ਫੌਜ ਅਤੇ ਮੰਤਰਾਲਾ ਮਿਲ ਕੇ ਕੋਰੋਨਾ ਵਾਇਰਸ ਰਾਹਤ ਫੰਡ ਵਿੱਚ ਦੇਣਗੇ 500 ਕਰੋੜ ਰੁਪਏ

117
ਫੌਜ ਅਤੇ ਮੰਤਰਾਲਾ ਮਿਲ ਕੇ ਕੋਰੋਨਾ ਵਾਇਰਸ ਰਾਹਤ ਫੰਡ ਵਿੱਚ ਦੇਣਗੇ 500 ਕਰੋੜ ਰੁਪਏ

ਭਾਰਤੀ ਫੌਜਾਂ ਦੇ ਤਿੰਨ ਵਿੰਗ- ਜ਼ਮੀਨੀ ਫੌਜ, ਹਵਾਈ ਅਤੇ ਸਮੁੰਦਰੀ ਫੌਜਾਂ ਦੇ ਅਧਿਕਾਰੀਆਂ ਅਤੇ ਜਵਾਨ ਆਪਣੀ ਇੱਕ ਦਿਨ ਦੀ ਤਨਖਾਹ ਕੋਰੋਨਾ ਵਾਇਰਸ ਰਿਲੀਫ ਫੰਡ ਵਿੱਚ ਦਾਨ ਕਰਨਗੇ। ਫੌਜ ਤੋਂ ਇਲਾਵਾ, ਰੱਖਿਆ ਮੰਤਰਾਲੇ ਦੇ ਮੁਲਾਜ਼ਮ ਵੀ ਇਸ ਵਿੱਚ ਯੋਗਦਾਨ ਪਾਉਣਗੇ। ਇਸ ਨਾਲ ਕੁੱਲ 500 ਕਰੋੜ ਰੁਪਏ ਇਕੱਤਰ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਫੰਡ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ, ਫੰਡ ਦਾ ਐਲਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਹੈ।

ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਂਮਾਰੀ ਐਲਾਨੇ ਗਏ ਕੋਰੋਨਾ ਵਾਇਰਸ (COVID -19) ਨਾਲ ਨਜਿਠਣ ਲਈ
ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਫੰਡ – ਪੀਐੱਮ ਕੇਅਰਜ਼ (Prime Minister’s Citizen Assistance and Relief in Emergency Situations Fund : PM-CARES) ਦਾ ਐਲਾਨ ਕੀਤਾ ਸੀ।

ਜਿੱਥੋਂ ਤੱਕ ਹਥਿਆਰਬੰਦ ਫੌਜਾਂ ਜਾਂ ਪੁਲਿਸ ਸੰਗਠਨਾਂ ਦਾ ਸਬੰਧ ਹੈ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ ਲਈ 33 ਕਰੋੜ 80 ਲੱਖ ਰੁਪਏ ਦੀ ਸਹਾਇਤਾ ਨਾਲ ਆਪਣੀ ਪਹਿਲ ਸ਼ੁਰੂ ਕੀਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹਤ ਫੰਡ ਨੂੰ ਸਹਾਇਤਾ ਵਜੋਂ ਤਨਖਾਹ ਦਾਨ ਕਰਨ ਦੇ ਐਲਾਨ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੇ ਐੱਮਪੀਐੱਲਈਡੀਜ਼ ਦੇ ਚੇਅਰਮੈਨ ਨੂੰ ਦੱਸਿਆ ਹੈ ਕਿ ਸਥਾਨਕ ਏਰੀਆ ਵਿਕਾਸ ਲਈ ਸੰਸਦ ਮੈਂਬਰ ਫੰਡ ਵਿੱਚੋਂ 1 ਕਰੋੜ ਰੁਪਏ ਪ੍ਰਧਾਨ ਮੰਤਰੀ- ਕੇਅਰਜ਼ ਫੰਡ ਨੂੰ ਜਾਰੀ ਕੀਤੇ ਜਾਣ।