ਭਾਰਤੀ ਸੈਨਾ ਦੀ ਇਕਾਈ ਟੈਰੀਟੋਰੀਅਲ ਆਰਮੀ ਵਿੱਚ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਈ ਹੈ। 20 ਜੁਲਾਈ ਤੋਂ 19 ਅਗਸਤ ਤੱਕ ਯੋਗ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਪ੍ਰੀਖਿਆ ਲਈ ਯੋਗ ਪਾਏ ਗਏ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 26 ਸਤੰਬਰ 2021 ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਹੋਵੇਗੀ।
ਉਨ੍ਹਾਂ ਨੌਜਵਾਨਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਜੋ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ। ਕਾਰਜ ਪ੍ਰਣਾਲੀ ਬਾਰੇ ਜਾਣਨ ਲਈ ਅਤੇ ਅਰਜ਼ੀ ਦੇਣ ਲਈ ਵਧੇਰੇ ਵੇਰਵਿਆਂ ਨੂੰ ਜਾਣਨ ਲਈ ਟੈਰੀਟੋਰੀਅਲ ਆਰਮੀ ਦੀ ਵੈੱਬਸਾਈਟ ‘ਤੇ jointerritorialarmy.gov.in ‘ਤੇ ਲਾਗ ਇਨ ਕਰੋ। ਜੇਕਰ ਚੋਣ ਕੀਤੀ ਜਾਂਦੀ ਹੈ, ਤਾਂ ਉਮੀਦਵਾਰ ਇੱਕ ਸਿਵਿਲੀਅਨ (ਨਾਗਰਿਕ) ਅਤੇ ਇੱਕ ਸਿਪਾਹੀ ਦੇ ਰੂਪ ਵਿੱਚ ਵੀ ਦੇਸ਼ ਦੀ ਸੇਵਾ ਕਰ ਸਕਦੇ ਹਨ। ਅਰਜ਼ੀ ਦੇਣ ਤੋਂ ਪਹਿਲਾਂ ਬਿਨੈਕਾਰਾਂ ਨੂੰ ਵਿਦਿਅਕ ਯੋਗਤਾ, ਉਮਰ, ਤਨਖਾਹ, ਚੋਣ ਪ੍ਰਕਿਰਿਆ, ਪ੍ਰੀਖਿਆ ਪੈਟਰਨ ਆਦਿ ਬਾਰੇ ਪਤਾ ਕਰ ਲੈਣਾ ਚਾਹੀਦਾ ਹੈ।
ਟੈਰੀਟੋਰੀਅਲ ਆਰਮੀ ਦਾ ਗਠਨ 1948 ਵਿੱਚ ਭਾਰਤ ਦੀ ਸੰਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਇੱਕ ਐਕਟ ਦੇ ਤਹਿਤ ਕੀਤਾ ਗਿਆ ਸੀ। ਉਸ ਤੋਂ ਬਾਅਦ 1949 ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਟੈਰੀਟੋਰੀਅਲ ਆਰਮੀ ਦਾ ਉਦੇਸ਼ ਸੰਕਟ ਦੇ ਸਮੇਂ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਾ ਅਤੇ ਲੋੜ ਪੈਣ ‘ਤੇ ਨਿਯਮਤ ਸੈਨਾ ਨੂੰ ਇੱਕ ਫੋਰਸ ਪ੍ਰਦਾਨ ਕਰਨਾ ਹੈ। ਇਸ ਤਰ੍ਹਾਂ ਇਹ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਵੀ ਦਿੰਦੀ ਹੈ। ਇੱਕ ਆਮ ਮਜ਼ਦੂਰ ਤੋਂ ਲੈ ਕੇ ਕਿਸੇ ਵੀ ਵਿਸ਼ੇ ਦੇ ਮਾਹਰ ਤੱਕ ਭਾਰਤੀ ਨਾਗਰਿਕ ਇਸ ਦਾ ਹਿੱਸਾ ਬਣ ਸਕਦੇ ਹਨ ਬਸ਼ਰਤੇ ਉਹ ਸਰੀਰਕ ਤੌਰ ‘ਤੇ ਕਾਬਲ ਹੋਣ। ਇਸ ਭਰਤੀ ਲਈ ਉਮਰ ਹੱਦ 18 ਤੋਂ 35 ਸਾਲ ਹੈ।