ਅਮਰੀਕੀ ਜਨਰਲ ਰਿਚਰਡ ਦੀ ਤਿੰਨ ਦਿਨੀਂ ਭਾਰਤ ਫੇਰੀ, ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ

77
ਭਾਰਤੀ ਫੌਜ
ਅਮਰੀਕੀ ਜਨਰਲ ਰਿਚਰਡ ਨੇ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।

ਏਸ਼ੀਆਈ ਦੇਸ਼ਾਂ ਦਾ ਦੌਰਾ ਕਰ ਰਹੇ ਅਮਰੀਕੀ ਫੌਜ ਦੇ ਜਨਰਲ ਰਿਚਰਡ ਡੀ ਕਲਰਕ ਅਤੇ ਭਾਰਤੀ ਫੌਜ ਦੇ ਮੌਜੂਦਾ ਅਤੇ ਸਾਬਕਾ ਸੀਨੀਅਰ ਅਧਿਕਾਰੀਆਂ ਦਰਮਿਆਨ ਆਪਸੀ ਸਹਿਯੋਗ ਅਤੇ ਤਾਲਮੇਲ ਵਧਾਉਣ ਲਈ ਗੱਲਬਾਤ ਹੋਈ। ਭਾਰਤ ਵਿੱਚ ਆਪਣੀ ਤਿੰਨ ਦਿਨਾਂ ਦੀ ਰਿਹਾਇਸ਼ ਦੌਰਾਨ, ਅਮਰੀਕਨ ਜਨਰਲ ਰਿਚਰਡ ਨੇ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।

ਭਾਰਤੀ ਫੌਜ
ਯੂਐਸ ਜਨਰਲ ਰਿਚਰਡ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ

ਜਨਰਲ ਰਿਚਰਡ ਕਲਾਰਕ ਯੂਐੱਸ ਆਰਮੀ ਦੇ ਯੂਨਾਈਟਿਡ ਸਟੇਟਸ ਸਪੈਸ਼ਲ ਆਪਰੇਸ਼ਨਜ਼ ਕਮਾਂਡ (United States Special Operations Command – USSOCOM ) ਦੇ 12ਵੇਂ ਕਮਾਂਡਰ ਹਨ। ਉਂਝ, ਜਨਰਲ ਕਲਾਰਕ ਦੀਆਂ ਇਨ੍ਹਾਂ ਮੀਟਿੰਗਾਂ ਨੂੰ ਰੁਟੀਨ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਅੱਜ ਦਿੱਲੀ ਵਿੱਚ ਭਾਰਤ ਦੇ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਫੌਜ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਜਨਰਲ ਰਿਚਰਡ ਦੀ ਇਹ ਫੇਰੀ ਦੋਹਾਂ ਦੇਸ਼ਾਂ ਦੇ ਵਿੱਚ ਫੌਜੀ ਸਹਿਯੋਗ ਅਤੇ ਗਠਜੋੜ ਨੂੰ ਵਧਾਏਗੀ।

ਭਾਰਤੀ ਫੌਜ
ਜਨਰਲ ਰਿਚਰਡ ਡੀ ਕਲਾਰਕ ਅਤੇ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਨੇ