ਤਕਨੀਕ ਅਤੇ ਇਨਸਾਨ ਦੀ ਸਰੀਰਕ ਅਤੇ ਮਾਨਸਿਕ ਤਾਕਤ ਦੇ ਤਾਲਮੇਲ ਦਾ ਹੀ ਨਤੀਜਾ ਹੈ ਕਿ ਚੰਨ ਤੱਕ ਪੁੱਜਣ ਦੇ ਬਾਅਦ ਹੁਣ ਅਸਮਾਨ ਵਿੱਚ ਇਨਸਾਨੀ ਬਸਾਵਟ ਦੀ ਵੀ ਗੱਲ ਸੋਚੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਆਪਣੇ ਵੱਖ ਕਿੱਸਮ ਦੇ ਕੁਦਰਤੀ ਗੁਣਾਂ ਅਤੇ ਸਮਰੱਥਾ ਦੀ ਵਜ੍ਹਾ ਕਰਕੇ ਕਈ ਮਾਮਲਿਆਂ ਵਿੱਚ ਹੋਰ ਜੀਅ ਵੀ ਇਨਸਾਨ ਨੂੰ ਨਾ ਸਿਰਫ ਪਿੱਛੇ ਛੱਡ ਦਿੰਦੇ ਨੇ ਸਗੋਂ ਉਨ੍ਹਾਂ ਦਾ ਕੋਈ ਬਦਲ ਹੀ ਨਹੀਂ ਹੁੰਦਾ। ਕੁੱਝ ਇਸੇ ਤਰ੍ਹਾਂ ਦਾ ਉਦੋਂ ਖ਼ਿਆਲ ਆਉਂਦਾ ਹੈ ਜਦੋਂ ਕਿਸੇ ਦੀ ਨਜ਼ਰ ਇਜ਼ਰਾਇਲੀ ਸੁਰੱਖਿਆ ਏਜੰਸੀਆਂ ਵੱਲੋਂ ਅਪਣਾਈ ਜਾਣ ਵਾਲੀ ਕੁੱਤਿਆਂ ‘ਤੇ ਆਧਾਰਿਤ ਉਸ ਤਕਨੀਕ ‘ਤੇ ਜਾਂਦੀ ਹੈ ਜਿਸ ਦੀ ਨੁਮਾਇਸ਼ ਇਜਰਾਇਲੀ ਕੰਪਨੀ ਆਰਮਸਲਾਕ ਇਜ਼ਰਾਇਲ (Armslock,Israel)ਅਤੇ ਭਾਰਤੀ ਕੰਪਨੀ ਟੀ.ਵੀ.ਐੱਸ. ਦੇ ਸਾਝੇ ਉਧਮ ਡਿਫੈਂਸ ਸੋਲਿਊਸ਼ੰਸ (defence solutions) ਦੇ, ਪੰਜਵੇਂ ਕੌਮਾਂਤਰੀ ਪੁਲਿਸ ਐਕਸਪੋ ਵਿੱਚ ਲੱਗੇ ਸਟਾਲ ‘ਤੇ ਰੱਖੇ ਕੁੱਤੇ ਦੇ ਪੁਤਲੇ ਦੀ ਪਿੱਠ ਉੱਤੇ ਬੱਝੇ ਕੈਮਰੇ ਉੱਤੇ ਜਾਂਦੀ ਹੈ। ਦਰਮਿਆਨੀ ਕਾਠੀ ਵਾਲੇ ਕੁੱਤੇ ਦੀ ਪਿੱਠ ਉੱਤੇ ਇੱਕ ਅਜਿਹਾ ਕੈਮਰਾ ਮਾਉਂਟ ਕੀਤਾ ਗਿਆ ਹੈ ਜੋ ਹਰ ਮੌਸਮ ਅਤੇ ਹਾਲਾਤ ਵਿੱਚ ਘੰਟਿਆਂ ਬੱਦੀ ਲਗਾਤਾਰ ਆਵਾਜ ਵਾਲਾ ਵੀਡੀਓ ਰਿਕਾਰਡ ਹੀ ਨਹੀਂ ਕਰਦਾ ਸਗੋਂ ਇਸ ਨੂੰ ਭੇਜ ਵੀ ਸਕਦਾ ਹੈ ।
