਭਿਆਚਾਰ ਅਤੇ ਵਚਨਬੱਧਤਾ ਨੂੰ ਪ੍ਰਦਰਸ਼ਿਤ ਕੀਤਾ ਗਿਆ।