ਭਾਰਤ ਅਤੇ ਰੂਸ ਵਿਚਾਲੇ ਸਮੁੰਦਰੀ ਫੌਜ ਦੀ ਡਿਪਟੀ ਚੀਫ਼ ਪੱਧਰੀ ਮੀਟਿੰਗ

68
ਭਾਰਤੀ ਸਮੁੰਦਰੀ ਫੌਜ ਅਤੇ ਰਸ਼ੀਅਨ ਫੈਡਰੇਸ਼ਨ ਦੇ ਨੇਵੀ ਅਧਿਕਾਰੀ

ਭਾਰਤੀ ਸਮੁੰਦਰੀ ਫੌਜ ਅਤੇ ਰਸ਼ੀਅਨ ਫੈਡਰੇਸ਼ਨ ਨੇਵੀ ਵਿਚਾਲੇ ਚੌਥੀ ਮੀਟਿੰਗ ਵਿੱਚ ‘ਇੰਦਰ’ ਜੰਗੀ ਮਸ਼ਕਾਂ, ਸਿਖਲਾਈ, ਸਰਬ-ਉੱਤਮ ਵਿਵਹਾਰ ਨੂੰ ਸਾਂਝਾ ਕਰਨ, ਮੈਡੀਕਲ ਅਤੇ ਉਪਕਰਣਾਂ ਦੀ ਸਪਲਾਈ ਵਿੱਚ ਸਹਿਯੋਗ ਅਤੇ ਉੱਚ ਪੱਧਰੀ ਅਦਾਨ-ਪ੍ਰਦਾਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।

ਰਾਜਧਾਨੀ ਦਿੱਲੀ ਵਿੱਚ ਹਾਲੀਆ ਸਮੇਂ ਦੌਰਾਨ ਹੋਈ ਇਸ ਬੈਠਕ ਦੀ ਸਹਿ-ਪ੍ਰਧਾਨਗੀ ਭਾਰਤੀ ਸਮੁੰਦਰੀ ਫੌਜ ਦੇ ਸਹਾਇਕ ਮੁਖੀ (ਵਿਦੇਸ਼ੀ ਸਹਿਯੋਗ ਅਤੇ ਖੁਫੀਆ) ਦੇ ਰੀਅਰ ਐਡਮਿਰਲ ਅਤੁਲ ਆਨੰਦ ਅਤੇ ਰਸ਼ੀਅਨ ਫੈਡਰੇਸ਼ਨ ਦੇ ਸਹਾਇਕ ਚੀਫ ਆਫ ਨੇਵਲ ਸਟਾਫ ਦੇ ਰੀਅਰ ਐਡਮਿਰਲ ਵਲਾਦੀਮੀਰ ਆਈ. ਜੇਮਸਕੋਵ ਦੀ ਪ੍ਰਧਾਨਗੀ ਵਿੱਚ ਹੋਈ।

ਰਸ਼ੀਅਨ ਨੇਵੀ ਦੇ ਵਫ਼ਦ ਨੇ ਸਮੁੰਦਰੀ ਫੌਜ ਦੇ ਵਾਈਸ ਐਡਮਿਰਲ ਐੱਮਐੱਸ ਪਵਾਰ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ। ਰਸ਼ੀਅਨ ਨੇਵੀ ਦੇ ਵਫਦ ਨੇ ਦੋ ਦਿਨਾਂ ਲਈ ਗੋਆ ਦੀ ਯਾਤਰਾ ਵੀ ਕੀਤੀ ਅਤੇ ਉੱਥੇ ਚੱਲ ਰਹੇ ਕਾਰਜਾਂ ਅਤੇ ਸਿਖਲਾਈ ਇਕਾਈਆਂ ਦਾ ਨਿਰੀਖਣ ਕਰਨ ਦੇ ਨਾਲ ਗੋਆ ਨੇਵਲ ਖੇਤਰ ਦੇ ਫਲੈਗ ਅਧਿਕਾਰੀ ਨਾਲ ਵੀ ਮੁਲਾਕਾਤ ਕੀਤੀ।

ਭਾਰਤੀ ਸਮੁੰਦਰੀ ਫੌਜ ਅਤੇ ਰਸ਼ੀਅਨ ਫੈਡਰੇਸ਼ਨ ਦੇ ਨੇਵੀ ਅਧਿਕਾਰੀ.