ਐਨਡੀਸੀ ਕੋਰਸ ਜਨਵਰੀ ਤੋਂ: ਸਿਵਲ ਅਧਿਕਾਰੀਆਂ ਲਈ ਫ਼ੀਸ 20 ਲੱਖ ਰੁਪਏ

475
ਐਨਡੀਸੀ
File Photo of National Defence College

ਦਿੱਲੀ ਚ ਮੌਜ਼ੂਦ ਨੈਸ਼ਨਲ ਡਿਫੈਂਸ ਕਾਲਜ (National Defence College-ਐਨਡੀਸੀ) ਦਾ 59ਵਾਂ ਕੋਰਸ ਜਨਵਰੀ ਤੋਂ ਨਵੰਬਰ 2019 ਤਕ ਚੱਲੇਗਾ। ਕੁੱਲ ਮਿਲਾਕੇ 47 ਹਫ਼ਤਿਆਂ ਤਕ ਚੱਲਣ ਵਾਲੇ ਇਸ ਕੋਰਸ ‘ਚ ਵੱਖ ਸਿਵਲ ਵਿਭਾਗਾਂ ਤੇ ਮੰਤਰਾਲਾ ਦੇ ਅਧਿਕਾਰੀਆਂ ਦੇ ਲਈ ਕੁੱਝ ਸੀਟਾਂ ਖਾਲੀ ਹਨ। ਕੋਰਸ ਦਾ ਮੁੱਖ ਮੰਤਵ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪੱਖੋਂ ਅਜਿਹਾ ਨਜ਼ਰੀਆ ਮੁਹੱਈਆ ਕਰਵਾਉਣਾ ਹੈ ਜਿਸ ਨਾਲ ਖਾਸ ਤੌਰ ਤੇ ਉਸਦੇ ਸੁਰੱਖਿਆ ਨਾਲ ਸੰਬੰਧਿਤ ਪਹਿਲੂਆਂ ਨੂੰ ਸਮਝਿਆ ਜਾ ਸਕੇ। ਦੇਸ਼ ਦੇ ਵੱਖ ਵੱਖ ਸੂਬਿਆਂ, ਵੱਖ ਵੱਖ ਥਾਵਾਂ ਅਤੇ ਵੱਖੋ ਵੱਖਰੇ ਪੇਸ਼ੀਆਂ ਨਾਲ ਜੁੜੇ ਅਧਿਕਾਰੀਆਂ ‘ਚ ਆਪਸੀ ਸਮਝ ਵਿਕਸਿਤ ਕਰਨਾ ਵੀ ਇਸ ਕੋਰਸ ਦਾ ਮੁੱਖ ਮੰਤਵ ਹੈ।

ਸੈਨਿਕ ਟਿਕਾਣਿਆਂ ਦਾ ਦੌਰਾ, ਐਡਵਾਂਸ ਮੋਰਚਾਂ ਅਤੇ ਵਿਦੇਸ਼ੀ ਸਫ਼ਰ ਦੇ ਨਾਲ ਨਾਲ ਦੇਸ਼ ਦੇ ਕਿਸੇ ਹਿੱਸੇ ‘ਚ ਸਫ਼ਰ ਕਰਨਾ ਕੋਰਸਵਰਕ ਦਾ ਹਿੱਸਾ ਹੈ। ਕੋਰਸ ਲਈ ਕੁੱਝ ਕੁ ਸ਼ਰਤਾਂ ਵੀ ਹਨ। ਬਿਨੈਕਾਰ ਆਈ ਏ ਐੱਸ, ਆਈ ਪੀ ਐੱਸ, ਆਈ ਐਫ ਐੱਸ ਅਧਿਕਾਰੀ ਦੇ ਸੇਵਾ ਦਾ ਕਾਰਜਕਾਲ ਘੱਟੋ ਘੱਟ14 ਸਾਲ ਦਾ ਹੋ ਚੁੱਕਿਆ ਹੋਵੇ ਅਤੇ 1ਜਨਵਰੀ2019 ਤਕ ਉਸਦੀ ਉਮਰ 50 ਸਾਲ ਤੋਂ ਵੱਧ ਨਾ ਹੋਵੇ। ਬਿਨੈਕਾਰ ਦਾ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੋਣਾ ਵੀ ਕੋਰਸ ਦੀ ਮੁੱਖ ਸ਼ਰਤ ਹੈ। ਕੇਂਦਰੀ ਨਾਗਰਿਕ ਸੇਵਾਵਾਂ ਦੇ ਨਿਦੇਸ਼ਕ ਜਾਂ ਸੀਨੀਅਰ ਡਿਪਟੀ ਸੈਕਟਰੀ ਪੱਧਰ ਜਾਂ ਕੇਂਦਰ ਵਿੱਚ ਉਹ ਅਫਸਰ ਵੀ ਕੋਰਸ ਲਈ ਯੋਗ ਹਨ ਜਿਹਨਾਂ ਨੂੰ ਨੌਕਰੀ ਕਰਦੇ 16 ਸਾਲ ਹੋ ਚੁੱਕੇ ਹਨ ਅਤੇ ਜਿਹਨਾਂ ਦੀ ਨੀਤੀਗਤ ਤਰੀਕੇ ਨਾਲ ਜੁਆਇੰਟ ਸਕੱਤਰ ਤਕ ਦੇ ਪੱਧਰ ਤਕ ਪਹੁੰਚਣ ਦੀ ਸੰਭਾਵਨਾ ਹੈ।

ਇਹਨਾਂ ਅਧਿਕਾਰੀਆਂ ਦੇ ਲਈ ਐਨਡੀਸੀ ਕੋਰਸ ਦੀ ਫ਼ੀਸ 20 ਲੱਖ ਰੁਪਏ ਹੈ ਜਿਸ ‘ਚ 2 ਵਿਦੇਸ਼ੀ ਅਤੇ 5 ਦੇਸ਼ੀ ਸਫ਼ਰ ਦਾ ਖਰਚਾ ਸ਼ਾਮਿਲ ਹੈ।

Nomination Form: 59th NDC Course

http://ndc.nic.in/writereaddata/members/59th_ndc-course.pdf