ਇੱਥੇ ਮੌਜੂਦ ਮਾਹਿਰ ਨੇ ਦੱਸਿਆ ਕਿ ਕੁੱਤੇ ਦੀ ਪਿੱਠ ਉੱਤੇ ਬੱਝਿਆ ਇਹ ਕੈਮਰਾ ਹਰੇਕ ਸੂਰਤ ਵਿੱਚ ਕੰਮ ਕਰਦਾ ਹੈ। ਕੁੱਤਾ ਜਿੱਥੇ ਵੀ ਜਾਵੇਗਾ ਉੱਥੇ ਦੀਆਂ ਤਸਵੀਰਾਂ ਦੀ ਰਿਕਾਰਡਿੰਗ ਤਾਂ ਹੁੰਦੀ ਹੀ ਰਹੇਗੀ, ਇਹ ਦ੍ਰਿਸ਼ ਦੂਰ ਬਹਿ ਕੇ ਜਾਂ ਕੰਟਰੋਲ ਰੂਮ ਵਿੱਚ ਵੀ ਵੇਖੇ ਜਾ ਸਕਦੇ ਨੇ। ਇਹ ਭਾਵੇਂ ਸੈਟੇਲਾਈਟ ਤੋਂ ਹਾਸਿਲ ਕੀਤੇ ਜਾਣ ਜਾਂ ਕਿਸੇ ਹੋਰ ਤਕਨੀਕ ਰਾਹੀਂ। ਇਹ ਕੈਮਰਾ ਵੀਡੀਓ ਦੇ ਨਾਲ ਨਾਲ ਆਵਾਜ਼ ਵੀ ਰਿਕਾਰਡ ਕਰਦਾ ਹੈ। ਯਾਨੀ ਕੁੱਤੇ ਨੂੰ ਜਿੱਥੇ ਵੀ ਭੇਜਿਆ ਜਾਵੇਗਾ ਉੱਥੇ ਦੇ ਪੂਰੇ ਹਾਲਾਤ ਦਾ ਅੰਦਾਜ਼ਾ ਕਿਤੋਂ ਵੀ ਲਗਾਇਆ ਜਾ ਸਕਦਾ ਹੈ। ਇਸ ਪੂਰੀ ਕੈਮਰਾ ਕਿੱਟ ਦਾ ਭਾਰ ਤਕਰੀਬਨ ਢਾਈ ਕਿੱਲੋ ਹੈ। ਇਸ ਦਾ ਇੱਕ ਮਤਲਬ ਇਹ ਵੀ ਹੈ ਕਿ ਇਸ ਕੈਮਰੇ ਨੂੰ ਛੋਟੀ ਨਸਲ ਦੇ ਕੁੱਤਿਆਂ ਦੀ ਪਿੱਠ ਉੱਤੇ ਮਾਉਂਟ ਨਹੀਂ ਕੀਤਾ ਜਾ ਸਕਦਾ ।
”ਕੈਨਾਇਨ ਮਾਉਂਟ ਕੈਮਰੇ ਦੀ ਬੈਟਰੀ ਘੰਟਿਆਂ ਤੱਕ ਚੱਲਦੀ ਹੈ ਜੋ ਲੀਥੀਅਮ ਤਕਨੀਕ ਤੋਂ ਵੱਖ ਕਿਸੇ ਹੋਰ ਬਿਹਤਰ ਤਕਨੀਕ ਨਾਲ ਬਣਾਈ ਗਈ ਹੈ” ਇਹ ਦਾਅਵਾ ਇਜ਼ਰਾਇਲੀ ਮਾਹਰ ਨੇ ਕੀਤਾ ਪਰ ਉਸ ਤਕਨੀਕ ਨੂੰ ਉਨ੍ਹਾਂ ਨੇ ਗੁਪਤ ਰੱਖਣਾ ਹੀ ਬਿਹਤਰ ਸਮਝਿਆ । ਕੈਮਰੇ ਵਾਲੇ ਕੁੱਤੇ ਦਾ ਇਸਤੇਮਾਲ ਤਰ੍ਹਾਂ ਤਰ੍ਹਾਂ ਦੇ ਆਪਰੇਸ਼ੰਸ ਵਿੱਚ ਕੀਤਾ ਜਾ ਸਕਦਾ ਹੈ। ਗਸ਼ਤ, ਪਹਿਰੇ ਜਾਂ ਖੋਜਬੀਨ ਦਾ ਕੰਮ ਹੋਵੇ ਜਾਂ ਦਹਿਸ਼ਤ ਰੋਕੂ ਕਾਰਵਾਈ, ਨਾਜ਼ੁਕ ਅਤੇ ਖਤਰਨਾਕ ਇਲਾਕੇ ਹੋਣ ਜਾਂ ਸੰਘਣਾ ਜੰਗਲ, ਖਤਰਨਾਕ ਪਹਾੜ ਹੋਣ ਜਾਂ ਮੁਲਜ਼ਮਾਂ ਦੇ ਗੁਪਤ ਟਿਕਾਨੇ ਸਭ ਥਾਵਾਂ ਉੱਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਜ਼ਰੂਰਤ ਪੈਣ ਉੱਤੇ ਦੁਸ਼ਮਣ ਦੀ ਸੂਹ ਲਿਆਉਣ ਲਈ ਵੀ ਕੰਮ ਕਰ ਸਕਦੇ ਹਨ।
ਸੁਰੱਖਿਆ, ਸੁਰੱਖਿਆ ਤਕਨੀਕ ਅਤੇ ਸੁਰੱਖਿਆ ਸਿਖਲਾਈ ਦੇ ਮਾਮਲੇ ਵਿੱਚ ਪੂਰੀ ਦੁਨੀਆ ਵਿੱਚ ਆਪਣੀ ਡੋਂਡੀ ਪਿੱਟਣ ਵਾਲਾ ਇਜਰਾਇਲ ਇਸ ਤਕਨੀਕ ਦਾ ਪਹਿਲਾਂ ਤੋਂ ਇਸਤੇਮਾਲ ਕਰ ਰਿਹਾ ਹੈ । ਉਨ੍ਹਾਂ ਨੇ ਛੋਟੇ ਸਰੀਰ ਵਾਲੇ ਕੁੱਤਿਆਂ ਉੱਤੇ ਵੀ ਇਸ ਨੂੰ ਅਜਮਾਇਆ ਹੈ ਪਰ ਉਸ ਦੇ ਨਤੀਜੇ ਕੋਈ ਜ਼ਿਆਦਾ ਬਿਹਤਰ ਨਹੀਂ ਰਹੇ। ਕੁੱਝ ਹੋਰ ਮੁਲਕ ਵੀ ਕੁੱਤਿਆਂ ਦੀ ਪਿੱਠ ਉੱਤੇ ਕੈਮਰੇ ਲਗਾਕੇ ਉਨ੍ਹਾਂ ਤੋਂ ਡਿਊਟੀ ਲੈਂਦੇ ਨੇ । ਬਿਨਾਂ ਹੈਂਡਲਰ ਦੇ ਕੈਮਰਾਯੁਕਤ ਕੁੱਤੇ ਦਾ ਇਸਤੇਮਾਲ ਕਰਨ ਲਈ ਕੁੱਤੇ ਨੂੰ ਜ਼ਬਰਦਸਤ ਟ੍ਰੇਨਿੰਗ ਦੇਣੀ ਪੈਂਦੀ ਹੈ। ਅਜੇ ਭਾਰਤ ਦੀ ਸੁਰੱਖਿਆ ਜਾਂ ਪੁਲਿਸ ਸੰਗਠਨਾਂ ਨੇ ਤਾਂ ਡਾਗ ਮਾਉਂਟ ਕੈਮਰੇ ਦਾ ਇਸਤੇਮਾਲ ਸ਼ੁਰੂ ਨਹੀਂ ਕੀਤਾ ਹੈ।
ਸੁਰੱਖਿਅਤ ਹੋਲਸਟਰ :
ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲੱਗੀ ਨੁਮਾਇਸ਼ ਵਿੱਚ ਇਸੇ ਸਟਾਲ ਉੱਤੇ, ਅਜਿਹੇ ਪਿਸਟਲ ਹੋਲਸਟਰ ਵੀ ਖਿੱਚ ਦਾ ਕੇਂਦਰ ਰਹੇ ਜੋ ਪੁਲਸ ਮੁਲਾਜ਼ਮਾਂ ਅਤੇ ਫੌਜੀਆਂ ਲਈ ਕਾਫ਼ੀ ਸੁਰੱਖਿਅਤ ਲਗਦੇ ਨੇ। ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਇਸ ਹੋਲਸਟਰ ਵਿੱਚ ਪਿਸਟਲ ਨੂੰ ਨਾ ਸਿਰਫ ਬਿਹਤਰ ਤਰੀਕੇ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਸਗੋਂ ਇਹ ਹੋਲਸਟਰ ਅਚਨਚੇਤ ਗੋਲੀ ਚਲਣ ਦੇ ਖਤਰੇ ਤੋਂ ਵੀ ਛੁਟਕਾਰਾ ਦਿਵਾ ਦਿੰਦਾ ਹੈ। ਇਸ ਦੀ ਵੀ ਤਿੰਨ ਕਿਸਮਾਂ ਹਨ। ਗੁੱਟ ‘ਤੇ ਬੰਨ੍ਹੇ ਬਰੈਸਲੇਟ ਤੋਂ ਕਮਾਂਡ ਦੇਣ ਤੋਂ ਬਾਅਦ ਹੀ ਹੋਲਸਟਰ ਤੋਂ ਪਿਸਟਲ ਨਿਕਲਦਾ ਹੈ। ਇਹੀ ਨਹੀਂ ਇਸ ਦੀ ਇੱਕ ਕਿਸਮ ਅਜਿਹੀ ਵੀ ਹੈ ਜਿਸ ਵਿੱਚ ਹੋਲਸਟਰ ਉੱਤੇ ਫਿੰਗਰ ਪ੍ਰਿੰਟ ਤਕਨੀਕ ਕੰਮ ਕਰਦੀ ਹੈ, ਜਿਸ ਦਾ ਪਿਸਟਲ ਹੁੰਦਾ ਹੈ ਉਸ ਦੇ ਹੀ ਫਿੰਗਰ ਪ੍ਰਿੰਟ ਨੂੰ ਹੋਲਸਟਰ ਪਛਾਣਦਾ ਹੈ।